ਪਟਿਆਲਾ

‘ਇਸ਼ਕ’ ਫਿਲਮ ਵਿਚ ਖੰਡਾ ਦਿਖਾਉਣ ’ਤੇ ਭੜਕਿਆ ਸਿੱਖ ਭਾਈਚਾਰਾ

ਬਜਾਜ ਤੇ ਅਬਲੋਵਾਲ ਦੀ ਅਗਵਾਈ ਵਿਚ ਦਿੱਤਾ ਫਿਲਮ ਨੂੰ ਬੰਦ ਕਰਾਉਣ ਲਈ ਦਿੱਤਾ ਐਸ.ਡੀ.ਐਮ ਨੂੰ ਮੈਮੋਰੰਡਮ
ਪ੍ਰਧਾਨ ਮੰਤਰੀ ਤੁਰੰਤ ਫਿਲਮ ਨੂੰ ਬੰਦ ਕਰਾਉਣ ਲਈ ਅੱਗੇ ਆਉਣ : ਬਜਾਜ, ਅਬਲੋਵਾਲ
ਪਟਿਆਲਾ, 29 ਅਗਸਤ (ਮਧੂਸਾਰ ਬਿਊਰੋ) ਨਵੀਂ ਬਣੀ ਫਿਲਮ ਇਸ਼ਕ ਵਿਚ ਅਧਿਕ ਅਦਾਕਾਰਾਂ ਦਾ ਪਿੱਛੇ ਸਿੱਖੀ ਦੇ ਨਿਸ਼ਾਨ ਦਾ ਪ੍ਰਤੀਕ ਜੋ ਖੰਡਾ ਦਿਖਾਉਣ ਅਤੇ ਪੈਰਾਂ ਵਿਚ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਦਿਖਾਉਣ ’ਤੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਦੌੜੀ ਹੋਈ ਹੈ।

ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ ਅਤੇ ਸਾਬਕਾ ਚੇਅਰਮੈਨ ਪੰਜਾਬ ਸੁਰਜੀਤ ਸਿੰਘ ਅਬਲੋਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦੇ ਨਾਮ ਐਸ.ਡੀ.ਐਮ ਪਟਿਆਲਾ ਰਵਿੰਦਰ ਸਿੰਘ ਅਰੋੜਾ ਨੂੰ ਮੈਮੋਰੰਡਮ ਦਿੰਦਿਆਂ ਇਸ ਫ਼ਿਲਮ ਨੂੰ ਤੁਰੰਤ ਬੰਦ ਕਰਾਉਣ ਦੀ ਤਕਰੀਰ ਕੀਤੀ ਤਾਂ ਜੋ ਮਾਹੌਲ ਖਰਾਬ ਨਾ ਹੋਵੇ।
ਆਗੂਆਂ ਨੇ ਫਿਲਮ ਬਨਾਉਣ ਵਾਲਿਆਂ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਹੈ। ਨੇਤਾਵਾਂ ਨੇ ਕਿਹਾ ਕਿ ਫਿਲਮ ਸੈਂਸਰ ਬੋਰਡ ਦੀ ਮਿਲੀ ਭੁਗਤ ਨਾਲ ਹੀ ਅਜਿਹੇ ਜੋ ਦਿ੍ਰਸ਼ ਫਿਲਮਾਏ ਜਾ ਰਹੇ ਹਨ ਇਨ੍ਹਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਤੀਹ ਅਗਸਤ ਨੂੰ ਇਹ ਰਿਲੀਜ਼ ਹੋਣ ਜਾ ਰਹੀ ਫਿਲਮ ਇਸ਼ਕ ਤੇ ਤੁਰੰਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗ ਕੀਤੀ ਕਿ ਇਸ ਫਿਲਮ ਦੇ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਫਿਲਮ ਸੈਂਸਰ ਬੋਰਡ ਵੱਲੋਂ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਕੌਮ ਵੱਲੋਂ ਬੜੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਫ਼ਿਲਮ ਸੈਂਸਰ ਬੋਰਡ ਵਿਚ ਇਕ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਲਿਆ ਜਾਵੇ ਪ੍ਰੰਤੂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਆਪਣੇ ਧਾਰਮਿਕ ਚਿੰਨ੍ਹਾਂ ਅਤੇ ਦਰਬਾਰ ਸਾਹਿਬ ਦੀ ਤਸਵੀਰ ਜੋ ਪੈਰਾਂ ਵਿਚ ਪਈ ਦਿਖਾਈ ਗਈ ਹੈ ਦੀ ਬੇਅਦਬੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਕੁਲਵਿੰਦਰ ਸਿੰਘ ਵਿੱਕੀ ਰਿਵਾਜ਼, ਗੁਰੂ ਰਾਮ ਦਾਸ ਸੇਵਾ ਸੁਸਾਇਟੀ ਪ੍ਰਧਾਨ ਕੰਵਲਜੀਤ ਸਿੰਘ ਗੋਨਾ, ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿੱਲ, ਸਾਬਕਾ ਕੌਂਸਲਰ ਰਜਿੰਦਰ ਸਿੰਘ ਵਿਰਕ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬੱਬੂ, ਪ੍ਰਭਜੋਤ ਸਿੰਘ ਖਾਲਸਾ, ਮਨਦੀਪ ਸਿੰਘ ਰਾਜਾ, ਬੱਗਾ ਰੋਲੀ ਕੋਹਲੀ, ਦਮਨਦੀਪ ਸਿੰਘ ਸੱਗੂ ਤੋਂ ਇਲਾਵਾ ਹੋਰ ਵੀ ਨੇਤਾ ਹਾਜ਼ਰ ਸਨ।

Leave a Reply

Your email address will not be published. Required fields are marked *