ਪੰਜਾਬਪਟਿਆਲਾ

ਅਕਾਲੀ ਦਲ ਨੇ ਜ਼ਿਲ੍ਹੇ ਦੇ ਅੱਠ ਹਲਕਿਆਂ ’ਚੋਂ 6 ਉਮੀਦਵਾਰ ਐਲਾਨੇ

ਹਲਕਾ ਪਟਿਆਲਾ ਦਿਹਾਤੀ ਤੇ ਘਨੌਰ ਸੀਟ ’ਤੇ ਰਹੱਸ ਬਰਕਰਾਰ

ਪਟਿਆਲਾ, 13 ਸਤੰਬਰ (ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਪਾਰਟੀ ਦੇ ਬੈਨਰ ਹੇਠ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 64 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਨ੍ਹਾਂ 64 ਉਮੀਦਵਾਰਾਂ ਵਿੱਚ 6 ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਹਨ। ਜੇਕਰ ਜ਼ਿਲ੍ਹਾ ਪਟਿਆਲਾ ਦੀ ਗੱਲ ਕਰੀਏ ਤਾਂ ਇੱਥੇ 8 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ 6 ਤੇ ਉਮੀਦਵਾਰਾਂ ਦਾ ਐਲਾਨ ਕਰਕੇ 2 ਹਲਕੇ ਅਜੇ ਪੈਡਿੰਗ ਰੱਖੇ ਗਏ ਹਨ।7

ਅਕਾਲੀ ਦਲ ਦੇ ਮੁੱਖ ਦਫਤਰ ਤੋਂ ਜਾਰੀ ਲਿਸਟ ਮੁਤਾਬਕ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ, ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ, ਨਾਭਾ ਤੋਂ ਕਬੀਰ ਦਾਸ, ਪਟਿਆਲਾ ਸ਼ਹਿਰੀ ਤੋਂ ਹਰਪਾਲ ਜੁਨੇਜਾ, ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਸ਼ੁਤਰਾਣਾ ਤੋਂ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਜ਼ਿਲ੍ਹੇ ਦੇ ਹਲਕਾ ਘਨੌਰ ਅਤੇ ਪਟਿਆਲਾ ਦਿਹਾਤੀ ਨੂੰ ਅਜੇ ਪੈਡਿੰਗ ਰੱਖਿਆ ਗਿਆ ਹੈ। ਜੇਕਰ ਸਿਆਸੀ ਸੂਤਰਾਂ ਦੀ ਮੰਨੀਏ ਤਾਂ ਹਲਕਾ ਘਨੌਰ ਤੋਂ ਪਿਛਲੇ ਲੰਬੇ ਸਮੇਂ ਤੋਂ ਮੁਖਮੈਲਪੁਰ ਪਰਿਵਾਰ ਦਾ ਕਬਜਾ ਹੈ। ਜਦਕਿ ਇਸ ਵਾਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕੱਤਰ ਅਕਾਲੀ ਦਲ ਨੇ ਵੀ ਦਾਅਵੇਦਾਰੀ ਠੋਕ ਦਿੱਤੀ ਹੈ।  ਇੰਨਾ ਹੀ ਨਹੀਂ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਜਸਜੀਤ ਸਿੰਘ ਰੰਧਾਵਾ ਦੀ ਸਪੁੱਤਰੀ ਅਨੂੰ ਰੰਧਾਵਾ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ ਅਤੇ ਦਾਅਵੇਦਾਰੀ ਦੀ ਲਾਇਨ ਵਿੱਚ ਲੱਗ ਗਏ ਹਨ। ਉੱਧਰ ਪਟਿਆਲਾ ਦਿਹਾਤੀ ਤੋਂ 2017 ’ਚ ਐਡਵੋਕੇਟ ਸਤਬੀਰ ਸਿੰਘ ਖੱਟੜਾ ਉਮੀਦਵਾਰ ਸਨ ਅਤੇ ਇਸ ਵਾਰ ਪਹਿਲੀ ਕਤਾਰ ਵਿਚ ਹਨ। ਜਦਕਿ ਹੁਣ ਰੱਖੜਾ ਪਰਿਵਾਰ ਨੇ ਇਸ ਸੀਟ ਤੇ ਅੰਦਰੂਨੀ ਤੌਰ ’ਤੇ ਦਾਅਵੇਦਾਰੀ ਠੋਕੀ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਕਾਲੀ ਆਗੂ ਕਤਾਰ ਵਿੱਚ ਹਨ। ਇਸ ਲਈ ਇਹ ਦੋਵੇਂ ਸੀਟਾਂ ਫਿਲਹਾਲ ਪੈਂਡਿੰਗ ਰੱਖੀਆ ਗਈਆਂ ਹਨ।

Leave a Reply

Your email address will not be published. Required fields are marked *