ਦੇਸ਼-ਵਿਦੇਸ਼ਪੰਜਾਬਪਟਿਆਲਾ

ਕੇਂਦਰ ਸਰਕਾਰ ਦੇ ਇਤਿਹਾਸਕ ਫੈਸਲੇ ਅੰਤਰਰਾਸ਼ਟਰੀ ਪੱਧਰ ‘ਤੇ ਕੀਤੇ ਗਏ ਸਵੀਕਾਰ : ਸ਼ਵੇਤ ਮਲਿਕ

ਪੰਜਾਬ ਦੀਆਂ ਸੀਟਾਂ ‘ਤੇ ਫੈਸਲਾ ਪਾਰਲੀਮਾਨੀ ਬੋਰਡ ਕਰੇਗਾ
ਸੂਬੇ ਭਰ ‘ਚੋਂ 7 ਲੱਖ ਦੀ ਮੈਂਬਰਸ਼ਿਪ ਇਕੱਠੀ ਕਰਕੇ ਸਾਰੇ ਰਿਕਾਰਡ ਤੋੜੇ
ਕੈਪਟਨ ਨਿਕੰਮਾ ਮੁੱਖ ਮੰਤਰੀ, ਸੂਬੇ ‘ਚ ਹਾਲਾਤਾਂ ‘ਚ ਪੈਦਾ ਹੋਈ ਅਸਥਿਰਤਾ
ਕੰਵਰ ਸਿੰਘ ਬੇਦੀ
ਪਟਿਆਲਾ 8 ਸਤੰਬਰ
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਜਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੱਕ ਭਾਜਪਾ ਦਾ ਕਮਲ ਖਿੜ ਕੇ ਰਹੇਗਾ। ਭਾਜਪਾ ਪ੍ਰਧਾਨ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਦੋਵੇਂ ਪਾਰਟੀਆਂ ਆਪੋ-ਆਪਣੇ ਪੱਧਰ ‘ਤੇ ਸ਼ਕਤੀ ਵਧਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 2022 ‘ਚ ਸੀਟਾਂ ‘ਤੇ ਫੈਸਲਾ ਪਾਰਲੀਮਾਨੀ ਬੋਰਡ ਹੀ ਕਰੇਗਾ। ਸ਼ਵੇਤ ਮਲਿਕ ਅੱਜ ਪਟਿਆਲਾ ‘ਚ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ‘ਚ ਪੰਜਾਬ ਮਿਸ਼ਨ 2002 ਤਹਿਤ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ 70 ਸਾਲਾਂ ਭਾਰਤ ਦੇਸ ਦੀ ਵਾਗਢੋਰ ਇਕ ਸੂਝਵਾਨ, ਦੂਰਦਰਸ਼ੀ ਅਤੇ ਨਿੱਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ‘ਚ ਆਈ ਹੈ, ਜਿਨ੍ਹਾਂ ਦੀ ਅਗਵਾਈ ‘ਚ ਦੇਸ਼ ਦੇ ਵਿਕਾਸ ਨੂੰ ਗਤੀ ਮਿਲ ਸਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਇਤਿਹਾਸਕ ਫੈਸਲਿਆਂ ਨੂੰ ਕੇਵਲ ਦੇਸ਼ ਦੀ ਜਨਤਾ ਨੇ ਹੀ ਨਹੀਂ ਬਲਕਿ ਅੰਤਰ ਰਾਸ਼ਟਰੀ ਪੱਧਰ ‘ਤੇ ਵੀ ਸਵੀਕਾਰਿਆ ਗਿਆ ਹੈ। ਸ਼ਵੇਤ ਮਲਿਕ ਨੇ ਭਾਜਪਾ ਹਾਈਕਮਾਂਡ ਦੀਆਂ ਸਿਫਤਾਂ ਕਰਦਿਆਂ ਕਿਹਾ ਕਿ ਅੱਜ ਦੇਸ਼ ‘ਚ ਭਾਜਪਾ ਦਾ ਹਰ ਪਾਸੇ ਬੋਲਬਾਲਾ ਹੈ, ਜਿਸ ਕਾਰਨ ਅੱਜ 18 ਹਜ਼ਾਰ ਕਰੋੜ ਲੋਕ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਭਰਤੀ ਮੁਹਿੰਮ ਦੌਰਾਨ ਪਿਛਲੇ ਸਾਰੇ ਰਿਕਾਰਡ ਤੋੜੇ ਗਏ ਹਨ ਅਤੇ ਪੰਜਾਬ ਭਰ ‘ਚੋਂ 7 ਲੱਖ ਦੀ ਮੈਂਬਰਸ਼ਿਪ ਇਕੱਠੀ ਕਰਕੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਹਨ।
ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਇਤਿਹਾਸਕ ਫੈਸਲਾ ਕਰਨ ਦੇ ਨਾਲ-ਨਾਲ ਤਿੰਨ ਤਲਾਕ ਸਮੇਤ ਕਈ ਅਹਿਮ ਫੈਸਲੇ ਕੀਤੇ, ਜਿਸ ਨੂੰ ਜਨਤਾ ਨੇ ਸਵੀਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਅਸਲ ‘ਚ ਹੁਣ ਅਜ਼ਾਦੀ ਮਿਲੀ ਹੈ ਅਤੇ ਤਿੰਨ ਤਲਾਕ ਬਿੱਲ ਪਾਸ ਕਰਕੇ ਔਰਤਾਂ ਦਾ ਸਨਮਾਨ ਅਤੇ ਸਤਿਕਾਰ ਵੀ ਬਹਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚਲੀ ਭਾਜਪਾ ਸਰਕਾਰ ਨੇ ਦੇਸ਼ ਦਾ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਕੇਂਦਰ ਸਰਕਾਰ ਦੀਆਂ ਜਨ ਕਲਿਆਣਕਾਰੀ ਸਕੀਮਾਂ ਨੂੰ ਸੂਬੇ ਦੇ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।
ਉਨ੍ਹ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਦੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਆਪਣੀ ਕੀਮਤੀ ਵੋਟ ਨਿਕੰਮੇ ਵਿਅਕਤੀ ਨੂੰ ਪਾ ਕੇ ਮੁੱਖ ਮੰਤਰੀ ਬਣਾਇਆ, ਜੋ ਜਨਤਾ ਦਾ ਕਦੇ ਭਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਹਾਲਾਤਾਂ ‘ਚ ਅਸਥਿਰਤਾ ਪੈਦਾ ਹੋ ਗਈ ਹੈ ਕੇਵਲ ਅਮਨ ਕਾਨੂੰਨੀ ਦੀ ਸਥਿਤੀ ਹੀ ਖਰਾਬ ਨਹੀਂ ਹੋਈ ਬਲਕਿ ਮੁਲਾਜ਼ਮ, ਕਿਸਾਨ ਅਤੇ ਵਪਾਰੀ ਤੋਂ ਇਲਾਵਾ ਹਰ ਵਰਗ ਦਾ ਵਿਅਕਤੀ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਤੋਂ ਪ੍ਰੇਸ਼ਾਨ ਹੈ।

ਭਾਜਪਾ ਦੀ ਸਿਆਸੀ ਕਾਨਫਰੰਸ ਮੈਰਿਜ ਪੈਲੇਸ ‘ਚ ਸਿਮਟੀ

ਸ਼ਹਿਰੀ ਭਾਜਪਾ ਪ੍ਰਧਾਨ ਹਰਿੰਦਰ ਦੀ ਅਗਵਾਈ ‘ਚ ਸਿਆਸੀ ਕਾਨਫਰੰਸ ਦਾ ਆਯੋਜਨ ਮੈਰਿਜ ਪੈਲੇਸ ਵਿਖੇ ਕੀਤਾ ਗਿਆ, ਜਦਕਿ ਅਕਸਰ ਹੀ ਸਿਆਸੀ ਪਾਰਟੀਆਂ ਦੀਆਂ ਕਾਨਫਰੰਸ ਖੁੱਲ੍ਹੀਆਂ ਥਾਵਾਂ ਅਤੇ ਵੱਡੇ ਪੰਡਾਲ ਲਗਾ ਕੇ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਦਿਨ ਬ ਦਿਨ ਸਿਆਸੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਣ ਕਾਰਨ ਪਾਰਟੀਆਂ ਵੱਲੋਂ ਸੀਮਤ ਕੁਰਸੀਆਂ ‘ਚ ਹੀ ਸਿਆਸੀ ਕਾਨਫਰੰਸ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸ਼ਹਿਰੀ ਪ੍ਰਧਾਨ ਅਕਸਰ ਜ਼ਿਲ੍ਹੇ ਭਰ ‘ਚ ਵੱਧ ਤੋਂ ਵੱਧ ਮੈਂਬਰਸ਼ਿਪ ਇਕੱਠੀ ਕਰਨ ਦਾ ਦਾਅਵਾ ਕਰਦੇ ਹਨ, ਪ੍ਰੰਤੂ ਮੈਰਿਜ ਪੈਲੇਸ ‘ਚ 500 ਦੇ ਕਰੀਬ ਪਾਰਟੀ ਕਾਰਕੁੰਨਾਂ ਦੇ ਪੁੱਜਣ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ।

ਭਾਜਪਾ ਵਰਕਰਾਂ ਨੇ ਵਿਖਾਈ ਅਨੁਸ਼ਾਸਨਹੀਣਤਾ
ਅਕਸਰ ਹੀ ਭਾਜਪਾਈ ਆਗੂ ਭਾਜਪਾ ਨੂੰ ਦੇਸ਼ ਦੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਹੋਣ ਦਾ ਦਾਅਵਾ ਕਰਦੇ ਹਨ, ਉਥੇ ਹੀ ਪਾਰਟੀ ਵਰਕਰਾਂ, ਕਾਰਕੁੰਨਾਂ ਤੇ ਅਹੁਦੇਦਾਰਾਂ ਦੇ ਅਨੁਸ਼ਾਸਨ ਦੀ ਮਿਸਾਲ ਵੀ ਪੇਸ਼ ਕੀਤੀ ਜਾਂਦੀ ਹੈ, ਪ੍ਰੰਤੂ ਭਾਜਪਾ ਦੀ ਸਿਆਸੀ ਕਾਨਫਰੰਸ ਦੌਰਾਨ ਅਨੁਸ਼ਾਸਨਹੀਣਤਾ ਦੀ ਮਿਸਾਲ ਪਾਰਟੀ ਵਰਕਰ ਹੀ ਪ੍ਰੈਸ ਮਿਲਣੀ ਦੌਰਾਨ ਹੜਦੁੰਗ ਮਚਾਕੇ ਦਿੱਤੀ, ਜਿਨਾਂ ਨੂੰ ਸ਼ਾਂਤ ਕਰਨ ਲਈ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਕਈ ਵਾਰ ਸ਼ਾਂਤ ਰਹਿਣ ਦੀ ਅਪੀਲ ਕੀਤੀ, ਪ੍ਰੰਤੂ ਭਾਜਪਾ ਵਰਕਰ ਪ੍ਰੈਸ ਰੂਮ ‘ਚ ਅਨੁਸ਼ਾਸਨ ਭੰਗ ਕਰਦੇ ਵਿਖਾਈ ਦਿੱਤੀ, ਜਦਕਿ ਸੀਨੀਅਰ ਲੀਡਰ ਹੱਥ ਜੋੜਕੇ ਸ਼ਾਂਤ ਰਹਿਣ ਲÂਂੀ ਤਰਲੇ ਕਰ ਰਹੇ ਸਨ।

Leave a Reply

Your email address will not be published. Required fields are marked *