ਪਟਿਆਲਾ

ਮੇਜਰ ਜਨਰਲ ਆਰ. ਐੱਸ. ਮਾਨ ਦੁਆਰਾ ਐੱਨ. ਸੀ.ਸੀ. ਗਰੁੱਪ ਹੈੱਡ ਕੁਆਟਰ ਪਟਿਆਲਾ ਦੇ ਏ.ਐੱਨ.ਓ, ਕੈਡਿਟਸ ਨੂੰ ਸਨਮਾਨਿਤ

ਪਟਿਆਲਾ 13 ਸਤੰਬਰ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਡਾਇਰੈਕਟੋਰੇਟ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮੇਜਰ ਜਨਰਲ ਆਰ.ਐੱਸ.ਮਾਨ ਦੁਆਰਾ ਏ.ਐੱਨ.ਓ, ਕੈਡਿਟਸ, ਪੀ.ਆਈ. ਸਟਾਫ਼ ਅਤੇ ਸਿਵਲੀਅਨ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਮੇਜਰ ਜਨਰਲ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਐੱਨ.ਸੀ.ਸੀ. ਦੀ ਮਹੱਤਤਾ ਅਤੇ ਫ਼ਾਇਦਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕੈਡਿਟਸ ਨੂੰ ਉਤਸ਼ਾਹਿਤ ਕਰਨ ਲਈ ਕਾਰਗਿੱਲ ਹੀਰੋ ਕੈਪਟਨ ਵਿਕਰਮ ਬੱਤਰਾ ਦੀ ਅਨੋਖੀ ਸ਼ਹਾਦਤ ਦੀ ਉਦਾਹਰਣ ਦਿੰਦਿਆਂ ਹੋਇਆਂ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਵਿਕਰਮ ਬੱਤਰਾ ਨੇ ਆਪਣੇ ਹੌਂਸਲੇ, ਟੀਮ ਵਰਕ, ਅਨੁਸਾਸ਼ਨ ਅਤੇ ਪ੍ਰਤੀਬੱਧਤਾ ਨਾਲ ਕਾਰਗਿੱਲ ਦੀ ਉੱਚੀ ਚੋਟੀ ਪੁਆਂਇੰਟ 5140 ਨੂੰ ਫ਼ਤਹਿ ਕੀਤਾ ਅਤੇ ਦੇਸ਼ ਦੀ ਸ਼ਾਨ ਲਈ ਸ਼ਹਾਦਤ ਪ੍ਰਾਪਤ ਕੀਤੀ, ਉਸੇ ਅਨੁਸਾਸ਼ਨ ਹੌਂਸਲੇ, ਟੀਮ ਵਰਕ ਅਤੇ ਪ੍ਰਤੀਬੱਧਤਾ ਨੂੰ ਜੇਕਰ ਕੈਡਿਟਸ ਆਪਣੀ ਜ਼ਿੰਦਗੀ ਵਿੱਚ ਅਪਣਾਉਣਗੇ ਤਾਂ ਉਹ ਹਰ ਮੁਸ਼ਕਿਲ ਨੂੰ ਹੱਲ ਕਰਨ ਦੇ ਕਾਬਿਲ ਬਣ ਸਕਣਗੇ।
ਇਸ ਸਨਮਾਨ ਸਮਾਰੋਹ ਦੌਰਾਨ ਪਟਿਆਲਾ ਗਰੁੱਪ ਹੈੱਡ ਕੁਆਟਰ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਣਬੀਰ ਸਿੰਘ ਨੇ ਕੈਡਿਟਸ ਨੂੰ ਸੁਰੱਖਿਆ ਸੈਨਾਵਾਂ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਉਹ ਐੱਨ.ਸੀ.ਸੀ. ਰਾਹੀਂ ਸੁਰੱਖਿਆ ਸੈਨਾਵਾਂ ਵਿੱਚ ਡਾਇਰੈਕਟ ਕਮਿਸ਼ਨ ਪ੍ਰਾਪਤ ਕਰ ਸਕਦੇ ਹਨ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੇਜਰ ਜਨਰਲ ਆਰ.ਐੱਸ.ਮਾਨ, ਬ੍ਰਿਗੇਡੀਅਰ ਰਣਬੀਰ ਸਿੰਘ ਅਤੇ ਵੱਖ-ਵੱਖ ਐੱਨ.ਸੀ.ਸੀ. ਯੁਨਿਟਾਂ ਦੇ ਕਮਾਂਡਿੰਗ ਅਫ਼ਸਰ, ਐੱਨ.ਸੀ.ਸੀ. ਅਫ਼ਸਰ, ਪੀ.ਆਈ. ਸਟਾਫ ਅਤੇ ਕੈਡਿਟਸ ਦਾ ਕਾਲਜ ਪਹੁੰਚਣ ‘ਤੇ ਸਵਾਗਤ ਕੀਤਾ ਅਤੇ ਮੁਅੱਜ਼ਜ਼ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।

Leave a Reply

Your email address will not be published. Required fields are marked *