ਪਟਿਆਲਾ

ਪੋਲਿਓ ਜਾਗਰੂਕਤਾ ਲਈ ਰਿਕਸ਼ਿਆ ਨੁੰ ਹਰੀ ਝੰਡੀ ਦੇਕੇ ਕੀਤਾ ਰਵਾਨਾ

ਪਟਿਆਲਾ 13 ਸਤੰਬਰ (ਮਧੂਸਾਰ ਬਿਊਰੋ) ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਵਿਚ ਪੋਲੀਓ ਦੀ ਰੋਕਥਾਮ ਲਈ 15 ਤੋਂ 17 ਸਤੰਬਰ ਤੱਕ ਚਲਾਈ ਜਾ ਰਹੀ ਮਾਈਗਰੇਟਰੀ ਪੱਲਸ ਪਲਿਓ ਮੁਹਿੰਮ ਦੀ ਜਾਗੁਕਤਾ ਲਈ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲਂੋ ਪੋਲੀਓ ਮੁਹਿੰਮ ਦੇ ਪ੍ਰਚਾਰ ਲਈ ਮਾਤਾ ਕੁਸ਼ੱਲਿਆ ਹਸਪਤਾਲ ਦਫਤਰ ਸਿਵਲ ਸਰਜਨ ਤੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਉਹਨਾਂ ਕਿਹਾ ਕਿ ਇਹਨਾਂ ਰਿਕਸ਼ਿਆਂ ਦਾ ਪ੍ਰਬੰਧ ਝੁੱਗੀ ਝੌਪੜੀਆਂ,ਸਲੱਮ ਬਸਤੀਆਂ,ਮਾਈਗਰੇਟਰੀ ਅਬਾਦੀ ਦੇ ਪਰਿਵਾਰਾਂ ਨੂੰ ਮੁਹਿੰਮ ਸਬੰਧੀ ਜਾਗਰੂਕ ਕਰ ਲਈ ਕੀਤਾ ਗਿਆ ਹੈ।ਉਹਨਾਂ ਦਸਿਆਂ ਕਿ ਇਸ ਮੁਹਿੰਮ ਤਹਿਤ ਜਿਲਾ ਸਿਹਤ ਵਿਭਾਗ ਦੀਆਂ ਟੀਮਾ ਵੱਲੋ 15 ਤੋਂ 17 ਸਤੰਬਰ ਤੱਕ ਤਿੰਨੋ ਦਿਨ ਝੁੱਗੀ ਝੌਪੜੀਆਂ, ਸਲੱਮ ਬਸਤੀਆਂ,ਪਥੇਰਾ,ਕੰਸਟਰਕਸ਼ਨ ਸਾਈਡ, ਮਾਈਗਰੇਟਰੀ ਅਬਾਦੀ ਦੇ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ 25082 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾ ਘਰ ਘਰ ਜਾ ਕੇ ਪਿਲਾਈਆ ਜਾਣਗੀਆ।ਉਹਨਾਂ ਦੱਸਿਆਂ ਕਿ ਜਿਲੇ ਵਿਚ ਇਹਨਾਂ ਬੱਚਿਆਂ ਨੂੰ ਪੋਲਿਓ ਰੋਕੁ ਦਵਾਈ ਦੀਆਂ ਬੁੰਦਾਂ ਪਿਲਾਉਣ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ 185 ਟੀਮਾਂ,12 ਮੋਬਾਈਲ ਟੀਮਾਂ ਬਨਾਈਆਂ ਗਈਆਂ ਹਨ, ਜੋ ਕਿ ਤਿੰਨੌਂ ਦਿਨ ਝੁੰਗੀ ਝੋਪੜੀਆਂ, ਮੈਰਿਜ ਪੈਲੇਸਾ, ਭੱਠਿਆਂ, ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਮਜਦੂਰਾਂ ਦੇ ਬੱਚਿਆ ਨੂੰ ਘਰ ਘਰ ਜਾ ਕੇ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣਗੀਆਂ।ਇਹਨਾ ਦੇ ਕੰਮ ਕਾਜ ਦੀ ਦੇਖਰੇਖ ਕਰਨ ਲਈ 21ਸੁਪਰਵਾਈਜਰ ਲਗਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਬੱਚਾ ਬਿਮਾਰ ਹੈ, ਪਹਿਲਾਂ ਦਵਾਈ ਪੀਤੀ ਹੋਈ ਹੈ ਜਾਂ ਬੱਚਾ ਨਵ ਜੰਮਿਆਂ ਹੈ ਤਾਂ ਵੀ ਬੱਚੇ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਜਰੂਰ ਪਿਲਾਉਣ।
ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਸ਼ੇਲੀ ਜੇਤਲੀ,ਜਿਲਾ ਟੀਕਾਕਰਨ ਅਫਸਰ ਡਾ.ਸੁਖਮਿੰਦਰ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ,ਡਾ. ਸੁਮੀਤ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕ੍ਰਿਸ਼ਨ ਕੁਮਾਰ, ਜਿਲ੍ਹਾ ਬੀ.ਸੀ.ਸੀ ਫੈਸੀਲੀਟੇਟਰ ਅਮਰਜੀਤ ਸਿੰਘ, ਸੁਪਰਡੈਂਅ ਸੁਖਜਿੰਦਰ ਸਿੰਘ ਤੋਂ ਇਲਾਵਾ ਦਫਤਰ ਦਾ ਸਮੂਹ ਸਟਾਫ ਹਾਜਰ ਸਨ।

Leave a Reply

Your email address will not be published. Required fields are marked *