ਪੰਜਾਬਪਟਿਆਲਾ

ਸੰਤ ਬਾਬਾ ਗੁਰਬਚਨ ਸਿੰਘ ਵਾਲਿਆਂ ਦੀ 19ਵੀਂ ਬਰਸੀ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਚੇਤਨਾ ਮਾਰਚ ਅੱਜ
ਸੰਤ ਬਾਬਾ ਗੁਰਬਚਨ ਸਿੰਘ ਕੰਬਲੀ ਵਾਲਿਆਂ ਦੀ 19ਵੀਂ ਬਰਸੀ ਨੂੰ ਸਮਰਪਿਤ ਮਹਾਨ ਸੰਤ ਸਮਾਗਮ 24 ਦਸੰਬਰ ਨੂੰ
ਪਟਿਆਲਾ 22 ਦਸੰਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ) ਬ੍ਰਹਮ ਗਿਆਨੀ ਸੱਚਖੰਡ ਸੰਤ ਬਾਬਾ ਗੁਰਬਚਨ ਸਿੰਘ ਵਾਲਿਆਂ ਦੀ 19ਵੀਂ ਬਰਸੀ ਨੁੰ ਸਮਰਪਿਤ ਅਤੇ ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਆਂ ਨੂੰ ਸਮਰਪਿਤ ਅੱਜ ਗੁਰਦੁਆਰਾ ਸਾਹਿਬ ਸੰਤ ਕੰਬਾਲੀ ਵਾਲਾ ਵਿਖੇ ਸ੍ਰੀ ਆਖੰਡ ਪਾਠਾਂ ਸਾਹਿਬ ਦੀ 19ਵੀ ਂਲੜੀ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਧਾਰਮਿਕ ਸਮਾਗਮਾਂ ਅਤੇ ਸ਼ਹੀਦੀ ਚੇਤਨਾ ਮਾਰਚ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ ਬਾਰੇ ਜਾਣਕਾਰੀ ਦਿੰਦਿਆਂ ਸੰਤ ਬਾਬਾ ਨਛੱਤਰ ਸਿੰਘ ਵਾਲਿਆਂ ਨੇ ਦੱਸਿਆ ਕਿ ਸੱਚਖੰਡ ਸੰਤ ਬਾਬਾ ਗੁਰਬਚਨ ਸਿੰਘ ਵੱਲੋਂ ਦਿਖਾਏ ਮਾਰਗ ‘ਤੇ ਚੱਲਦਿਆਂ ਧਰਮ ਦੇ ਪ੍ਰਚਾਰ ਅਤੇ ਪਸਾਰ ਲਈ ਉਨ੍ਹਾਂ ਵੱਲੋਂ ਸਰਬੱਤ ਅਤੇ ਮਨੁੱਖਤਾ ਦੇ ਕਲਿਆਣ ਦੇ ਲਈ ਕੀਤੇ ਭਲਾਈ ਕਾਰਜਾਂ ਨੂੰ ਅੱਗੇ ਤੋਰਨ ਲਈ ਦਿਨ ਮਹਾਨ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਮਾਗਮਾਂ ‘ਚ ਸੰਗਤਾਂ ਨੂੰ ਵੱਧ ਚੜਕੇ ਪੁੱਜਣਾ ਚਾਹੀਦਾ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਵਾਲਿਆਂ ਦੀ 19ਵੀਂ ਬਰਸੀ ਅਤੇ ਸ਼ਹੀਦੀ ਚੇਤਨਾ ਮਾਰਚ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਸਵੇਰੇ 10.30 ਵਜੇ ਕੀਤੀ ਜਾ ਰਹੀ ਹੈ। ਨਗਰ ਕੀਰਤਨ ਸ਼ਹਿਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲਾ ਵਿਖੇ ਸਮਾਪਤ ਹੋਵੇਗਾ। ਭਾਈ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਜਾਣੂੰ ਕਰਵਾਇਆ ਕਿ ਅਜੌਕੀ ਪੀੜੀ ਨੂੰ ਗੁਰੂ ਮਾਰਗ ‘ਤੇ ਲਿਆਉਣ ਅਤੇ ਸ਼ਬਦ ਗੁਰੂ ਨਾਲ ਜੋੜਨ ਲਈ ਏਨਾਂ ਧਾਰਮਕ ਸਮਾਗਮਾਂ ‘ਚ ਸੰਗਤਾਂ ਨੂੰ ਜੋੜਨ ਦਾ ਉਪਰਾਲਾ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵ ਅਮਰਜੀਤ ਸਿੰਘ ਸੰੰਧੂ ਯੂਕੇ., ਤਨਵੀਰ ਕੌਰ ਸੰਧੂ ਯੂ.ਕੇ., ਸੰਤ ਅਮਰਜੀਤ ਸਿੰਘ ਸਲਾਹਪੁਰ ਵਾਲੇ, ਭਾਈ ਲਖਵਿੰਦਰ ਸਿੰਘ, ਸਤਪਾਲ ਸਿੰਘ, ਬਬਨੀਤ ਸਿੰਘ, ਮਲਕੀਤ ਸਿੰਘ ਖੰਨਾ, ਕਮਲਜੀਤ ਸਿੰਘ ਸਾਹਨੀ, ਜੈਪ੍ਰਤਾਪ ਸਿੰਘ, ਗੋਲੂ, ਗੁਰਮੁੱਖ ਸਿੰਘ ਸਲਾਹਪੁਰ, ਗੁਰਮੀਤ ਸਿੰਘ ਬਿੱਟੂ ਸਾਬਕਾ ਸਰਪੰਚ ਸਲੇਮਪੁਰ, ਸੁਰਜੀਤ ਸਿੰਘ ਬਰਨਾਲਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *