ਪੰਜਾਬਲੇਖ

ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਦੁੱਤੀ ਜੀਵਨ

ਸਾਹਿਬ-ਏ-ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ। ਦਸਮੇਸ਼ ਪਿਤਾ ਜੀ ਨੇ ਹਰ ਨਸਲ, ਜਾਤ, ਰੰਗ, ਧਰਮ ਤੇ ਵਰਣ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਇੱਕ ਪਰਮਾਤਮਾ ਦੀ ਸੰਤਾਨ ਸਮਝਦਿਆਂ ਆਪਣੇ ਗਲ਼ ਨਾਲ ਲਾਇਆ ਅਤੇ ਅਧਿਆਤਮਕ ਉਪਦੇਸ਼ ਦੇ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ।

ਉਨ੍ਹਾਂ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਨੂੰ ਇਤਿਹਾਸਕਾਰਾਂ ਨੇ ਆਪੋ-ਆਪਣੀ ਸਮਝ ਅਨੁਸਾਰ ਬਿਆਨ ਕੀਤਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਸੰਪੂਰਨ ਵਿਆਖਿਆ ਕਰਨੀ ਮਨੁੱਖੀ ਸਮਝ ਤੋਂ ਪਰ੍ਹੇ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿੜ੍ਹਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਵਾਲੀ ਹੈ। ਜਿਸ ਸਮੇਂ ਭਾਰਤ ਵਿਚ ਮੰਦਰਾਂ ਨੂੰ ਢਾਹ ਕੇ ਮਸਜਿਦਾਂ ਦੀ ਸਥਾਪਨਾ ਕੀਤੀ ਜਾ ਰਹੀ ਸੀ ਉਸ ਸਮੇਂ ਦਸਮ ਪਾਤਸ਼ਾਹ ਜੀ ਵੱਲੋਂ ‘ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ£’ ਦੀ ਆਵਾਜ਼ ਬੁਲੰਦ ਕਰਨੀ ਵਿਸ਼ੇਸ਼ ਅਰਥ ਰੱਖਦੀ ਹੈ। ਸੰਤ ਸਿਪਾਹੀ, ਮਰਦ ਅਗੰਮੜੇ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਹੀ ਵਿਲੱਖਣ ਅਤੇ ਲਾਸਾਨੀ ਹੈ। ਉਨ੍ਹਾਂ ਆਪਣੀ 42 ਕੁ ਸਾਲਾਂ ਦੀ ਉਮਰ ਹੰਢਾਉਂਦਿਆਂ ਹੋਇਆਂ ਉਹ ਕਾਰਜ ਕਰ ਦਿਖਾਏ ਜੋ ਸੰਸਾਰੀ ਲੋਕਾਂ ਲਈ ਰਾਹ-ਦਸੇਰਾ ਸਾਬਤ ਹੋਏ। ਪਟਨਾ ਸਾਹਿਬ (ਬਿਹਾਰ) ਵਿਖੇ ਸੰਸਾਰ ਆਗਮਨ ਅਤੇ ਬਚਪਨ ਦੀਆਂ ਲੀਲ੍ਹਾਵਾਂ ਤੋਂ ਲੈ ਕੇ ਨੰਦੇੜ ਸਾਹਿਬ (ਮਹਾਂਰਾਸ਼ਟਰ) ਵਿਖੇ ਜੋਤੀ-ਜੋਤ ਸਮਾਉਣ ਤਕ ਦਾ ਉਨ੍ਹਾਂ ਦਾ ਜੀਵਨ-ਸਫ਼ਰ ਅਨਗਿਣਤ ਹੈਰਾਨ ਕਰਨ ਵਾਲੇ ਕਾਰਨਾਮਿਆਂ ਨਾਲ ਭਰਪੂਰ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਧਰਮ ਦੀ ਸਥਾਪਨਾ, ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਸੀ। ਆਪ ਆਪਣੇ ਉਦੇਸ਼ ਨੂੰ ‘ਬਚਿਤ੍ਰ ਨਾਟਕ’ ਵਿਚ ਸਪਸ਼ਟ ਕਰਦਿਆਂ ਫੁਰਮਾਉਂਦੇ ਹਨ:
ਹਮ ਇਹ ਕਾਜ ਜਗਤ ਮੋ ਆਏ£ ਧਰਮ ਹੇਤ ਗੁਰਦੇਵ ਪਠਾਏ£
ਜਹਾਂ ਤਹਾਂ ਤੁਮ ਧਰਮ ਬਿਥਾਰੋ£ ਦੁਸਟ ਦੋਖੀਅਨਿ ਪਕਰਿ ਪਛਾਰੋ£
ਉਨ੍ਹਾਂ ਦਾ ਆਗਮਨ ਭਾਰਤੀ ਇਤਿਹਾਸ ਵਿਚ ਇੱਕ ਇਨਕਲਾਬ ਦਾ ਆਰੰਭ ਸੀ। ਉਸ ਸਮੇਂ ਸਮਾਜ ਵਿਚ ਮਨੁੱਖੀ ਆਜ਼ਾਦੀ ਨੂੰ ਕਾਇਮ ਰੱਖਣਾ ਅਸੰਭਵ ਜਾਪਦਾ ਸੀ। ਉਨ੍ਹਾਂ 9 ਸਾਲ ਦੀ ਛੋਟੀ ਉਮਰ ਵਿਚ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮਾਂ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤੋਰਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਜ਼ੁਲਮ ਵਿਰੁੱਧ ਅਨੇਕਾਂ ਧਰਮ ਯੁੱਧ ਲੜੇ ਅਤੇ ਮੁਰਦਾ ਹੋ ਚੁੱਕੀ ਕੌਮ ਵਿਚ ਨਵੀਂ ਰੂਹ ਫੂਕਦਿਆਂ ਔਰੰਗਜ਼ੇਬ ਦੇ ਵਿਸ਼ਾਲ ਸਾਮਰਾਜ ਨਾਲ ਟਾਕਰਾ ਕੀਤਾ। ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜੇਬ ਨੇ ਭਾਰਤੀਆਂ ‘ਤੇ ਕਈ ਤਰਾਂ ਦੀਆਂ ਬੰਦਸ਼ਾਂ ਲਗਾਈਆਂ ਹੋਈਆਂ ਸਨ। ਗੁਰੂ ਸਾਹਿਬ ਜੀ ਨੇ ਲੋਕਾਂ ਵਿਚ ਹਿੰਮਤ ਅਤੇ ਦਲੇਰੀ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿਚ ਰਣਜਿਤ ਨਗਾਰੇ ‘ਤੇ ਚੋਟਾਂ ਲਗਵਾਈਆਂ, ਕੇਸਰੀ ਨਿਸ਼ਾਨ ਸਾਹਿਬ ਝੁਲਾਏ, ਘੋੜ-ਸਵਾਰੀ ਤੇ ਸ਼ਸਤਰ ਵਿੱਦਿਆ ਦਾ ਪ੍ਰਬੰਧ ਕੀਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਲੋਕਾਂ ਅੰਦਰ ਬਹਾਦਰੀ ਪੈਦਾ ਕਰਨ ਲਈ ਬੀਰ-ਰਸੀ ਸਾਹਿਤ ਦੀ ਰਚਨਾ ਕੀਤੀ ਤੇ ਕਰਵਾਈ, ਜਿਸ ਨੇ ਅਜਿਹਾ ਕ੍ਰਿਸ਼ਮਾ ਦਿਖਾਇਆ ਕਿ ਗੁਰੂ ਕੇ ਸਿੱਖ ਸਵਾ-ਸਵਾ ਲੱਖ ਨਾਲ ਇਕੱਲੇ ਲੜ ਗਏ।
ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਪਾਖੰਡਵਾਦ ਅਤੇ ਕਰਮਕਾਡਾਂ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਉੱਤਮ ਜੀਵਨ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਉਪਦੇਸ਼ ਕੀਤਾ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਸਮਾਧੀਆਂ ਨਾਲ ਅਕਾਲ-ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਜੀ ਦਾ ਫੁਰਮਾਣ ਹੈ:
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ£
ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ ਲੋਕ ਗਯੋ ਪਰਲੋਕ ਗਵਾਇਓ£
ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ£
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ£
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸੁਖੀ ਵੇਖਣ ਦੀ ਲੋਚਾ ਨਾਲ ਆਪਣਾ ਸਾਰਾ ਪਰਵਾਰ ਵਾਰ ਦਿੱਤਾ। ਇਸੇ ਲਈ ਆਪ ਜੀ ਨੂੰ ਸਰਬੰਸਦਾਨੀ ਆਖਿਆ ਜਾਂਦਾ ਹੈ। ਆਪ ਜੀ ਨੇ ਚਮਕੌਰ ਸਾਹਿਬ ਦੇ ਜੰਗ ਅੰਦਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਸ਼ਹਾਦਤਾਂ ਲਈ ਤੋਰਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਪਿਛੋਂ ਵੀ ਆਪ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿਚ ਕਈ ਉਤਾਰ ਚੜ੍ਹਾਅ ਵੇਖੇ, ਦੁਸ਼ਮਣ ਦੇ ਘੇਰੇ ਸਮੇਂ ਭੁੱਖਾਂ ਕੱਟੀਆਂ, ਉਨੀਂਦਰੇ ਰਹੇ, ਮਾਛੀਵਾੜੇ ਦੇ ਜੰਗਲਾਂ ਵਿਚ ਨੰਗੇ ਪੈਰੀਂ ਸਫਰ ਕੀਤਾ। ਇੰਨੀਆਂ ਕਠਿਨਾਈਆਂ ਦੇ ਬਾਵਜੂਦ ਵੀ ਕੋਈ ਸ਼ਿਕਵਾ ਜਾਂ ਸ਼ਿਕਾਇਤ ਨਹੀਂ ਕੀਤੀ ਸਗੋਂ ਪਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ।
(ਸਫਾ 1 ਦੀ ਬਾਕੀ)
ਆਪਣੀ ਜਾਨ ਬਚਾਈ। ਦਿਨ ਢਲਣ ਤਕ ਜੰਗ ਜਾਰੀ ਰਹੀ ਤੇ ਸਿੰਘਾਂ ਕੋਲ ਗੋਲੀ ਸਿੱਕਾ ਮੁੱਕ ਗਿਆ। ਅੰਤ ਸਿੰਘਾਂ ਨੇ ਗੁਰਮਤਾ ਕਰਕੇ ਫੈਸਲਾ ਕੀਤਾ ਕਿ ਥੋੜ੍ਹੀ ਥੋੜ੍ਹੀ ਗਿਣਤੀ ਵਿਚ ਸਿੰਘ ਗੜ੍ਹੀ ਤੋਂ ਬਾਹਰ ਜਾ ਕੇ ਵੈਰੀ ਤੇ ਹੱਲਾ ਬੋਲਣ। ਇੰਜ ਸਿੰਘਾਂ ਨੇ ਧਰਮ ਯੁੱਧ ਦੇ ਚਾਅ ਨਾਲ ਲਬਰੇਜ਼ ਹੋ ਕੇ ਵੈਰੀ ਨੂੰ ਲੀਰੋ ਲੀਰ ਕਰ ਸੁੱਟਿਆ।
ਦੋ ਕਾਰਨਾਂ ਕਰਕੇ ਸੰਸਾਰ ਦੀ ਇਹ ਅਨੋਖੀ ਜੰਗ ਸੀ। ਇਕ ਪਾਸੇ ਤਾਂ ਇਹ ਕੱਚੀ ਹਵੇਲੀ ਜੰਗ ਦੇ ਲਿਹਾਜ਼ ਤੋਂ ਢੁਕਵਾਂ ਸਥਾਨ ਨਹੀਂ ਸੀ। ਦੂਜੇ ਪਾਸੇ ਜਿੱਥੇ ਪਹਾੜੀ ਤੇ ਮੁਗਲ ਫੌਜਾਂ ਪੂਰੇ ਜੰਗੀ ਸਾਜੋ ਸਾਮਾਨ ਨਾਲ ਲੈਸ ਸਨ ਉੱਥੇ ਦੂਜੇ ਪਾਸੇ ਭੁੱਖੇ ਤਿਹਾਏ ਅਤੇ ਨਿਹੱਥੇ ਚਾਲੀ ਸਿੰਘ ਹੀ ਰੂਹ ਦੇ ਜ਼ੋਰ ਨਾਲ ਲੜੇ ਸਨ। 40 ਸਿੰਘਾਂ ਨੇ ਹੀ ਵੈਰੀ ਦੇ ਟਿੱਡੀ ਦਲ ਦਾ ਡੱਟ ਕੇ ਮੁਕਾਬਲਾ ਕੀਤਾ।
ਉੜਕ ਕਲਗੀਧਰ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜਿਨ੍ਹਾਂ ਦੀ ਉਮਰ 18 ਸਾਲਾਂ ਦੀ ਸੀ ਨੇ ਹਜ਼ੂਰ ਦੇ ਸਾਹਮਣੇ ਆ ਕੇ ਬੇਨਤੀ ਕੀਤੀ।
ਬੋਲਾ ਬੜਾ ਪਿਸਰ ਕੇ ਪਿਤਾ ਮੇਰੀ ਅਰਜ਼ ਹੈ
ਮੁਝ ਪਰ ਧਰਮ ਕੀ ਲਾਜ ਪੈ ਜਾਂ ਦੇਨੀ ਫਰਜ਼ ਹੈ।
ਮੂਝ ਕੋ ਭੀ ਦੀਜੈ ਹੁਕਮ ਕਿ ਜੌਹਰ ਦਿਖਾਉਂ ਮੈਂ।
ਜਾਏ ਬਲਾ ਸੇ ਜਾਨ ਪੈ ਵਾਪਸ ਨਾ ਆਊਂ ਮੈਂ।
ਪਿਤਾ ਗੁਰੂ ਦਾ ਹੁਕਮ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਦੁਸ਼ਮਣ ਵਿਚ ਜਾ ਵੜੇ ਤੇ ਤੇਗ ਦੇ ਅਜਿਹੇ ਜੌਹਰ ਵਿਖਾਏ ਕਿ ਦੁਸ਼ਮਣ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੰਘ ਬੱਚੇ ਦੀ ਬਹਾਦਰੀ ਅਤੇ ਸੂਰਬੀਰਤਾ ਨੂੰ ਵੇਖ ਕੇ ਸ਼ਾਹੀ ਸਰਕਾਰਾਂ ਦੀ ਦੰਦਾਂ ਥੱਲੇ ਜੀਭ ਆ ਗਈ। ਪਰ ਅਣਗਿਣਤ ਸ਼ਾਹੀ ਲਸ਼ਕਰ ਅੱਗੇ ਉਹ ਕਦੋਂ ਤਕ ਲੜ ਸਕਦੇ ਸਨ ਤੇ ਇੰਜ :
ਲੜਕੇ ਨੇ ਲੜ ਕੇ ਜਾਨ ਦੀ ਆਖਰ ਕੋ ਜੰਗ ਮੇਂ।
ਆਯਾ ਥਾ ਹੌਸਲੇ ਸੇ ਧਰਮ ਕੀ ਉਮੰਗ ਮੇਂ।
ਬੇਟੇ ਦੀ ਸ਼ਹੀਦੀ ਦੀ ਖਬਰ ਸੁਣ ਕੇ ਹਜ਼ੂਰ ਨੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਕਿਰਪਾ ਨਜ਼ਰ ਲਈ ਅਰਜ਼ ਕੀਤੀ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ।
ਬੇਟੇ ਕੀ ਜਾਂ ਧਰਮ ਕੀ ਖਾਤਰ ਫਿਦਾ ਹੂਈ।
ਆਪਣੇ ਵੱਡੇ ਭਾਈ ਦੀ ਸ਼ਹੀਦੀ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਤੋਂ ਵੀ ਨਾ ਰਿਹਾ ਗਿਆ ਤੇ ਉਸ ਨੇ ਵੀ ਗੁਰੂ ਪਿਤਾ ਸਾਹਮਣੇ ਸੀਸ ਨਿਵਾ ਕੇ ਹੱਥ ਜੋੜ ਲਏ :
ਨੰਨ੍ਹੇ ਸੇ ਹਾਥ ਜੋੜ ਕੇ ਕੀ ਅਰਜ਼ ਬਾਪ ਸੇ।
ਛੋਟੀ ਸੀ ਅਰਜ਼ ਕਰਤਾ ਹੂੰ ਮੈਂ ਆਜ ਆਪ ਸੇ।
ਇਕ ਭਾਈ ਜਾਮੇ ਮਰਗ ਪੀਏ ਔਰ ਇਕ ਬਕਾ ਰਹੇ।
ਭਾਈ ਬਗੈਰ ਭਾਈ ਰਹੇ ਭੀ ਤੋਂ ਕਿਆ ਰਹੇ।
ਖੰਜਰ ਥਾ ਗਰ ਅਜੀਤ ਛੁਰੀ ਹੈ ਜੁਝਾਰ ਭੀ।
ਖੰਜਰ ਸੇ ਕਾਟ ਮੇਂ ਨਹੀਂ ਕੁਛ ਕਮ ਕਟਾਰ ਭੀ।
ਪੁੱਤਰ ਦੀ ਧਰਮ ਯੁੱਧ ਦੀ ਉਮੰਗ ਨੂੰ ਵੇਖ ਕੇ ਮੈਦਾਨਿ-ਜੰਗ ਵਿਚ ਤੋਰਨ ਤੋਂ ਪਹਿਲਾਂ ਹਜ਼ੂਰ ਨੇ ਸਾਹਿਬ ਜੁਝਾਰ ਸਿੰਘ ਨੂੰ ਆਪਣੇ ਪਾਸ ਬੈਠਣ ਲਈ ਕਿਹਾ :
ਦੁਲਹਾ ਬਨਾਊਂ ਮੈਂ ਤੁਮਹੇ ਦੇਖੋ ਜ਼ਰਾ ਇਧਰ।
ਕੱਪੜੇ ਪਹਨਾਊਂ ਮੈਂ ਤੁਮਹੇ ਐ ਸੂਰਮਾ ਪਿਸਰ।
ਐ ਬੇਟਾ ਆਜ ਬਾਪ ਤੇਰਾ ਮੂੰਹ ਧੁਲਾਏਗਾ।
ਦੁਨੀਆਂ ਮੇਂ ਆਬਰੂ ਤੇਰੀ ਅਪਨੀ ਬਤਾਏਗਾ
ਛੋਟਾ ਸਾ ਏਕ ਤੇਗਾ ਕਮਰ ਮੇਂ ਲਗਾ ਦੀਆ।
ਹਥਿਯਾਰੋਂ ਸੇ ਸਪੂਤ ਕੋ ਸਿਪਾਹੀ ਬਨਾ ਦੀਆ।
ਇੰਝ ਕਲਗੀਧਰ ਨੇ ਸਿੰਘ ਬੱਚੇ ਨੂੰ ਆਪਣੇ ਹੱਥੀਂ ਸਜਾ ਕੇ ਮੈਦਾਨਿ ਜੰਗ ਨੂੰ ਤੋਰਿਆ। ਸਾਹਿਬਜ਼ਾਦਾ ਜੁਝਾਰ ਸਿੰਘ ਸੱਤ ਅੱਠ ਸਿੰਘਾਂ ਨਾਲ ਗੜ੍ਹੀ ਤੋਂ ਬਾਹਰ ਆਏ। ਉਸ ਸਮੇਂ ਬੱਚੇ ਦੀ ਉਮਰ 14ਕੁ ਸਾਲ ਸੀ। ਮੁਗਲਾਂ ਦੇ ਹੌਂਸਲੇ ਬੁਲੰਦ ਸਨ। ਪਰੰਤੂ ਇਨ੍ਹਾਂ ਸੱਤ ਅੱਠ ਸਿੰਘਾਂ ਨੇ ਮੈਦਾਨਿ ਜੰਗ ਵਿਚ ਅਜਿਹੀ ਤੇਗ ਵਾਹੀ ਤੇ ਭੁਝੰਗੀ ਸਿੰਘ ਨੇ ਅਜਿਹਾ ਖੰਡਾ ਖੜਕਾਇਆ ਕਿ ਮੁਹੰਮਦੀ ਲਸ਼ਕਰ ਦੇ ਸਿਰਾਂ ਨੂੰ ਰੁੰਡ ਮੁੰਡ ਕਰਕੇ ਧਰਤੀ ਤੇ ਬਖੇਰ ਸੁੱਟਿਆ।
ਪਰ ਉੜਕ ਅਜਿਹੇ ਘੇਰੇ ਵਿਚ ਆਏ ਕਿ ਬਚਣਾ ਮੁਸ਼ਕਲ ਹੋ ਗਿਆ। ਇਹ ਸ਼ਹਾਦਤ 22 ਦਸੰਬਰ 1704 ਈ. ਨੂੰ ਹੋਈ।
ਚਰਾਗਿ ਜਹਾਂ ਨੂੰ ਸ਼ੂਦਰ ਬੁਰਕਾਪੋਸ਼।
ਸ਼ਾਹਿ ਸਧ ਬਰਾਮਦ ਹਮਾਂ ਜਲਵਾ ਜੋਸ਼।
ਜਦੋਂ ਸੂਰਜ ਅਲੋਪ ਹੋ ਗਿਆ ਅਤੇ ਰਾਤ ਦਾ ਰਾਜਾ ਸ਼ਾਨ ਨਾਲ ਨਿਕਲਿਆ। ਉਸ ਸਮੇਂ ਉਸ ਦਿਨ ਦੀ ਜੰਗ ਬੰਦ ਹੋ ਗਈ।

Leave a Reply

Your email address will not be published. Required fields are marked *