ਪੰਜਾਬਪਟਿਆਲਾ

ਫਲਾਇੰਗ ਫੈਦਰਜ਼ ਨਾਰਵੇ ਦੀ ਪਟਿਆਲਾ ਬ੍ਰਾਂਚ ਦੀ ਗ੍ਰੈਂਡ ਓਪਨਿੰਗ, ਮੇਅਰ ਨੇ ਕੀਤਾ ਉਦਘਾਘਟਨ

ਪਟਿਆਲਾ ਖੇਤਰ ਦੇ ਵਿਦਿਆਰਥੀਆਂ ਲਈ ਸੁਰੱਖਿਅਤ ਤੇ ਬਿਤਹਰ Âੰਸਟੀਚਿਊਸ਼ਨ ਸਾਬਤ ਹੋਵੇਗੀ ਫਲਾਇੰਗ ਫੈਦਰਜ਼
ਪਟਿਆਲਾ 27 ਜਨਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ) ਫਲਾਇੰਗ ਫੈਦਰਜ਼ ਨਾਰਵੇ ਦੀ ਪਟਿਆਲਾ ਬ੍ਰਾਂਚ ਦੀ ਗ੍ਰੈਂਡ ਓਪਨਿੰਗ ਲਈ ਛੋਟੀ ਬਾਰਾਦਰੀ ਵਿਖੇ ਕਰਵਾਏ ਇੱਕ ਭਰਵੇਂ ਤੇ ਵਿਸ਼ਾਲ ਸਮਾਗਮ ਵਿੱਚ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਆਇਲਸ, ਵੀਜ਼ਾ ਤੇ ਇਮੀਗ੍ਰੇਸ਼ਨ ਇੰਸਟੀਚਿਊਸ਼ਨ ‘ਫਲਾਇੰਗ ਫੈਦਰਜ਼’ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ।
ਉਨ੍ਹਾਂ ਦੇ ਨਾਲ ਕੌਂਸਲਰ ਸ੍ਰੀ ਵਿਜੇ ਕੂਕਾ, ਫਲਾਇੰਗ ਫੈਦਰਜ਼ ਨਾਰਵੇ ਦੇ ਐਕਜ਼ੀਕਿਊਟਿਵ ਡਾਇਰੈਕਟਰਸ ਮਿਸਟਰ ਬ’ੋਅਰਡ ਸੀ ਕੇਜਲਨਜ ਅਤੇ ਸ੍ਰੀ ਐਂਡਰਸ ਵੈਸਕੀ, ਚੇਅਰਮੈਨ ਸ੍ਰੀ ਹਰਿੰਦਰ ਸਿੰਘ ਔਲਖ, ਕੰਟਰੀ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ, ਡਾਇਰੈਕਟਰ ਸ੍ਰੀ ਸੁਮਿਤ ਕੁਮਾਰ ਤੇ ਸ੍ਰੀ ਗੁਰਪ੍ਰੀਤ ਸਿੰਘ, ਜਿੰਮਖਾਨਾ ਕਲੱਬ ਦੇ ਜਨਰਲ ਸਕੱਤਰ ਸ੍ਰੀ ਵਿਪਨ ਸ਼ਰਮਾ, ਜੀ.ਐਮ. ਦਾਦਾ ਮੋਟਰਜ ਸ੍ਰੀ ਹਿਮਾਂਸ਼ੂ ਸ਼ਰਮਾ, ਸ੍ਰੀ ਜੀ.ਐਸ. ਬੇਦੀ ਨਾਰਵੇ ਵੀ ਮੌਜੂਦ ਸਨ।
ਸਮਾਗਮ ਮੌਕੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਫਲਾਇੰਗ ਫੈਦਰਜ਼ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਜਦੋਂ ਸਾਡੇ ਨੌਜਵਾਨ ਚੰਗੇਰੇ ਭਵਿੱਖ ਲਈ ਵਿਦੇਸ਼ਾਂ ‘ਚ ਜਾ ਰਹੇ ਹਨ ਅਤੇ ਉਹ ਵੱਖ-ਵੱਖ ਮੁਲਕਾਂ ‘ਚ ਬਿਜਨੈਸ ਦੇ ਨਾਲ-ਨਾਲ ਉਥੋਂ ਦੀ ਸਿਆਸਤ ਵਿੱਚ ਵੀ ਛਾਅ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਲਈ ਉਨ੍ਹਾਂ ਨੂੰ ਰਾਹ ਦੱਸਣ ਲਈ ਕਿਸੇ ਚੰਗੇ ਇੰਸਟੀਚਿਊਸ਼ਨ ਦੀ ਲੋੜ ਪੈਂਦੀ ਹੈ ਅਤੇ ਉਹ ਆਸ ਕਰਦੇ ਹਨ ਕਿ ਅਜਿਹੇ ‘ਚ ਫਲਾਇੰਗ ਫੈਦਰਜ਼ ਪਟਿਆਲਵੀਆਂ ਲਈ ਇੱਕ ਸੁਰੱਖਿਅਤ ਤੇ ਬਿਹਤਰ ਇੰਸਟੀਚਿਊਸ਼ਨ ਸਾਬਤ ਹੋਵੇਗੀ।
ਚੇਅਰਮੈਨ ਸ੍ਰੀ ਹਰਿੰਦਰ ਸਿੰਘ ਔਲਖ ਨੇ ਫਲਾਇੰਗ ਫੈਦਰਜ਼ ਨਾਰਵੇ ਬਾਰੇ ਦੱਸਿਆ ਕਿ ਇੱਥੇ ਆਇਲਸ, ਪੀ.ਟੀ., ਸਟੱਡੀ ਵੀਜ਼ਾ, ਪੀ.ਆਰ. ਸਮੇਤ ਸਪੋਕਨ ਇੰਗਲਿੰਗ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਬਿਹਤਰ ਢੰਗ ਨਾਲ ਗਾਇਡ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਲਾਇੰਗ ਫੈਦਰਜ਼ ਦਾ ਨਾਰਵੇ-ਓਸਲੋ ‘ਚ ਹੈਡ ਆਫਿਸ ਹੈ ਜਦੋਂਕਿ ਸਿਡਨੀ, ਬੈਰੰਪਟਨ, ਚਾਇਨਾ, ਨਿਪਾਲ ਤੇ ਯੂ.ਕੇ. ਵਿੱਚ ਵੀ ਇਸ ਦੀਆਂ ਬ੍ਰਾਂਚਾਂ ਹਨ।
ਫਲਾਇੰਗ ਕੰਟਰੀ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਨੇ ਵਿਸ਼ਵਾਸ਼ ਦੁਆਇਆ ਕਿ ਫਲਾਇੰਗ ਫੈਦਰਜ਼ ਇੰਸਟੀਚਿਊਸ਼ਨ ਪਟਿਆਲਾ ਖੇਤਰ ਦੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਇੱਕ ਬਿਹਤਰ ਇੰਸਟੀਚਿਊਸ਼ਨ ਸਾਬਤ ਹੋਵੇਗੀ। ਇਸ ਮੌਕੇ ਐਸੋਸੀਏਸਟ ਡਾਇਰੈਕਟਰ ਆਈ.ਡੀ.ਪੀ. ਆਇਲਸ ਨੌਰਥ ਇੰਡੀਆ ਸ੍ਰੀ ਇੰਦਰਪ੍ਰੀਤ ਸਿੰਘ ਦੀ ਤਰਫ਼ੋਂ ਸ੍ਰੀ ਕਰਤਾਰ ਸਿੰਘ, ਸ੍ਰੀ ਹੰਸ ਰਾਜ ਨਾਗਪਾਲ, ਸ੍ਰੀ ਸ਼ੀਤਲ ਨੰਬਰਦਾਰ, ਸ੍ਰੀ ਅਰੋੜਾ, ਐਡਵੋਕੇਟ ਸ੍ਰੀ ਸ਼ਿਵ ਦਰਸ਼ਨ ਸ਼ਰਮਾ, ਸ੍ਰੀ ਵਿਜੇ ਗੋਇਲ, ਡਾ. ਅਸ਼ੋਕ ਰੌਣੀ, ਪਟਿਆਲਾ ਖੇਤਰ ਦੇ ਵੱਡੀ ਗਿਣਤੀ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *