ਪੰਜਾਬਪਟਿਆਲਾ

ਓਰੀਐਂਟਲ ਬੈਂਕ ਆਫ ਕਾਮਰਸ ਨੇ ਪਟਿਆਲਾ ਸਰਕਲ ‘ਚ ਕਿਸਾਨਾਂ ਨੂੰ 652 ਕਰੋੜ ਰੁਪਏ ਦਾ ਕਰਜ਼ਾ ਪ੍ਰਦਾਨ ਕੀਤਾ : ਡੀ ਜੀ ਐਮ

ਡਿਜੀਟਲ ਠੱਗੀ ਰੋਕਣ ਲਈ ਕੇਂਦਰੀ ਫਰਾਡ ਸੈਲ ਬਣਾਇਆ
ਪਟਿਆਲਾ, 19 ਫਰਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ) ਓਰੀਐਂਟਲ ਬੈਂਕ ਆਫ ਕਾਮਰਸ ਨੇ ਪਟਿਆਲਾ ਸਰਕਲ ਵਿਚ 652 ਕਰੋੜ ਰੁਪਏ ਦੇ ਕਰਜ਼ੇ ਕਿਸਾਨਾਂ ਨੂੰ ਪ੍ਰਦਾਨ ਕੀਤੇ ਹਨ ਅਤੇ ਕਿਸਾਨਾਂ ਦੀ ਭਲਾਈ ਵਾਸਤੇ ਬੈਂਕ ਹਰ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਹੈ। ਇਹ ਪ੍ਰਗਟਾਵਾ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਪਟਿਆਲਾ ਸਰਕਲ ਅਜੈ ਕੁਮਾਰ ਸਿੰਘ, ਸਹਾਇਕ ਜਨਰਲ ਮੈਨੇਜਰ ਅਨਿਲ ਮੁਟਰੇਜਾ ਅਤੇ ਸਹਾਇਕ ਜਨਰਲ ਮੈਨੇਜਰ ਵਿਜੇ ਕੁਮਾਰ ਮੁੰਜਾਲ ਨੇ ਕੀਤਾ ਹੈ।

ਬੈਂਕ ਦੇ 78ਵੇਂ ਸਥਾਪਨਾ ਦਿਵਸ ਮੌਕੇ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ ਜੀ ਐਮ ਸ੍ਰੀ ਅਜੈ ਕੁਮਾਰ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਕਿਸਾਨਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਪੈਨਸ਼ਨ ਯੋਜਨਾ ਵੀ ਲਾਗੂ ਕੀਤੀ ਗਈ ਹੈ ਤੇ ਇਸ ਵਾਸਤੇ ਕਿਸਾਨ ਉਪਭੋਗਤਾ ਨਾਲ ਨਿੱਜੀ ਪੱਧਰ ‘ਤੇ ਸੰਪਰਕ ਬਣਾ ਕੇ ਉਹਨਾਂ ਨੂੰ ਲਾਭ ਉਪਲਬਧ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੈਂਕ ਖੇਤੀਬਾੜੀ ਸਮੇਤ ਹੋਰ ਕਰਜ਼ੇ ਵੰਡਣ ਲਈ ਸਮੇਂ ਸਮੇਂ ‘ਤੇ ਕੈਂਪ ਲਗਾ ਕੇ ਵੀ ਕਿਸਾਨਾਂ ਤੇ ਹੋਰ ਖਪਤਕਾਰਾਂ ਨੂੰ ਜਾਗਰੂਕ ਰਿਹਾ ਹੈ। ਪ੍ਰੈਸ ਕਾਨਫਰੰਸ ਵਿਚ ਲਵਲੀਨ ਸਿੰਘ ਸੈਣੀ ਸਕੱਤਰ ਓਰੀਐਂਟਲ ਬੈਂਕ ਇੰਪਲਾਈਜ਼ ਯੂਨੀਅਨ ਨਾਰਥ ਰੀਜ਼ਨ ਵੀ ਹਾਜ਼ਰ ਸਨ।
ਸ੍ਰੀ ਅਜੈ ਕੁਮਾਰ ਸਿੰਘ, ਅਨਿਲ ਮੁਟਰੇਜਾ ਤੇ ਵਿਜੇ ਕੁਮਾਰ ਮੁੰਜਾਲ ਨੇ ਦੱਸਿਆ ਕਿ ਬੈਂਕ ਦਾ 80 ਫੀਸਦੀ ਤੋਂ ਜ਼ਿਆਦਾ ਕੰਮ ਇਸ ਵੇਲੇ ਡਿਜੀਟਲ ਹੋ ਚੁੱਕਾ ਹੈ ਤੇ ਬੈਂਕ ਨਾਲ 2.83 ਕਰੋੜ ਦੇ ਕਰੀਬ ਖਪਤਕਾਰ ਜੁੜੇ ਹੋਏ ਹਨ। ਉਹਨਾਂ ਕਿ ਬੈਂਕ ਨੇ ਪਿਛਲੇ ਤਿਮਾਹੀ ਦੌਰਾਨ 4 ਲੱਖ ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਤੇ 201.66 ਕਰੋੜ ਰੁਪਏ ਤੋਂ ਵੱਧ ਮੁਨਾਫਾ ਵੀ ਕਮਾਇਆ ਹੈ। ਉਹਨਾਂ ਦੱਸਿਆ ਕਿ ਬੈਂਕ ਦੀਆਂ ਇਸ ਵੇਲੇ 2390 ਬ੍ਰਾਂਚਾਂ ਤੇ 2625 ਏ ਟੀ ਐਮ ਸਥਾਪਿਤ ਹਨ।
ਉਹਨਾਂ ਦੱਸਿਆ ਕਿ ਬੈਂਕ ਦੀ ਸਥਾਪਨਾ 1943 ਵਿਚ ਲਾÂੌਰ ਵਿਚ ਰਾਮ ਬਹਾਦਰ ਲਾਲਾ ਸੋਹਣ ਲਾਲ ਨੇ ਕੀਤੀ ਸੀ ਤੇ ਆਜ਼ਾਦੀ ਮਗਰੋਂ ਇਹ ਅੰਮ੍ਰਿਤਸਰ ਵਿਚ ਸਥਾਪਿਤ ਹੋ ਗਿਆ ਸੀ। ਇਸ ਉਪਰੰਤ ਦਿੱਲੀ ਵਿਚ ਇਸਦਾ ਮੁੱਖ ਦਫਤਰ ਬਣਿਆ ਤੇ ਇਸਦਾ ਕਾਫੀ ਪਸਾਰ ਹੋਇਆ। 15 ਅਪ੍ਰੈਲ 1980 ਨੂੰ ਇਹ ਰਾਸ਼ਟਰੀਕ੍ਰਿਤ ਹੋਇਆ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਈਜ਼ ਇੰਡੈਕਸ ਵਿਚ ਓਰੀਐਂਟਲ ਬੈਂਕ ਆਫ ਕਾਮਰਸ ਨੂੰ ਤੀਜਾ ਪੁਰਸਕਾਰ ਪ੍ਰਾਪਤ ਹੋਇਆ ਹੈ।
ਖਪਤਕਾਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਸਵਾਲ ਦੇ ਜਵਾਬ ਵਿਚ ਡੀ ਜੀ ਐਮ ਅਜੈ ਕੁਮਾਰ ਸਿੰਘ ਨੇ ਦੱਸਿਆ ਕਿ ਬੈਂਕ ਦਾ ਇਕ ਕੇਂਦਰੀਕ੍ਰਿਤ ਸ਼ਿਕਾਇਤ ਨਿਵਾਰਣਾ ਸ਼ਾਖਾ ਵਿਚ ਇਹ ਮਾਮਲੇ ਦਰਜ ਹੁੰਦੇ ਹਨ ਤੇ ਇਕ ਹਫਤੇ ਦੇ ਅੰਦਰ ਅੰਦਰ ਇਹਨਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਡਿਜੀਟਲ ਠੱਗੀ ਦਾ ਧਿਆਨ ਰੱਖਦਿਆਂ ਗੈਰ ਸਾਧਾਰਣ ਟਰਾਂਸਜੈਕਸ਼ਨ ਹੋਣ ‘ਤੇ ਖਪਤਕਾਰ ਨੂੰ ਫੋਨ ਕਰ ਕੇ ਸੂਚਿਤ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *