ਪੰਜਾਬ

ਖ਼ਾਲਸਾ ਕਾਲਜ ਵਿਖੇ ‘ਐਡਵਾਂਸਜ਼ ਇਨ ਕੈਮੀਕਲ ਸਾਇੰਸਜ਼’ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ 29 ਫਰਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਸਹਿਯੋਗ ਨਾਲ ‘ਐਡਵਾਂਸਜ਼ ਇਨ ਕੈਮੀਕਲ ਸਾਇੰਸਜ਼’ ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਮੌਕੇ ਮੁੱਖ ਮਹਿਮਾਨ ਡਾ. ਗੀਤਾ ਹੁੰਦਲ ਪ੍ਰੋਫੈਸਰ ਅਤੇ ਮੁੱਖੀ, ਕੈਮਿਸਟਰੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ 21ਵੀਂ ਸਦੀ ‘ਚ ਵਿਗਿਆਨਕ ਸੋਚ ਨੂੰ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ।

ਇਸ ਮੌਕੇ ਪ੍ਰੋ: ਕਮਲਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨੈਨੋ ਮੈਟੀਰੀਅਲ ਐਜ ਕੈਟਾਲਿਸਟ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਅੱਜ ਹੱਥੀਂ ਬਣਾਈਆਂ ਪਲਾਸਟਿਕ ਵਸਤੂਆਂ ਰੋਜ਼ਾਨਾ ਜ਼ਿੰਦਗੀ ‘ਚ ਵੱਡੀ ਮਾਤਰਾ ‘ਚ ਵਰਤੀਆਂ ਜਾਂਦੀਆਂ ਹਨ ਅਤੇ ਇਨ•ਾਂ ਦੀ ਵਰਤੋਂ ਬਿਨ•ਾਂ ਅਸੀ ਅਧੂਰੇ ਹਾਂ।
ਇਸ ਮੌਕੇ ਪ੍ਰੋ: ਐਚ. ਕੇ. ਮਨਚੰਦਾ ਪ੍ਰੋਫੈਸਰ ਐਨ. ਆਈ. ਟੀ. ਜਲੰਧਰ ਨੇ ਗਰੀਨ ਕੈਮਿਸਟਰੀ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਗ੍ਰੀਨ ਕੈਮਿਸਟਰੀ ਨੂੰ ਅਪਨਾਉਣਾ ਚਾਹੀਦਾ ਹੈ। ਇਸ ਮੌਕੇ ‘ਤੇ ਪ੍ਰੋ: ਐਸ. ਕੇ. ਮਹਿਤਾ ਪੰਜਾਬ ਯੂਨੀਵਰਸਿਟੀ ਚੰਡੀਗੜ• ਨੇ ‘ਨੈਨੋ ਪਰਟੀਕਲਜ਼’ ਵਿਸ਼ੇ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਦਵਾਈਆਂ ਨੂੰ ਸਿੱਧੇ ਰੋਗਗ੍ਰਸਤ ਅੰਗ ਤੱਕ ਪਹੁੰਚਾਉਣ ਲਈ ਨੈਨੋ ਪਰਟੀਕਲਜ਼ ਬਹੁਤ ਲਾਭਦਾਇਕ ਹਨ।
ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਵਿਭਾਗ ਦੇ ਮੁੱਖੀ ਪ੍ਰੋਫੈਸਰ ਬਲਵਿੰਦਰ ਕੌਰ ਬਸਰਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੈਮੀਨਾਰ ਖੋਜ਼ ਦੇ ਖ਼ੇਤਰ ‘ਚ ਅਹਿਮ ਭੂਮਿਕਾ ਨਿਭਾਏਗਾ।
ਸੈਮੀਨਾਰ ਦੇ ਅਖ਼ੀਰ ‘ਚ ਵਿਭਾਗ ਦੇ ਅਧਿਆਪਕ ਡਾ. ਰਣਧੀਰ ਸਿੰਘ, ਡਾ. ਬਲਵਿੰਦਰ ਕੌਰ ਰੰਧਾਵਾ ਅਤੇ ਡਾ. ਅਮਿਤ ਅਨੰਦ ਨੇ ਮੁੱਖ ਮਹਿਮਾਨ ਅਤੇ ਦੂਜੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ, ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵਿਭਾਗ ਮੁੱਖੀ ਵੱਲੋਂ ਪੋਸਟਰ ਅਤੇ ਕੁਵਿਜ਼ ਮੁਕਾਬਲਿਆਂ ‘ਚ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ।
ਇਸ ਮੋਕੇ ਬਲਾਕ ਸਮਿਤੀ ਚੈਅਰਮੈਨ ਲਖਵਿੰਦਰ ਸਿੰਘ , ਨੰਦਪੁਰ ਕੇਸ਼ੋ ਦੀ ਐਸ ਐਸ ਓ ਜ਼ਸਪ੍ਰੀਤ ਕੋਰ, ਜਿਲਾ ਪਰਿਸ਼ਦ ਮੈਂਬਰ ਰਣਧੀਰ ਸਿੰਘ, ਬਲਾਕ ਸਮਿਤੀ ਮੈਂਬਰ ਰਾਜਵੀਰ ਸਿੰਘ ਰਵੀ, ਦਲਜੀਤ ਸਿੰਘ ਸਰਪੰਚ ਪਿੰਡ ਰੀਠਖੇੜੀ, ਬਲਵਿੰਦਰ ਕੋਰ ਸਰਪੰਚ ਪਿੰਡ ਨੰਦਪੁਰ ਕੇਸ਼ੋ, ਡਾ. ਕਰਣਵੀਰ ਸਿੰਘ ਪੇਂਡੂ ਸਿਹਤ ਅਧਿਕਾਰੀ ਨੇ ਵਿਚ ਹਵਾ ਵਿਚ ਫੈਲ ਰਹੇ ਪ੍ਰਦੂਸ਼ਣ *ਤੇ ਵਿਦਿਆਰਥੀਆਂ ਨੂੰ ਸੰਬੋਧਤ ਕੀਤਾ.
ਇਸ ਮੋਕੇ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਨੇ ਕੰਪੀਟੀਸ਼ਨ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ *ਤੇ ਆਏ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਮਹਿਮਾਨਾਂ ਨੂੰ ਬੂਟੇ ਦੇ ਕੇ ਸਾਫ ਸੁੱਧਰੇ ਵਾਤਾਵਰਣ ਲਈ ਪ੍ਰੇਰਿਤ ਕੀਤਾ.

Leave a Reply

Your email address will not be published. Required fields are marked *