ਪੰਜਾਬਪਟਿਆਲਾ

ਪਟਿਆਲਾ ਵਿਚ ਆਇਆ ਇਕ ਹੋਰ ਕੋਰੋਨਾ ਪਾਜ਼ੀਟਿਵ, ਗਿਣਤੀ ਹੋਈ 156

ਪੀੜਤ ਸਮੇਤ ਛੇ ਜਣਿਆਂ ਨੂੰ ਇਕਾਂਤਵਾਸ ਭੇਜ ਦਿੱਤਾ ਗਿਆ
ਪਟਿਆਲਾ 11 ਅਪ੍ਰੈਲ (ਮਧੂਸਾਰ ਬਿਊਰੋ) ਸੂਬੇ ਵਿਚ ਕੋਰੋਨਾ ਪਾਜ਼ੀਟਿਵ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ| ਜਿਥੇ ਇਕ ਪਾਸੇ ਕੋਰੋਨਾ ਪੀੜਤਾਂ ਦੀ ਗਿਣਤੀ 155 ਹੋ ਗਈ ਹੈ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਆਪਣੇ ਸ਼ਹਿਰ ਵਿਚ ਵਿਚ ਇਕ ਮਰੀਜ ਦੇ ਹੋਰ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਹ ਗਿਣਤੀ 156 ਹੋ ਗਈ ਹੈ|

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਪਾਜੀਟਿਵ ਮਰੀਜ ਸਿਵਲ ਪਾਸੀ ਰੋਡ ਦੀ ਕੋਠੀ ਨੰ: 1-8 ਵਿਚ ਮਾਲੀ ਦਾ ਕੰਮ ਕਰ ਰਹਿ ਰਿਹਾ ਸੀ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਭਰਾ ਡਾਕਟਰ ਜੋੜੇ ਦੇ ਘਰ ਕੰਮ ਕਰਦਾ ਹੈ ਅਤੇ ਇਕ ਹੋਰ ਵਿਅਕਤੀ ਕਿਸੇ ਹੋਟਲ ਵਿਚ ਕੰਮ ਕਰਦਾ ਹੈ| ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ| ਇਸ ਸਬੰਧੀ ਸਿਵਲ ਹਰੀਸ਼ ਮਲਹੋਤਰਾ ਨੇ ਪੁਸ.ਟੀ ਕਰਦਿਆਂ ਕਿਹਾ ਕਿ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇਮਰੀਜ਼ ਸਮੇਤ ਛੇ ਜਣਿਆਂ ਨੂੰ ਇਕਤਾਂਵਾਸ ਵਿਚ ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਦੇ ਟੈਸਟ ਕੀਤੇ ਜਾਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ| ਉਨ੍ਹਾਂ ਕਿਹਾ ਕਿ ਇਲਾਕੇ ਸਿਵਲ ਲਾਈਨ ਪਾਸੀ ਰੋਡ ਦੇ ਸਾਰੇ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *