ਪਟਿਆਲਾ ‘ਚ 15 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
ਰਾਜਪੁਰਾ ‘ਚੋਂ 6 ਅਤੇ ਪੁਸਤਕ ਮਾਰਕੀਟ ‘ਚ ਸਕੇ ਸਬੰਧੀਆਂ ਦੇ 9 ਕੇਸਾਂ ਦੀ ਪਾਜ਼ੀਟਿਵ ਮਰੀਜ਼ ਆਏ ਸਾਹਮਣੇ
ਪਟਿਆਲਾ 18 ਅਪ੍ਰੈਲ (ਰਮਨਦੀਪ ਕੌਰ) ਪਟਿਆਲਾ ‘ਚ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੁਣ 26 ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਟਿਆਲਾ ਨੇ ਕੀਤੀ ਹੈ। ਡਾ. ਹਰੀਸ਼ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 166 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਪੰਜ ਜਣਿਆਂ ਦੀ ਰਿਪੋਰਟ ਆਉਣੀ ਬਾਕੀ ਹੈ।
ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕਿਤਾਬਾਂ ਵਾਲੇ ਬਾਜ਼ਾਰ ‘ਚ ਪਾਜ਼ੀਟਿਵ ਆਏ ਮਰੀਜ਼ ਦੇ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਦੇ ਸੈਂਪਲ ਲਏ ਗਏ ਸਨ, ਜਿਨਾਂ ਵਿਚੋਂ 9 ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜਪੁਰਾ ਵਿਖੇ 60 ਸਾਲਾਂ ਇਕ ਔਰਤ ਦੇ ਰਿਪੋਰਟ ਪਾਜ਼ੀਟਿਵ ਪਾਏ ਗਏ ਸੀ ਦੇ ਸਕੇ ਸਬੰਧੀਆਂ ਅਤੇ ਗੁਆਂਢੀਆਂ ਦੇ 16 ਜਣਿਆਂ ਦੇ ਸੈਂਪਲ ਲਏ ਗਏ ਸਨ, ਜਿਨਾਂ ਵਿਚੋਂ ਛੇ ਜਣਿਆਂ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਜ਼ਿਲ੍ਹੇ ਵਿਚ ਇਕੋ ਦਿਨ ਵਿਚੋ 15 ਕੇਸਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਜ਼ਿਕਰਯੋਗ ਕਿਤਾਬਾਂ ਵਾਲੇ ਬਜ਼ਾਰ ਵਿਚੋਂ ਜਿਸ ਕੋਰੋਨਾ ਪੀੜਤ ਵਿਅਕਤੀ ਕੋਲੋਂ ਜਿਨਾਂ ਨੇ ਕਿਤਾਬਾਂ ਖਰੀਦਿਆਂ ਸਨ, ਉਸ ‘ਤੇ ਅਜੇ ਤੱਕ ਰਹੱਸ ਬਰਕਰਾਰ ਬਣਿਆ ਹੋਇਆ ਹੈ, ਜੋ ਦਿਨ ਭਰ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ।

