ਪ੍ਰੋ. ਚੰਦੂਮਾਜਰਾ ਦੀ ਮੌਜੂਦਗੀ ‘ਚ 70 ਨੌਜਵਾਨਾਂ ਨੇ ਅਕਾਲੀ ਦਲ ਦਾ ਫੜ੍ਹਿਆ ਪੱਲਾ
ਕਾਂਗਰਸ ਨੂੰ ਵੋਟਾਂ ਪਾ ਕੇ ਠੱਗਿਆ ਮਹਿਸੂਸ ਕਰ ਰਹੇ ਲੋਕ : ਪ੍ਰੋ. ਚੰਦੂਮਾਜਰਾ
ਪਟਿਆਲਾ, 17 ਅਗਸਤ (ਮਧੂਸਾਰ ਬਿਊਰੋ) ਹਲਕਾ ਸਨੌਰ ਵਿਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਯੂਥ ਅਕਾਲੀ ਆਗੂ ਸੰਦੀਪ ਸਿੰਘ ਰਾਜਾ ਤੁੜ ਦੀ ਪ੍ਰੇਰਨਾ ਸਦਕਾ ਹਰਿੰਦਰ ਸਿੰਘ ਮੰਗਾ ਹੈਰੀ ਦੀ ਅਗਵਾਈ ਵਿਚ 70 ਤੋਂ ਜਿਆਦਾ ਨੌਜਵਾਨਾ ਨੇ ਕਾਂਗਰਸ ਅਲਵਿਦਾ ਆਖ ਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਨ੍ਹਾਂ ਨੌਜਵਾਨਾ ਦਾ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਵਿਚ ਉਨ੍ਹਾਂ ਨੂੰ ਪੁਰਾ ਮਾਣ ਸਨਮਾਨ ਦਿੱਤਾ ਜਾਵੇਗਾ। ਸ਼ਾਮਲ ਹੋਣ ਵਾਲਿਆਂ ਵਿਚ ਜੰਗ ਸਿੰਘ, ਬਿੱਟੂ ਚੌਹਾਨ, ਯਾਦਵਿੰਦਰ ਚੌਹਾਨ, ਡਿੰਪੀ ਚੌਹਾਨ, ਅਰਜਨ ਸਿੰਘ, ਜ਼ਿੰਦਾ ਅਲੀਪੁਰੀਆ, ਦਿਲਬਾਗ ਅਲੀਪੁਰ, ਗੁਰੀ ਅਲੀਪੁਰ, ਸੁੱਖੀ ਥਿੰਦ, ਜਸਪਾਲ ਸਿੰਘ, ਰਾਜਵੀਰ ਸਿੰਘ, ਹਰਮੀਤ ਸਿੰਘ, ਗੁਰਨਾਮ ਸਿੰਘ, ਨਵਤੇਜ ਸਿੰਘ, ਬੱਗਾ ਸਰਪੰਚ, ਭੁੱਪਾ ਸਿੱਧੂ, ਪ੍ਰਿੰਸ ਟਰਾਂਸਪੋਰਟ, ਵਿੱਕੀ ਪੰਜੇਟਾਂ, ਗੋਰੀ ਸਰਪੰਚ, ਅਰਵਿੰਦਰ ਭਿੰਡਰ, ਵਿਸਾਲ ਟਰਾਂਸਪੋਰਟ, ਜੋਗਾ ਕਕਰਾਲਾ ਵਿਸ਼ੇਸ ਤੌਰ ‘ਤੇ ਸ਼ਾਮਲ ਸਨ।
ਇਸ ਮੌਕੇ ਪ੍ਰੋ. ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਨੌਜਵਾਨਾ ਨਾਲ ਧੋਖਾ ਕੀਤਾ ਹੈ। ਘਰ ਘਰ ਰੁਜਗਾਰ ਦੇਣ ਦੀ ਗੱਲ ਆਖ ਕੇ ਘਰ ਘਰ ਜਾ ਕੇ ਰੁਜਗਾਰ ਵਾਪਸ ਲੈ ਰਹੀ ਹੈ। ਸਮਾਰਟ ਫੋਨ, ਨੌਕਰੀਆਂ ਦੇ ਨਾਮ ‘ਤੇ ਨੌਜਵਾਨਾ ਨਾਲ ਮਜਾਕ ਕੀਤਾ ਗਿਆ। ਹਲਕਾ ਸਨੌਰ ਦੀ ਤਾਂ ਹਾਲਤ ਇਹ ਹੈ ਕਿ ਇਥੇ ਨੌਜਵਾਨਾ ਨਾਲ ਨਹੀਂ ਸਗੋਂ ਸੁਮੱਚਾ ਹਲਕਾ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਇਥੇ ਦਿਨ ਦਿਹਾੜੇ ਲੋਕਾਂ ਦੀਆਂ ਜਮੀਨਾ, ਪਲਾਟਾਂ ‘ਤੇ ਕਬਜੇ ਹੋ ਰਹੇ ਹਨ। ਪਿੰਡ ਵਿਚ ਨਕਲੀ ਅਤੇ ਜਾਅਲੀ ਸ਼ਰਾਬ ਵਿਕ ਰਹੀ ਹੈ, ਥਾਂ ਥਾਂ ‘ਤੇ ਦੜੇ ਸੱਟੇ ਦੀਆਂ ਦੁਕਾਨਾ ਖੁਲੀਆਂ ਹੋਈਆਂ ਹਨ। ਇਹੀ ਕਾਰਨ ਹੈ ਨੌਜਵਾਨਾ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਜਸਪਾਲ ਗਗਰੌਲੀ, ਸੁਖਬੀਰ ਅਬਲੋਵਾਲ, ਜਸਵਿੰਦਰਪਾਲ ਚੱਢਾ, ਸੁਖਦੇਵ ਸਿੰਘ , ਜੰਗ ਸਿੰਘ ਅਲੀਪੁਰ, ਸੁਖਜਿੰਦਰ ਸਿੰਘ ਗੋਲਡੀ,ਕੁਲਦੀਪ ਸਿੰਘ ਗੁਥਮੜਾ, ਜਤਿੰਦਰ ਸਿੰਘ ਪਹਾੜੀਪੁਰ, ਵਰਿੰਦਰ ਡਕਾਲਾ, ਜੱਗੀ ਬਦੇਸਾ, ਗੁਰਵਿੰਦਰ ਮਿੱਠੂ ਮਾਜਰਾ ਵੀ ਹਾਜ਼ਰ ਸਨ।

