ਪੰਜਾਬਪਟਿਆਲਾ

ਪਟਿਆਲਾ ਕੋਰੋਨਾ ਰਿਪੋਰਟ : 185 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ 26 ਅਗਸਤ (ਮਧੂਸਾਰ ਬਿਊਰੋ) ਜਿਲੇ ਵਿਚ 185 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2000 ਦੇ ਕਰੀਬ ਰਿਪੋਰਟਾਂ ਵਿਚੋ 185 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5417 ਹੋ ਗਈ ਹੈ।

ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 169 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3846 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 135 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,3846 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1436 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 185 ਕੇਸਾਂ ਵਿਚੋ 87 ਪਟਿਆਲਾ ਸ਼ਹਿਰ,22 ਰਾਜਪੁਰਾ, 17 ਨਾਭਾ, 22 ਸਮਾਣਾ, 01 ਸਨੋਰ ਅਤੇ 36 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 41 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 143 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਅਤੇ ਇੱਕ ਬਾਹਰੀ ਰਾਜ ਤੋਂ ਆਏ ਵਿਅਕਤੀ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ ਨੌਂ, ਮਜੀਠੀਆਂ ਐਨਕਲੇਵ ਅਤੇਂ ਡੀ.ਐਮ.ਡਬਲਿਉ ਤੋਂ ਪੰਜ-ਪੰਜ, ਛੱਤਾ ਨੱਨੂ ਮੱਲ, ਨਿਉ ਆਫੀਸਰ ਕਲੋਨੀ, ਰਣਜੀਤ ਨਗਰ ਤੋਂ ਚਾਰ- ਚਾਰ, ਸਫਾਬਾਦੀ ਗੇਟ, ਰਤਨ ਨਗਰ, ਸਰਹੰਦ ਰੋਡ, ਸੈਂਟਰਲ ਜੇਲ ਤੋਂ ਤਿੰਨ-ਤਿੰਨ, ਸੰਤ ਹਜਾਰਾ ਸਿੰਘ ਨਗਰ, ਅਨੰਦ ਨਗਰ, ਗੁਰਮਤ ਐਨਕਲੇਵ, ਸਰਹੰਦੀ ਬਜਾਰ ਤੋਂ ਦੋ-ਦੋ, ਪੁਰਾਨਾ ਬਿਸ਼ਨ ਨਗਰ, ਮੁੱਹਲਾ ਸੁਖਦਾਸ ਪੁਰਾ, ਵਿਕਾਸ ਕਲੋਨੀ, ਖਾਲਸਾ ਮੁਹੱਲਾ, ਜੱਟਾਂ ਵਾਲਾ ਚੌਂਤਰਾ, ਰੋਜ ਐਵੀਨਉ, ਸਫਾਬਾਦੀ ਗੇਟ, ਨਿਉ ਫਰੈਂਡਜ ਐਨਕਲੇਵ, ਨੈੜੇ ਬੀ.ਟੈਂਕ, ਵੱਡੀ ਬਾਂਰਾਦਰੀ, ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਅਜਾਦ ਨਗਰ, ਪ੍ਰਤਾਪ ਨਗਰ, ਸਿਵਲ ਲਾਈਨ, ਚਰਨ ਬਾਗ,ਨਿਉ ਬਡੂੰਗਰ ਬਸਤੀ, ਗੁਰਬਖਸ਼ ਕਲੋਨੀ, ਧੀਰੁ ਨਗਰ, ਮਿਲਟਰੀ ਕੈਂਟ, ਦਰਸ਼ਨ ਸਿੰਘ ਨਗਰ, ਢਿੱਲੋ ਕਲੋਨੀ, ਗੋਬਿੰਦ ਸਿੰਘ ਨਗਰ, ਪ੍ਰੋਫੈਸਰ ਕਲੋਨੀ, ਚਾਂਦਨੀ ਚੋਂਕ, ਆਦਰਸ਼ ਕਲੋਨੀ, ਮਾਡਲ ਟਾਉਨ, ਫੈਕਟਰੀ ਏਰੀਆ, ਓਮੈਕਸ ਸਿਟੀ, ਅਨਾਜ ਮੰਡੀ, ਗੁਰੂ ਨਾਨਕ ਨਗਰ, ਬੈਂਕ ਕਲੋਨੀ, 22 ਨੰਬਰ ਫਾਟਕ, ਗਰਲਜ ਹੋਸਟਲ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਤੋਂ ਨੇੜੇ ਮਹਾਵੀਰ ਮੰਦਰ, ਫੋਕਲ ਪੁਆਇੰਟ ਤੋਂ ਚਾਰ-ਚਾਰ, ਗੋਬਿੰਦ ਕਲੋਨੀ ਤੋਂ ਤਿੰਨ, ਨੇੜੇ ਸਿੰਘ ਸਭਾ ਗੁਰੂਦੁਆਰਾ, ਗੁਰੁ ਅਰਜਨ ਦੇਵ ਕਲੋਨੀ ਤੋਂ ਦੋ-ਦੋ, ਗੁਰਬਖਸ਼ ਕਲੋਨੀ, ਜੱਗੀ ਕਲੋਨੀ, ਬਾਬਾ ਦੀਪ ਸਿੰਘ ਕਲੋਨੀ, ਥਰਮਲ ਪਲਾਂਟ, ਆਰਿਆ ਸਮਾਜ, ਭਾਰਤ ਕਲੋਨੀ, ਅਨਾਜ ਮੰਡੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਦਸ਼ਮੇਸ਼ ਨਗਰ ਤੋਂ ਚਾਰ, ਬੈਕ ਸਾਈਡ ਸਿਨੇਮਾ, ਜਸਪਾਲ ਕਲੋਨੀ ਤੋਂ ਤਿੰਨ-ਤਿੰਨ, ਹੀਰਾ ਮਹੱਲ ਤੋਂ ਦੋ,ਰਾਮ ਕਿਸ਼ੋਰ ਸਟਰੀਟ,ਬਠਿੰਡੀਆਂ ਮੁੱਹਲਾ, ਭੱਟਾ ਸਟਰੀਟ, ਕਰਤਾਰ ਕਲੋਨੀ ਆਦਿ ਥਾਂਵਾ ਤੋਂ ਇੱਕ -ਇੱਕ, ਸਮਾਣਾ ਦੇ ਵੜੈਚ ਕਲੋਨੀ ਤੋਂ ਪੰਜ, ਜੱਟਾਂ ਪੱਤੀ ਤੋਂ ਤਿੰਨ, ਕਾਟਨ ਸਪਿਨਿੰਗ ਫੈਕਟਰੀ ਤੋਂ ਤਿੰਨ-ਤਿੰਨ, ਘੜਾਮਾ ਪੱਤੀ ਤੋਂ ਦੋ, ਨਾਭਾ ਕਲੋਨੀ, ਪੰਜਾਬੀ ਬਾਗ, ਸ਼ੁਕਲਾ ਵਿਹਾਰ, ਗੁਰੁ ਤੇਗ ਬਹਾਦਰ ਨਗਰ, ਪ੍ਰੀਤ ਨਗਰ, ਮੁੰਗਲਾ ਗੱਲੀ, ਦਰਦੀ ਕਲੋਨੀ, ਅਮਾਮਗੜ ਮੁਹੱਲਾ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਇੱਕ ਅਤੇ 36 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਪੰਜ ਪੁਲਿਸ ਮੁਲਾਜਮ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *