ਪੰਜਾਬਪਟਿਆਲਾ

ਡਾ.ਹਰੀਸ਼ ਮਲਹੋਤਰਾ ਨੇ ਪਟਿਆਲਾ ਦੇ ਨਵੇਂ ਸਿਵਲ ਸਰਜਨ ਵਜੋ ਅਹੁਦਾ ਸੰਭਾਲਿਆ

ਪਟਿਆਲਾ 1 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾ ਅਨੁਸਾਰ ਡਾ. ਹਰੀਸ਼ ਮਲਹੋਤਰਾ ਦੀ ਬਦਲੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚਡੀਗੜ ਤੋ ਸਿਵਲ ਸਰਜਨ ਪਟਿਆਲਾ ਵਿਖੇ ਹੋਣ ਕਾਰਣ ਅੱਜ ਉਹਨਾਂ ਨੇ ਬਤੋਰ ਸਿਵਲ ਸਰਜਨ ਪਟਿਆਲਾ ਆਪਣਾ ਅਹੁਦਾ ਸੰਭਾਲ ਲਿਆ ਹੈ।

ਦਫਤਰ ਪਹੁੰਚਣ ਤੇ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਟਾਫ ਵੱਲਂੋ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ।ਡਾ. ਮਲਹੋਤਰਾ ਨੇ ਅਹੁਦਾ ਸੰਭਾਲਣ ਉਪਰੰਤ ਦਫਤਰ ਦੇ ਸਮੂਹ ਸਟਾਫ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਉਟੀ ਸਮਂੇ ਦੋਰਾਨ ਸਮਂੇ ਦੀ ਪਾਬੰਦੀ ਦਾ ਖਾਸ ਖਿਆਲ ਰੱਖਣ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਉਹ ਸਿਹਤ ਵਿਭਾਗ ਵੱਲਂੋ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲੇ ਦੇ ਹਰ ਤਰਾਂ ਦੇ ਨਾਗਰਿਕ ਤੱਕ ਪੰਹੁਚਾਉਣਾ ਯਕੀਨੀ ਬਣਾਉਣਗੇ ਅਤੇ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਿਹਤ ਪ੍ਰੋਗਰਾਮਾਂ ਸਬੰਧੀ ਦਿੱਤੇ ਟੀਚੇ ਮਿਥੇ ਸਮਂੇ ਅਨੁਸਾਰ ਪੂਰੇ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫਤਰ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਡਾ. ਮਲਹੋਤਰਾ ਇਸ ਤੋ ਪਹਿਲਾ ਦਫਤਰ ਸਿਵਲ ਸਰਜਨ ਵਿਖੇ ਹੀ ਸਹਾਇਕ ਸਿਵਲ ਸਰਜਨ ਅਤੇ ਜਿਲਾ ਸਿਹਤ ਅਫਸਰ ਵਰਗੇ ਮੱਹਤਵਪੂਰਣ ਅਹੁਦਿਆਂ ਤੇ ਵੀ ਰਹਿ ਚੁੱਕੇ ਹਨ।ਉਹਨਾਂ ਦੇ ਅਹੁਦਾ ਸੰਭਾਲਣ ਮੋਕੇ ਸਹਾਇਕ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ,ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਮਿੰਦਰ ਸਿੰਘ,ਜਿਲਾ ਟੀਕਾਕਰਣ ਅਫਸਰ ਡਾ. ਸੁਧਾ ਗਰੋਵਰ,ਸਹਾਇਕ ਸਿਹਤ ਅਫਸਰ ਡਾ.ਮਲਕੀਤ ਸਿੰਘ, ਡੈਂਟਲ ਹੈਲਥ ਅਫਸਰ ਡਾ. ਸਰਿਤਾ ਮਿੱਤਲ,ਡਾ. ਗੁਰਮੀਤ ਸਿੰਘ ਅਤੇ ਡਾ. ਗੁਰਮਨਜੀਤ ਦੋਨੋਂ ਜਿਲ੍ਹਾ ਐਪੀਡੈਮੋਲੋਜਿਸਟ,ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *