ਪੰਜਾਬਪਟਿਆਲਾ

ਮੁੱਖ ਮੰਤਰੀ ਕਿਸੇ ਸਰਕਾਰੀ ਹਸਪਤਾਲ ‘ਚ ਖੁਦ ਹੋਣ ਕੋਆਰਨਟਾਈਨ : ਅਜੀਤਪਾਲ ਸਿੰਘ ਕੋਹਲੀ

ਇਕ ਦਿਨਾਂ ਵਿਧਾਨ ਸਭਾ ਸੈਸ਼ਨ ‘ਚੋਂ ਲੋਕ ਮੁੱਦੇ ਰਹੇ ਮਨਫ਼ੀ
ਪਟਿਆਲਾ 29 ਅਗਸਤ (ਰਮਨਦੀਪ/ਮਧੂਸਾਰ ਬਿਊਰੋ)
ਨਗਰ ਨਿਗਮ ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸ਼ਬਦੀ ਹਮਲਾ ਬੋਲਦਿਆਂ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸੰਪਰਕ ‘ਚ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁਦ ਇਕਾਂਤਵਾਸ ਕੀਤੇ ਜਾਣ ਨੂੰ ਸ਼ੋਸ਼ੇਬਾਜ਼ੀ ਕਰਾਰ ਦਿੱਤਾ। ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਛੇ ਮਹੀਨੇ ਪਹਿਲਾਂ ਮਾਰਚ ਮਹੀਨੇ ਤੋਂ ਹੋ ਗਈ ਸੀ, ਜਿਸ ਮਗਰੋਂ ਲਾਕਡਾਊਨ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪੋ ਆਪਣੇ ਨੂੰ ਪਹਾੜੀ ਵਾਦੀਆਂ ‘ਚ ਫਾਰਮ ਹਾਊਸ ਵਿਖੇ ਖੁਦ ਨੂੰ ਇਕਾਂਤਵਾਸ ਕੀਤਾ ਹੋਇਆ ਅਤੇ ਹੁਣ ਇਕ ਹਫਤੇ ਲਈ ਇਕਾਂਤਵਾਸ ਚਲਿਆ ਜਾਣਾ ਮਹਿਜ਼ ਖਾਨਾਪੂਰਤੀ ਤੋਂ ਵੱਧ ਕੇ ਕੁਝ ਨਹੀਂ ਹੈ।

ਸਾਬਕਾ ਮੇਅਰ ਨੇ ਤੰਜ਼ ਕੱਸਦਿਆਂ ਕਿਹਾ ਮੁੱਖ ਮੰਤਰੀ ਨੂੰ ਇਕਾਂਤਵਾਸ ‘ਚ ਜਾਣ ਦੀ ਬਜਾਏ ਖੁਦ ਕਿਸੇ ਸਰਕਾਰੀ ਹਸਪਤਾਲ ‘ਚ ਕੋਆਰਨਟਾਈਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲ ‘ਚ ਕੀਤੇ ਪ੍ਰਬੰਧਾਂ ਦੀ ਪੋਲ ਖੁੱਲਕੇ ਸਾਹਮਣੇ ਆ ਚੁੱਕੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜ਼ਮੀਨੀ ਹਕੀਕਤ ਤਾਂ ਹੀ ਸਮਝ ਆ ਸਕੇਗੀ ਕਿ ਕਿਸ ਤਰ੍ਹਾਂ ਸਰਕਾਰੀ ਹਸਪਤਾਲਾਂ ‘ਚ ਦਾਖਲ ਕੋਵਿੰਡ-19 ਦੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਇਕ ਦਿਨਾਂ ਵਿਧਾਨ ਸਭਾ ਸੈਸ਼ਨ ਸੱਦਕੇ ਸਰਕਾਰ ਨੇ ਲੋਕ ਮੁੱਦਿਆਂ ਨੂੰ ਮਨਫ਼ੀ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਰਾਤਾਂ ਕੱਟਣ ਵਾਲੇ ਕਾਂਗਰਸੀ ਵਿਧਾਇਕ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਜਿਹੜੇ ਵਾਅਦੇ ਕਰਕੇ ਉਨ੍ਹਾਂ ਵਿਧਾਇਕੀ ਅਤੇ ਸੱਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕਾਂਗਰਸ ਦੇ ਹੱਥਾਂ ‘ਚ ਮਹਿਫੂਜ਼ ਨਹੀਂ ਹੈ। ਸਾਬਕਾ ਮੇਅਰ ਨੇ ਕਿਹਾ ਕਿ ਮੁੱਖ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਵਿਚੋਂ ਭਰੋਸੇਯੋਗਤਾ ਗੁਆ ਲਈ ਹੈ।

Leave a Reply

Your email address will not be published. Required fields are marked *