ਅੰਮ੍ਰਿਤਸਰਪੰਜਾਬਪਟਿਆਲਾ

ਪੱਬਜੀ ਸਮੇਤ 118 ਐਪਸ ਤੇ ਪਾਬੰਦੀ ਲੱਗਣੀ ਸਵਾਗਤਯੋਗ ਫੈਸਲਾ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ

ਜੰਮੂ ਕਸ਼ਮੀਰ ਭਾਸ਼ਾ ਬਿਲ ਤੇ ਮੁੜ ਵਿਚਾਰ ਹੋਵੇ
ਅੰਮ੍ਰਿਤਸਰ, 3 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ)-
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਨਿਹੰਗ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਖਤਰਨਾਕ ਆਨਲਾਇਨ ਗੇਮ ਪਬਜੀ, ਬਲਿਉਵੇਲ, ਟਿਕਟਾਕ ਐਪਸ ਵੱਡੀ ਗਿਣਤੀ ਵਿੱਚ ਜੋ ਨੌਜਵਾਨ ਖੇਡ ਰਹੇ ਹਨ ਨੂੰ ਮਾਨਸਿਕ ਪੱਧਰ ਤੇ ਪ੍ਰਭਾਵਤ ਕਰ ਰਹੀਆਂ ਸਨ ।ਇਹ ਐਪਸ ਤੇ ਚਲਦੀਆਂ ਗੇਮਾਂ ਨੌਜਵਾਨਾਂ ਦੇ ਸੁਭਾਅ ਵਿਚ ਵੱਡੀ ਤਬਦੀਲੀ ਲਿਆ ਰਹੀਆਂ ਸਨ, ਉਹ ਚਿੜਚੜੇ ਤੇ ਗੁਸੇਖੋਰੇ, ਇਕੱਲਪੁਣੇ ਦੇ ਆਦੀ ਹੋ ਮਾਪਿਆਂ, ਰਿਸ਼ਤੇਦਾਰਾਂ ਤੋਂ ਦੂਰ ਜਾ ਰਹੇ ਸੀ।ਆਨਲਾਈਨ ਐਪਸ ਤੇ ਗੇਮਾਂ ਖੇਡਣ ਤੋਂ ਰੋਕੇ ਜਾਣ ਕਾਰਨ ਕਈ ਬੱਚਿਆਂ ਨੇ ਖੁਦਕੁਸ਼ੀ ਕਰ ਲਈ ਹੈ ਜੋ ਬਹੁਤ ਦੁਖਦਾਈ ਮੰਦਭਾਗੀ ਤੇ ਚਿੰਤਾ ਵਾਲੀ ਗੱਲ ਹੈ।ਇਨਾਂ ਗੇਮਐਪ ਤੇ ਤੁਰੰਤ ਪਾਬੰਦੀ ਲੱਗਣੀ ਲਾਜ਼ਮੀ ਸੀ।

ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਐਪਜ ਗੇਮਜ਼ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਦਾ ਜੀਵਨ ਪੱਧਰ ਲਗਾਤਾਰ ਨਿਘਾਰ ਵੱਲ ਜਾ ਰਿਹਾ ਸੀ।ਇਨ੍ਹਾਂ ਕਾਰਨ ਜਵਾਨੀ ਦੇ ਹੋ ਰਹੇ ਨੁਕਸਾਨ ਸਬੰਧੀ ਚਿੰਤਾ ਵਿਅਕਤ ਕਰਦਿਆਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਸਮੇਂ ਸਮੇਂ ਪਬਜੀ, ਟਿਕਟਾਕ ਤੇ ਹੋਰ ਆਨ ਲਾਇਨ ਐਪਸ ਤੇ ਪਾਬੰਦੀ ਦੀ ਮੰਗ ਕੀਤੀ ਜਾਂਦੀ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਚਾਇਨਾ ਦੀਆਂ ਟਿਕਟਾਕ ਤੇ ਹੋਰ 118 ਐਪਸ ਤੇ ਪਾਬੰਦੀ ਲੱਗ ਚੁੱਕੀ ਹੈ। ਪਬਜੀ, ਬਲਿਉਵੇਲ ਆਨਲਾਈਨ ਇਹ ਗੇਮਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਵੱਲ ਧਕੇਲ ਰਹੀਆਂ ਸਨ ਅਤੇ ਮਾਨਸਿਕ ਤੌਰ ਤੇ ਬੀਮਾਰ ਕਰ ਰਹੀਆਂ ਸਨ।ਕਰੋਨਾ ਦੀ ਮਹਾਂਮਾਰੀ ਲਾਕਡਾਊਨ ਦੌਰਾਨ ਇਸ ਗੇਮ ਦਾ ਵੱਡੀ ਪੱਧਰ ਤੇ ਇਜਾਫਾ ਹੋਇਆ।ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗੜਿਆ ਹੈ ਤੇ ਉਹ ਮਨੋਰੋਗ ਦਾ ਸ਼ਿਕਾਰ ਹੋਏ ਹਨ। ਅਜਿਹੀਆਂ ਐਪਸ ਤੇ ਪਾਬੰਦੀ ਲੱਗਣੀ ਚੰਗਾ ਤੇ ਸਵਾਗਤਯੋਗ ਫੈਸਲਾ ਹੈ।
‘ਕੇਂਦਰ ਸਰਕਾਰ ਭਾਸ਼ਾ ਬਿਲ ਤੇ ਮੁੜ ਵਿਚਾਰ ਕਰੇ’
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਸ਼ਾ ਬਿਲ ਵਿਚੋਂ ਪੰਜਾਬੀ ਨੂੰ ਕੱਢਣਾ ੳੇਥੇ ਵਸਦੀਆਂ ਘੱਟ ਗਿਣਤੀਆਂ ਖਾਸਕਰ ਸਿੱਖਾਂ ਤੇ ਹੋਰ ਪੰਜਾਬੀ ਪਿਆਰਿਆਂ ਨਾਲ ਬੇਇਨਸਾਫੀ ਹੈ।ਉਨ੍ਹਾਂ ਕਿਹਾ ਕਿ ਧਾਰਾ 370 ਦੀਆਂ ਧਰਾਵਾਂ ਖਤਮ ਕਰਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਜੰਮੂ ਕਸ਼ਮੀਰ ਦੇ ਸੰਵਿਧਾਨ ਦਾ ਹਿੱਸਾ ਸੀ, ਹੁਣ ਕੇਂਦਰ ਸਰਕਾਰ ਵੱਲੋਂ ਭਾਸ਼ਾ ਬਿਲ 2020 ਵਿਚੋਂ ਪੰਜਾਬੀ ਨੂੰ ਕੱਢਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡਾ ਧੱਕਾ ਲੱਗਾ ਹੈ।ਵੱਡੀ ਗਿਣਤੀ ਵਿੱਚ ਲੋਕ ਪੰਜਾਬੀ ਬੋਲਦੇ ਹਨ।ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਭਾਸ਼ਾ ਬਿਲ 2020 ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਇਸ ਬਿਲ ਦਾ ਜਾਰੂਰੀ ਅੰਗ ਬਨਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *