ਪੰਜਾਬਪਟਿਆਲਾ

ਗੁਰਮਤਿ ਦਾ ਸਿਧਾਂਤ ਨਿਰਾਸ਼ਾ ਤਿਆਗਣ ਅਤੇ ਆਸਵੰਦ ਰਹਿਣ ਦਾ ਪ੍ਰਤੀਕ : ਗਿਆਨੀ ਹਰਪਾਲ ਸਿੰਘ

ਧਰਮ ਪ੍ਰਚਾਰ ਕਮੇਟੀ ਵੱਲੋਂ ਆਨਲਾਈਨ ਕੈਂਪ ‘ਚ ਹਿੱਸਾ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਤ
ਪਟਿਆਲਾ 4 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਧਰਮ ਦੇ ਪ੍ਰਚਾਰ ਤੇ ਪਸਾਰ ਦੀ ਪ੍ਰਫੁੱਲਤਾ ਲਈ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜ ਰੋਜ਼ਾ ਆਨਲਾਈਨ ਗੁਰਮਤਿ ਕੈਂਪ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਪੰਨ ਹੋਇਆ।

ਇਸ ਮੌਕੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ ਵਾਲਿਆਂ ਨੇ ਕੈਂਪ ਦਾ ਹਿੱਸਾ ਬਣੇ ਨੌਜਵਾਨਾਂ, ਬੱਚਿਆਂ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ, ਵਿਚਾਰਧਾਰਾ ਅਤੇ ਪਰਉਪਕਾਰੀ ਸੁਭਾਅ ਦੀ ਸਾਰਥਿਕਤਾ ਨੂੰ ਸਮਝਕੇ ਚੜ੍ਹਦੀਕਲਾ ‘ਚ ਰਹਿਣ ਅਤੇ ਸੌੜੀ ਮਾਨਸਿਕਤਾ ਤਿਆਗਣ ਦੀ ਲੋੜ ਹੈ। ਉਨ੍ਹਾਂ ਸਮਾਜ ‘ਚ ਮਨੁੱਖ ਦੀ ਮਾਨਸਿਕ ਦਸ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ‘ਦੁੱਖ ਮੇਂ ਦੁੱਖ ਨਾ ਮਾਨਿਓਂ’ ਦੀ ਜੀਵਨ ਜਾਂਚ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਕਮਲ ਦਾ ਫੁੱਲ ਜੀਵਨ ਨੂੰ ਨਿਰਲੇਪ ਰੱਖਣ ਅਤੇ ਖਿੜੇ ਰਹਿਣ ਦਾ ਪ੍ਰਤੀਕ ਹੈ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਫਿਲਾਸਫ਼ੀ ਨਾਲ ਜੁੜ ਕੇ ਅਗਾਂਹਵਧੂ ਸੋਚ ਦਾ ਧਾਰਨੀ ਬਣਿਆ ਜਾ ਸਕਦਾ। ਗਿਆਨੀ ਹਰਪਾਲ ਸਿੰਘ ਨੇ ਪ੍ਰੇਰਨਾ ਦਿੰਦਿਆਂ ਕਿਹਾ ਕਿ ਗੁਰਮਤਿ ਦਾ ਸਿਧਾਂਤ ਨਿਰਾਸ਼ਾ ਤਿਆਗਣ ਅਤੇ ਆਸਵੰਦ ਬਣਨਾ ਸਿਖਾਉਂਦਾ ਹੈ ਅਤੇ ਗੁਰੂ ਪ੍ਰਤੀ ਆਸਵੰਦ ਰਹਿਣ ਵਾਲਿਆਂ ਨੂੰ ਹਮੇਸ਼ਾ ਸਿੱਖੀ ਦੀ ਸ਼ਾਨ ਤੇ ਪ੍ਰਫੁੱਲਤਾ ਲÂਂੀ ਯਤਨਸ਼ੀਲ ਰਹਿਣਾ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਸ਼ਾਨਾਮੱਤੇ ਮਹਾਨ ਇਤਿਹਾਸ ਅਤੇ ਵਿਰਾਸਤ ਦਾ ਵਾਰਸ ਬਣਕੇ ਉਦਮਸ਼ੀਲ ਬਣਿਆ ਜਾ ਸਕਦਾ। ਇਸ ਉਪਰੰਤ ਧਰਮ ਪ੍ਰਚਾਰ ਕਮੇਟੀ ਵੱਲੋਂ ਗਿਆਨੀ ਹਰਪਾਲ ਸਿੰਘ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਸਨਮਾਨਤ ਕੀਤਾ ਗਿਆ। ਕੈਂਪ ‘ਚ ਹਿੱਸਾ ਵਾਲੇ ਬੱਚਿਆਂ ਨੂੰ ਵੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਮੀਤ ਸਕੱਤਰ ਸਿਮਰਜੀਤ ਸਿੰਘ, ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ, ਹੋਸਟ ਭਾਈ ਅਮਰ ਸਿੰਘ, ਅਮਰਪਾਲ ਸਿੰਘ, ਭਾਈ ਪਰਵਿੰਦਰ ਸਿੰਘ ਬਰਾੜਾ, ਭਾਈ ਲਖਵਿੰਦਰ ਸਿੰਘ ਅਜਰਾਵਰ, ਭਾਈ ਬੇਅੰਤ ਸਿੰਘ, ਭਾਈ ਪਰਵਿੰਦਰ ਸਿੰਘ ਬਰਾੜਾ, ਭਾਈ ਲਖਵਿੰਦਰ ਸਿੰਘ ਅਜਰਾਵਰ, ਭਾਈ ਬੇਅੰਤ ਸਿੰਘ, ਭਾਈ ਪਰਵਿੰਦਰ ਸਿੰਘ ਰਿਉਂਦ, ਭਾਈ ਜਸਵੀਰ ਸਿੰਘ, ਭਾਈ ਅਵਤਾਰ ਸਿੰਘ ਬਲੋਪੁਰ, ਭਾਈ ਹਰਦੀਪ ਸਿੰਘ ਟਿੱਬਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *