ਮੋਤੀ ਮਹਿਲ ਵੱਲ ਘਿਰਾਓ ਕਰਨ ਜਾ ਰਹੇ, ਸਿਮਰਜੀਤ ਬੈਂਸ ਸਮੇਤ ਵਰਕਰਾਂ ‘ਤੇ ਪੁਲਿਸ ਦੀ ਵਰ੍ਹੀਂ ਡਾਂਗ
ਪਟਿਆਲਾ 7 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਅ ਕਰਨ ਜਾਂਦੇ ਹੋਏ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਿਚ ਪੁਲਸ ਨਾਲ ਹੋਈ ਤਕਰਾਰ ਦੇ ਦੌਰਾਨ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ ਅਤੇ ਜਿੱਥੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਕਈ ਹੋਰ ਵਿਅਕਤੀ ਵੀ ਪੁਲਸ ਦੀਆਂ ਡਾਂਗਾਂ ਦੇ ਨਾਲ ਜ਼ਖ਼ਮੀ ਹੋਏ।
ਜ਼ਿਕਰਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਪਟਿਆਲਾ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦੇ ਚੱਲਦਿਆਂ ਉਹ ਤ੍ਰਿਪੜੀ ਅਨਾਜ਼ ਮੰਡੀ ਦੇ ਵਿੱਚ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿੱਚ ਕੱਟੇ ਹੋਏ ਅਤੇ ਬਾਅਦ ਵਿੱਚ ਇੱਕ ਰੋਸ ਮਾਰਚ ਵਜੋਂ ਉਨ੍ਹਾਂ ਨੇ ਮੋਤੀ ਮਹਿਲ ਵੱਲ ਨੂੰ ਚਾਲੇ ਪਾਇਆ ਜਦੋਂ ਹੀ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪੋਲੋ ਗਰਾਉਂਡ ਕੋਲ ਪਹੁੰਚੇ ਤਾਂ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਇੱਕ ਦਮ ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਦੀ ਤਕਰਾਰ ਬਾਜ਼ੀ ਵਿੱਚ ਪੁਲਿਸ ਨੂੰ ਇੱਕ ਹਰਕਤ ਵਿਚ ਆਉਂਦੇ ਹੋਏ ਲਾਠੀਚਾਰਜ ਕਰਨ ਲਈ ਮਜਬੂਰ ਹੋਣਾ ਪਿਆ ਜਦੋਂ ਹੀ ਲਾਠੀਚਾਰਜ ਸ਼ੁਰੂ ਹੋਇਆ ਤਾਂ ਲੋਕ ਇਨਸਾਫ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਆਪਣੇ ਆਪ ਨੂੰ ਬਚਾਉਣ ਦੇ ਲਈ ਪਿਛਾਂ ਨੂੰ ਭੱਜੀ ਅਤੇ ਕਈਆਂ ਦੀਆਂ ਜੁੱਤੀਆਂ ਤੇ ਬੈਨਰ ਵੀ ਸੜਕਾਂ ਤੇ ਡਿੱਗ ਪਏ ਅਤੇ ਕੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਨਾਲ ਪੰਦਰਾਂ ਦੇ ਕਰੀਬ ਵਿਅਕਤੀ ਹੀ ਉੱਥੇ ਰਹਿ ਗਏ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹ ਸ੍ਰੀ ਸਾਧੂ ਸਿੰਘ ਧਰਮਸੋਤ ਵੱਲੋਂ ਗੱਪ ਕੀਤੇ ਹੋਏ ਗਰੀਬਾਂ ਦੇ ਵਜ਼ੀਫ਼ੇ ਦੀ ਆਵਾਜ਼ ਬੁਲੰਦ ਕਰਨ ਲਈ ਆਏ ਸਨ ਅਤੇ ਸ਼ਾਂਤਮਈ ਟੰਗ ਨਾਲ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਡਾਂਗਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਆਪਣੇ ਸਰੀਰ ਤੇ ਡਾਂਗਾਂ ਦੇ ਨਿਸ਼ਾਨ ਦਿਖਾਉਂਦੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਵੀ ਉਹ ਕੈਪਟਨ ਮਨਿੰਦਰ ਸਿੰਘ ਤੋਂ ਡਰਨ ਵਾਲੇ ਨਹੀਂ ਅਤੇ ਮੋਤੀ ਮਹਿਲ ਵੱਲ ਕੂਚ ਕਰਕੇ ਹੀ ਰਹਿਣਗੇ ਪੁਲਸ ਪ੍ਰਸ਼ਾਸਨ ਵੱਲੋਂ ਸਿਮਰਜੀਤ ਸਿੰਘ ਬੈਂਸ ਤੇ ਉਹਦੇ ਸਾਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਿਮਰਜੀਤ ਸਿੰਘ ਮੋਤੀ ਮਹਿਲ ਵੱਲ ਕੂਚ ਕਰਨ ਤੇ ਅੜੇ ਦੇ ਅਤੇ ਪੁਲਿਸ ਨੇ ਇੱਕ ਦਮ ਉਨ੍ਹਾਂ ਨੂੰ ਨਾਲ ਚੁੱਕ ਕੇ ਗੱਡੀ ਦੇ ਵਿੱਚ ਸੁੱਟ ਲਿਆ ਤੇ ਉਨ੍ਹਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਫਤਾਰ ਕੀਤੇ ਹੋਏ ਆਗੂਆਂ ਨੇ ਬੱਸ ਵਿੱਚ ਹੀ ਪੰਜਾਬ ਸਰਕਾਰ ਅਤੇ ਪੁਲਸ ਦੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦੀ ਕਰੜੀ ਵਿਰੋਧਤਾ ਕੀਤੀ ਬੈਂਸ ਨੇ ਪੱਤਰਕਾਰ ਨੂੰ ਦੱਸਿਆ ਕਿ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ ਰੇਤ ਮਾਫੀਆ ਭੂ ਮਾਫੀਆ ਅਤੇ ਸ਼ਰਾਬ ਮਾਫੀਆ ਪੰਜਾਬ ਨੂੰ ਲੁੱਟ ਲੁੱਟ ਕੇ ਖਾ ਰਿਹਾ ਹੈ ਤੇ ਸਰਕਾਰ ਦੇ ਮੰਤਰੀ ਵੱਡੇ ਵੱਡੇ ਘੁਟਾਲੇ ਕਰਨ ਵਿੱਚ ਰੁੱਝ ਗਏ ਹਨ ਉਨ੍ਹਾਂ ਕਿਹਾ ਕਿ ਉਹ ਮੁੜ ਦੁਬਾਰਾ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਵੀ ਉਲੀਕਣਗੇ

