ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਾਲਾਨਾ ਵਰੇਗੰਢ ਅੱਜ ਪਟਿਆਲਾ ‘ਚ ਮਨਾਵਾਂਗੇ : ਕਰਨੈਲ ਸਿੰਘ ਪੀਰ ਮੁਹੰਮਦ
ਪਟਿਆਲਾ 13 ਸਤੰਬਰ (ਮਧੂਸਾਰ ਬਿਊਰੋ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਕਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 76 ਵੀਂ ਵਰੇਗੰਢ ਮੌਕੇ ਗੁਰਮਿਤ ਸਮਾਗਮ ਹਰ ਸਾਲ 13 ਸਤੰਬਰ ਨੂੰ ਕੀਤਾ ਜਾਦਾ ਸੀ, ਪਰ ਕਰੋਨਾ ਮਹਾਂਮਾਰੀ ਦੇ ਚੱਲਦਿਆ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਕਾਰਨ ਹੁਣ ਇਹ ਗੁਰਮਿਤ ਸਮਾਗਮ ਨੌਵੇ ਪਾਤਿਸ਼ਾਹ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ 13 ਸਤੰਬਰ ਦੀ ਜਗਾ ਅੱਜ 14 ਸਤੰਬਰ 2020 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਤੋ 2 ਵਜੇ ਤੱਕ ਗੁਰਮਿਤ ਸਮਾਗਮ ਕੀਤਾ ਜਾਵੇਗਾ । ਪਹਿਲਾ ਐਤਵਾਰ ਨੂੰ ਪੰਜਾਬ ਸਰਕਾਰ ਨੇ ਕਰਫਿਊ ਐਲਾਨ ਕੀਤਾ ਸੀ ਇਸ ਕਰਕੇ ਇਹ ਤਬਦੀਲੀ ਕੀਤੀ ਗਈ ।
ਡਰੇਸ਼ਨ ਨੇਤਾਵਾਂ ਨੇ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਤੋ ਇਲਾਵਾ ਫੈਡਰੇਸ਼ਨ ਦੇ ਕਈ ਸਾਬਕਾ ਪ੍ਰਧਾਨ ਅਹੁਦੇਦਾਰ ਤੇ ਪੰਥਕ ਸਖਸ਼ੀਅਤਾ ਹਾਜਰ ਹੋਣਗੀਆਂ। ਇਸ ਮੌਕੇ ਪੰਥ ਪ੍ਰਸਿੱਧ ਸਖਸ਼ੀਅਤਾਂ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ ।ਗੱਲਬਾਤ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਗਰੂਪ ਸਿੰਘ ਚੀਮਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਹੱਕ ਸੱਚ ਲਈ ਸੰਘਰਸ਼ ਕੀਤਾ ਹੈ ਤੇ ਭਵਿੱਖ ਵਿੱਚ ਵੀ ਕਰੇਗੀ ਪੰਜਾਬ ਵਿੱਚ ਨਸ਼ਿਆ ਭਰੂਣ ਹੱਤਿਆ ਗੁੰਡਾਗਰਦੀ ਵਰਗੀਆ ਅਨੇਕਾ ਸਮਾਜਿਕ ਬੁਰਾਈਆ ਖਿਲਾਫ ਜਦੋ-ਜਹਿਦ ਨਿਰੰਤਰ ਜਾਰੀ ਰੱਖੀ ਜਾਵੇਗੀ ।

