ਪੰਜਾਬਪਟਿਆਲਾ

ਪਟਿਆਲਾ ‘ਚ 60 ਕੋਰੋਨਾ ਕੇਸ, ਇਕ ਦੀ ਮੌਤ

ਪਟਿਆਲਾ, 10 ਨਵੰਬਰ (ਮਧੂਸਾਰ ਬਿਊਰੋ) ਜਿਲੇ ਵਿਚ 60 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1080 ਦੇ ਕਰੀਬ ਰਿਪੋਰਟਾਂ ਵਿਚੋਂ 60 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 13232 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 37 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12489 ਹੋ ਗਈ ਹੈ। ਅੱਜ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 386 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 386 ਹੈ।ਉਹਨਾਂ ਦੱਸਿਆ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 60 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 33, ਸਮਾਣਾ ਤੋਂ 08, ਨਾਭਾ ਤੋਂ 01, ਰਾਜਪੁਰਾ ਤੋਂ 04, ਬਲਾਕ ਦੁੱਧਣ ਸਾਧਾਂ ਤੋਂ 01, ਬਲਾਕ ਭਾਦਸੋਂ ਤੋਂ 01, ਬਲਾਕ ਕਾਲੋਮਾਜਰਾ ਤੋਂ 02 , ਬਲਾਕ ਕੌਲੀ ਤੋਂ 08, ਬਲਾਕ ਹਰਪਾਲਪੁਰ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 8 ਪੋਜਟਿਵ ਕੇਸ਼ਾਂ ਦੇ ਸੰਪਰਕ ਵਿੱਚ ਅਤੇ 52 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ ਦੋ ਅਤੇ ਤਿੰਨ, ਗੱਜਣ ਸਿੰਘ ਕਲੋਨੀ, ਸੰਜੇ ਕਲੋਨੀ, ਫੈਕਟਰੀ ਏਰੀਆ, ਤੱਫਜਲਪੁਰਾ, ਪ੍ਰੋਫੈਸਰ ਕਲੋਨੀ, ਗੁਰਮੀਤ ਐਨਕਲੇਵ, ਬਲਾਸਮ ਐਨਕਲੇਵ, ਗੁਰਦਰਸ਼ਨ ਨਗਰ, ਪ੍ਰਤਾਪ ਨਗਰ, ਅਨੰਦ ਨਗਰ, ਸੇਵਕ ਕਲੋਨੀ, ਡੀਲਾਈਟ ਕਲੋਨੀ, ਪੁਲਿਸ ਲਾਈਨ, ਐਸ.ਐਸ.ਟੀ ਨਗਰ, ਦੇਸੀ ਮਹਿਮਾਨਦਾਰੀ, ਸਾਹਿਬ ਨਗਰ, ਅਲੋਹਰਾਂ ਵਾਲੀ ਗੱਲੀ, ਅਰੋੜੀਅਨ ਸਟਰੀਟ, ਯਾਦਵਿੰਦਰਾ ਕਲੋਨੀ, ਸਮਾਣਾ ਦੇ ਕ੍ਰਿਸ਼ਨਾ ਬਸਤੀ, ਕਨੁੰਗੋ ਮੁਹੱਲਾ, ਵੜੈਚ ਕਲੋਨੀ, ਅਮਰੀਕ ਕਲੋਨੀ, ਪ੍ਰਤਾਪ ਕਲੋਨੀ, ਰਾਜਪੁਰਾ ਦੇ ਅਨੰਦ ਨਗਰ, ਰਾਜਪੁਰਾ ਟਾਉਨ, ਗੁਰੂ ਨਾਨਕ ਨਗਰ, ਪੁਰਾਣਾ ਰਾਜਪੁਰਾ, ਨਾਭਾ ਦੇ ਰੇਲਵੇ ਰੋਡ, ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।

Leave a Reply

Your email address will not be published. Required fields are marked *