ਪੰਜਾਬਪਟਿਆਲਾ

ਮੋਹਿਤ ਮੋਹਿੰਦਰਾ ਨੇ ਭਖਾਇਆ ਚੋਣ ਮੈਦਾਨ

ਯੂਥ ਕਾਂਗਰਸੀ ਵਰਕਰਾਂ ਨਾਲ ਚੋਣਾ ਸਬੰਧੀ ਕੀਤੀ ਵਿਚਾਰ ਚਰਚਾ

ਨਵੇਂ ਪੰਜਾਬ ਨੂੰ ਸਿਰਜਣ ਲਈ ਯੂਥ ਕਾਂਗਰਸੀ ਵਰਕਰਾਂ ਦਾ ਹੋਵੇਗਾ ਅਹਿਮ ਰੋਲ: ਮੋਹਿਤ ਮੋਹਿੰਦਰਾ

ਪਟਿਆਲਾ 2 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਫੈਕਟਰੀ ਏਰੀਆ ‘ਚ ਪੈਂਦੇ ਪੈਸੀਫਿਕ ਰਿਜ਼ੌਰਟਸ ਵਿਖੇ ਹਲਕਾ ਪਟਿਆਲਾ ਦਿਹਾਤੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵੱਲੋਂ ਯੂਥ ਕਾਂਗਰਸੀ ਵਰਕਰਾਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਹਲਕਾ ਪਟਿਆਲਾ ਦਿਹਾਤੀ ਤੋਂ ਵੱਡੀ ਗਿਣਤੀ ਚ ਯੂਥ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਯੂਥ ਕਾਂਗਰਸ ਵਰਕਰਾਂ ਤੇ ਆਗੂਆਂ ਨੇ ਮੋਹਿਤ ਮਹਿੰਦਰਾ ਦੇ ਹੱਕ ਵਿੱਚ ਡਟ ਕੇ ਚੱਲਣ ਦਾ ਅਹਿਦ ਲਿਆ।

ਯੂਥ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮਹਿੰਦਰਾ ਨੇ ਕਿਹਾ ਕਿ 25 ਸਾਲਾ ਬਾਅਦ ਸੂਬੇ ਵਿਚ ਇਹੋ ਜਿਹਾ ਮੁੱਖ ਮੰਤਰੀ ਆਇਆ ਹੈ ਜੋ ਨੌਜਵਾਨਾਂ ਦੇ ਮਸਲਿਆਂ ਨੂੰ ਸਮਝਦੇ ਹਨ ਤੇ ਲੋੜਵੰਦ, ਆਮ ਵਰਗ ਤੇ ਨੌਜਵਾਨਾਂ ਦੀ ਫ਼ਿਕਰ ਕਰਦੇ ਹਨ। ਅੱਜ ਮੈਨੂੰ ਬੜੀ ਵੱਡੀ ਉਮੀਦ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਦਿਖ ਰਹੀ ਹੈ। ਉਹ ਹਾਈ ਕਮਾਂਡ ਨੂੰ ਅਪੀਲ ਕਰਦੇ ਹਨ ਕਿ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਹੀ ਹੋ ਸਕਦੇ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਐਲਾਨ ਕਰਨਾ ਚਾਹੀਦਾ ਹੈ। ਮੋਹਿਤ ਮੋਹਿੰਦਰਾ ਨੇ ਕਿਹਾ ਕਿ ਸਾਨੂੰ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਨੌਜਵਾਨਾਂ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ। ਕਿਉਂਕਿ ਨਵੇਂ ਪੰਜਾਬ ਦੀ ਸੋਚ ਜੋ ਕਾਂਗਰਸ ਪਾਰਟੀ ਲੈ ਕੇ ਆਈ ਹੈ

ਇਸ ਨੂੰ ਸਿਰਜਣ ਲਈ ਸਭ ਤੋਂ ਵੱਡਾ ਯੋਗਦਾਨ ਨੌਜਵਾਨਾਂ ਦਾ ਹੋਵੇਗਾ। ਮੈਂ ਖ਼ੁਦ ਯੂਥ ਕਾਂਗਰਸ ਵਿਚ ਰਹਿੰਦਿਆਂ ਸੂਬਾ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਹਨ ਕਾਂਗਰਸ ਪਾਰਟੀ ਵੱਲੋਂ ਮੇਰੀਆਂ ਸੇਵਾਵਾਂ ਬਦਲੇ ਹਲਕਾ ਪਟਿਆਲਾ ਦਿਹਾਤੀ ਤੋਂ ਟਿਕਟ ਦੇ ਕੇ ਪਾਰਟੀ ਵਲੋਂ ਮੈਨੂੰ ਮਾਣ ਬਖਸ਼ਿਆ ਹੈ। ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਵਿੱਚ ਨੌਜਵਾਨਾਂ ਤੇ ਔਰਤਾਂ ਨੂੰ ਮੌਕੇ ਦਿੱਤੇ ਜਾਂਦੇ ਹਨ। ਕਾਂਗਰਸ ਪਾਰਟੀ ਵਿੱਚ ਕਾਰਪੋਰੇਸ਼ਨਾਂ ਵਿੱਚ ਵੀ 50 ਫ਼ੀਸਦ ਰਾਖਵਾਂਕਰਨ ਔਰਤਾਂ ਨੂੰ ਦਿੱਤਾ ਗਿਆ ਹੈ। ਇਸ ਮੌਕੇ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਕਾਲੂ, ਅਸੈਂਬਲੀ ਪ੍ਰਧਾਨ ਹਿਮਾਂਸ਼ੂ ਜੋਸ਼ੀ, ਅਮਨਦੀਪ ਸਿੰਘ ਅਮਨੀ, ਗੈਰੀ ਸ਼ਰਮਾ, ਨਿਤਿਨ ਗੋਇਲ, ਸੋਨੂੰ ਡੀਸੀਡਬਲਯੂ, ਵਰੂਨ ਗਰਗ, ਜੱਗੀ ਘਮਰੌਦਾ, ਬੰਟੀ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *