ਡੀ.ਟੀ.ਐਫ. ਵੱਲੋਂ ਪੈਨਸ਼ਨ ਬਹਾਲੀ ਸੰਘਰਸ ਦੀ ਪੂਰਨ ਹਮਾਇਤ
ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ : ਦਿੱਗਵਿਜੇ
ਪਟਿਆਲਾ 24 ਫਰਵਰੀ (ਮਧੂਸਾਰ ਬਿਊਰੋ) ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਨੇ ਪੁਰਾਣੀ ਪੈੰਨਸਨ ਬਹਾਲੀ ਸੰਘਰਸ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਪੁਰਾਣੀ ਪੈਨਸਨ ਬਹਾਲ ਕਰਨ ਦੀ ਮੰਗ ਨੂੰ ਮੁਲਾਜ਼ਮਾਂ ਦਾ ਹੱਕ ਕਰਾਰ ਦਿੰਦਿਆਂ ਮੁਲਾਜਮ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ ਹੈ।ਸੂਬਾਈ ਅਧਿਆਪਕ ਆਗੂਆਂ ਕਰਨੈਲ ਸਿੰਘ ਚਿੱਟੀ, ਜਸਵਿੰਦਰ ਸਿੰਘ ਬਠਿੰਡਾ, ਗੁਰਮੀਤ ਕੋਟਲੀ ਤੇ ਬਲਵੀਰ ਚੰਦ ਲੌਂਗੋਵਾਲ ਨੇ ਸਪੱਸਟ ਕੀਤਾ ਕਿ ਨਵੀਆਂ ਆਰਥਿਕ ਨੀਤੀਆਂ ਤਹਿਤ ਸੰਘਰਸਾਂ ਨਾਲ ਹਾਸਲ ਕੀਤੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ। ਜਦਕਿ ਅਜਿਹੀਆਂ ਨੀਤੀਆਂ ਬਣਾਉਣ ਤੇ ਲਾਗੂ ਕਰਨ ਵਾਲੇ ਸਿਆਸਤਦਾਨ ਖੁਦ ਕਈ ਕਈ ਪੈਨਸਨਾਂ ਪ੍ਰਾਪਤ ਕਰਕੇ ਖਜਾਨੇ ਤੇ ਬੋਝ ਬਣੇ ਹੋਏ ਹਨ।
ਆਗੂਆਂ ਨੇ ਆਖਿਆ ਕਿ ਸਰਕਾਰ ਵੱਲੋਂ ਪੁਰਾਣੀ ਪੈੰਨਸਨ ਦੀ ਮੰਗ ਨੂੰ ਚੋਣ ਮੈਨੀਫੈਸਟੋ ਵਿੱਚ ਸਾਮਲ ਕਰਨ ਦੇ ਬਾਵਜੂਦ ਅਜੇ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ। ਅਧਿਆਪਕ ਆਗੂਆਂ ਨੇ ਆਖਿਆ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਉੱਪਰ ਇਕ ਹੋਰ ਮਾਰੂ ਵਾਰ ਕੀਤਾ ਹੈ, ਜਿਸ ਅਧੀਨ 1/4/2019 ਤੋਂ ਦੇ ਵਿੱਚ ਸਰਕਾਰ ਦਾ ਹਿੱਸਾ ਕਰਮਚਾਰੀ ਦੀ ਮੁਢਲੀ ਤਨਖਾਹ ਦਾ 14% ਕਰ ਦਿੱਤਾ ਗਿਆ ਹੈ।ਜਦੋਂ ਕਿ ਕਰਮਚਾਰੀ ਦਾ ਹਿੱਸਾ 10% ਹੀ ਹੈ। ਪਹਿਲਾਂ ਸਰਕਾਰ ਦੇ ਸਾਰੇ ਹਿੱਸੇ ਨੂੰ ਕਰਮਚਾਰੀ ਦੀ ਕੁੱਲ ਟੈਕਸ ਯੋਗ ਆਮਦਨ ਵਿਚੋਂ ਘਟਾ ਦਿੱਤਾ ਜਾਂਦਾ ਸੀ। ਪਰ ਨਵੇਂ ਨੋਟੀਫਿਕੇਸਨ ਅਨੁਸਾਰ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦਾ ਤਾਂ ਸਾਰਾ 14% ਹੀ ਟੈਕਸ ਤੋਂ ਛੋਟ ਹੈ, ਪਰ ਪੰਜਾਬ ਸਰਕਾਰ ਦੇ ਨਵੇਂ ਤੁਗਲਕੀ ਫਰਮਾਨ ਅਨੁਸਾਰ ਸਰਕਾਰ ਵਲੋਂ ਪੈਨਸਨ ਫੰਡ ਵਿੱਚ ਆਪਣੇ 14% ਹਿੱਸੇ ਵਿੱਚੋਂ ਕੇਵਲ 10% ਹੀ ਟੈਕਸ ਤੋਂ ਛੋਟ ਦਿੱਤੀ ਗਈ ਹੈ ਜਦਕਿ ਬਾਕੀ 4% ਟੈਕਸ ਯੋਗ ਕੁੱਲ ਆਮਦਨ ਵਿੱਚ ਜੋੜਿਆ ਜਾਵੇਗਾ। ਇਹ ਪੁਰਾਣੀ ਪੈਨਸਨ ਸਕੀਮ ਤੋਂ ਵਿਰਵੇ ਕਰਮਚਾਰੀਆਂ ਨਾਲ ਸਰਾ ਸਰ ਬੇਇਨਸਾਫੀ ਹੈ।
ਆਗੂਆਂ ਨੇ ਕਿਹਾ ਕਿ ਰਾਜ ਤੇ ਕੇਂਦਰ ਸਰਕਾਰਾਂ ਮੁਲਾਜਮਾਂ ਨੂੰ ਮਿਲਦੀਆਂ ਸੁਖ ਸਹੂਲਤਾਂ ,ਬੇਰੁਜਗਾਰਾਂ ਤੋਂ ਰੁਜਗਾਰ, ਵਿਦਿਆਰਥੀਆਂ ਤੋਂ ਪੜ੍ਹਾਈ ਤੇ ਕਿਰਤੀਆਂ ਤੋਂ ਕੰਮ ਖੋਹਣ ਲਈ ਇੱਕ ਮੱਤ ਹਨ। ਅਜਿਹੀਆਂ ਮੁਲਾਜਮ ਤੇ ਲੋਕ ਵਿਰੋਧੀ ਨੀਤੀਆ ਨੂੰ ਵਿਸਾਲ ਏਕੇ ਤੇ ਤਿੱਖੇ ਸੰਘਰਸਾਂ ਨਾਲ ਹੀ ਮਾਤ ਦਿੱਤੀ ਜਾ ਸਕਦੀ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਰਾਜ ਭਰ ਤੋਂ ਡੀ.ਟੀ.ਐੱਫ.ਦੀ ਅਗਵਾਈ ਵਿੱਚ ਅਧਿਆਪਕਾਂ ਦੇ ਕਾਫਲੇ ਪੈਂਨਸਨ ਬਹਾਲੀ ਦੇ 28 ਫਰਵਰੀ ਦੇ ਸੰਘਰਸ ਵਿੱਚ ਸਾਮਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਕਪੂਰਥਲਾ, ਹਰਦੇਵ ਮੁੱਲਾਂਪੁਰ, ਕਰਮਜੀਤ ਤਾਮਕੋਟ, ਸੁਰਿੰਦਰਜੀਤ ਸਿੰਘ ਮਾਨ, ਹਰਜਿੰਦਰ ਅਨੂਪਗੜ੍ਹ, ਰੇਸਮ ਸਿੰਘ, ਸੁਖਵਿੰਦਰ ਸੁੱਖੀ,ਅਮਨਦੀਪ ਮਟਵਾਣੀ, ਜਗਵੀਰਨ ਕੌਰ, ਨਵਚਰਨਪ੍ਰੀਤ ਕੌਰ ਹਰਵਿੰਦਰ ਬਟਾਲਾ , ਗਗਨਦੀਪ ਪਾਹਵਾ, ਲਖਵੀਰ ਹਰੀਕੇ , ਤਲਵਿੰਦਰ ਖਰੌੜ, ਸਨੇਹਦੀਪ ਪਟਿਆਲਾ,ਮਨਜਿੰਦਰ ਚੀਮਾ, ਹਰਭਗਵਾਨ ਗੁਰਨੇ , ਰਾਜਦੀਪ ਸੰਧੂ, ਨਵਨੀਤ ਅਨਾਇਤਪੁਰੀ ਸੂਬਾਈ ਆਗੂ ਵੀ ਮੌਜੂਦ ਸਨ।

