ਸਮਾਜਸੇਵੀ ਸੌਰਭ ਜੈਨ ਨੇ ਆਯੋਜਿਤ ਕਰਵਾਏ ਪਟਿਆਲਾ ਜ਼ਿਲ੍ਹੈ੍ਹੇ ਵਿੱਚ ਇੱਕ ਦਿਨ ਵਿੱਚ 4 ਮੈਡੀਕਲ ਕੈਂਪ
ਹਰ ਪਟਿਆਲਾ ਵਾਸੀ ਨੂੰ ਮੁੱਢਲੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਮੈਂ ਲਿਆ ਹੈ ਪ੍ਰਣ – ਸੌਰਭ ਜੈਨ
ਪਟਿਆਲਾ 28 ਮਾਰਚ (ਮਧੂਸਾਰ ਬਿਊਰੋ) ਆਪਣੇ ਸਮਾਜਸੇਵੀ ਕੰਮਾਂ ਨੂੰ ਅੱਗੇ ਵਧਾਉਂਦਿਆਂ ਉੱਘੇ ਸਮਾਜ ਸੇਵੀ ਅਤੇ ਵਰਧਮਾਨ ਮਹਾਂਵੀਰ ਹਸਪਤਾਲ ਦੇ ਐਮ ਡੀ ਸੌਰਭ ਜੈਨ ਨੇ ਪਟਿਆਲਾ ਜ?ਿਲ੍ਹੇ ਦੇ 4 ਵੱਖ ਵੱਖ ਇਲਾਕਿਆਂ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪਾਂ ਦਾ ਆਯੋਜਨ ਕਰਵਾਇਆ। ਇਨ੍ਹਾਂ ਕੈਂਪਾਂ ਵਿੱਚ ਵਰਧਮਾਨ ਮਹਾਂਵੀਰ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮਾਂ ਵਲੋਂ 1500 ਤੋਂ ਵੱਧ ਲੋਕਾਂ ਦਾ ਮੁਫਤ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਇਨ੍ਹਾਂ ਕੈਂਪਾਂ ਬਾਰੇ ਗੱਲ ਕਰਦਿਆਂ ਸੌਰਭ ਜੈਨ ਨੇ ਕਿਹਾ ਕਿ, “ਹਰ ਪਟਿਆਲਾ ਵਾਸੀ ਨੂੰ ਮੁੱਢਲੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਮੈਂ ਪ੍ਰਣ ਲਿਆ ਹੈ ਅਤੇ ਮੈਂ ਇਸ ਵਚਨ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਅੱਜ ਦੇ ਇਹ ਕੈਂਪ ਵੀ ਉਸੀ ਵਚਨਬੱਧਤਾ ਦਾ ਨਤੀਜਾ ਹਨ।“
ਉਨ੍ਹਾਂ ਅੱਗੇ ਦੱਸਿਆ ਕਿ ਵਰਧਮਾਨ ਹਸਪਤਾਲ ਸਮੇਂ-ਸਮੇਂ ‘ਤੇ ਅਜਿਹੇ ਕੈਂਪਾਂ ਦਾ ਆਯੋਜਨ ਕਰਦਾ ਰਹਿੰਦਾ ਹੈ ਅਤੇ ਇਨ੍ਹਾਂ ਕੈਂਪਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜਾਂ ਨੂੰ ਬਾਅਦ ਵਿੱਚ ਹਸਪਤਾਲ ਆਉਣ ‘ਤੇ ਉ.ਪੀ.ਡੀ ਦੀ ਸਹੂਲਤ ਵੀ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।
ਪਟਿਆਲਾ ਦੇ ਜੁਝਾਰ ਨਗਰ ਦੇ ਗੁਰਦੁਆਰਾ ਕਾਲੀ ਕੰਬਲੀ ਸਾਹਿਬ, ਪਿੰਡ ਕਲਿਆਣ ਦੇ ਧੰਨ ਧੰਨ ਪੂਰਨ ਬ੍ਰਹਮਗਿਆਨੀ ਸ੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਤਪੋ ਅਸਥਾਨ ਗੁਰਦੁਆਰਾ ਹਰਦਾਸਪੁਰਾ ਸਾਹਿਬ, ਦੀਪ ਨਗਰ ਅਤੇ ਸਰਹਿੰਦ ਰੋਡ ਨੇੜੇ ਪੈਂਦੇ ਅਲੀਪੁਰ ਵਿਖੇ ਇਹਨਾਂ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ।
ਇਨ੍ਹਾਂ ਕੈਂਪਾਂ ਵਿੱਚ ਸੌਰਭ ਜੈਨ ਨਾਲ ਸੰਤ ਬਾਬਾ ਸਰਬਜੋਤ ਸਿੰਘ, ਹਰਮੀਤ ਸਿੰਘ, ਕਰਨੈਲ ਸਿੰਘ ਰਾਠੌਰ ਕੌਂਸਲਰ ਵਾਰਡ ਨੰਬਰ ਅਠਾਰਾਂ, ਕਰਨੈਲ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਸੁਖਦੇਵ ਸਿੰਘ ਸਾਬਕਾ ਐਮ ਸੀ, ਮਾਨ ਸਿੰਘ ਪੰਜਾਬ ਪੁਲੀਸ, ਸੁੱਚਾ ਸਿੰਘ ਅਤੇ ਕਰਨੈਲ ਸਿੰਘ ਆਦਿ ਸਾਮਿਲ ਸਨ।
ਇਸ ਤੋਂ ਪਹਿਲਾਂ ਸੌਰਭ ਜੈਨ ਨੇ ਬੀ ਲਿਵਰਜ਼ ਕਿ੍ਰਕਟ ਅਕੈਡਮੀ ਵਲੋਂ ਕਰਵਾਏ ਜਾ ਰਹੇ ਕਿ੍ਰਕਟ ਟੂਰਨਾਮੈਂਟ ਵਿੱਚ ਮਹਿਮਾਨ ਵਜੋਂ ਸ?ਿਰਕਤ ਕੀਤੀ ਅਤੇ ਜੇਤੂ ਟੀਮ ਨੂੰ 11 ਹਜ਼ਾਰ ਦੀ ਨਗਦ ਰਾਸੀ ਇਨਾਮ ਵਜੋਂ ਵੀ ਦਿੱਤੀ।

