ਦੇਸ਼-ਵਿਦੇਸ਼ਪੰਜਾਬ

ਕਰੋਨਾ: ਪੰਜਾਬ ਸਣੇ ਅੱਠ ਸੂਬਿਆਂ ’ਚ ਮਿਲੇ 81.42 ਫੀਸਦ ਨਵੇਂ ਕੇਸ

ਪੰਜਾਬ ਵਿੱਚ ਕਰੋਨਾ ਨਾਲ 57 ਮੌਤਾਂ
ਨਵੀਂ ਦਿੱਲੀ, 3 ਅਪਰੈਲ (ਮਧੂਸਾਰ ਬਿਊਰੋ) ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਅੱਠ ਸੂਬਿਆਂ ’ਚ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਨ੍ਹਾਂ ਰਾਜਾਂ ’ਚ ਸ਼ਨਿਚਰਵਾਰ ਨੂੰ 81.42 ਫੀਸਦ ਵਿਅਕਤੀ ਲਾਗ ਤੋਂ ਪੀੜਤ ਮਿਲੇ ਹਨ।

ਇਨ੍ਹਾਂ ਸੂਬਿਆਂ ’ਚ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਫੀਸਦ ਦੇ ਹਿਸਾਬ ਨਾਲ ਪੰਜਾਬ ’ਚ ਸਰਗਰਮ ਕੇਸਾਂ ਦੀ ਗਿਣਤੀ ਸਭ ਤੋਂ ਜ?ਿਆਦਾ ਦਰਜ ਹੋਈ ਹੈ। ਦੇਸ਼ ’ਚ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 6,58,909 ’ਤੇ ਪਹੁੰਚ ਗਈ ਹੈ ਅਤੇ ਇਹ ਕੁੱਲ ਕੇਸਾਂ ਦਾ 5.32 ਫੀਸਦ ਹੈ। ਇਕ ਦਿਨ ’ਚ 44,213 ਸਰਗਰਮ ਕੇਸਾਂ ਦਾ ਵਾਧਾ ਹੋਇਆ ਹੈ। ਦੇਸ਼ ’ਚ ਬੀਤੇ ਇਕ ਦਿਨ ’ਚ ਕਰੋਨਾ ਦੇ 89,129 ਨਵੇਂ ਕੇਸ ਸਾਹਮਣੇ ਆਏ ਹਨ ਜੋ ਪਿਛਲੇ ਸਾਢੇ ਛੇ ਮਹੀਨਿਆਂ ਬਾਅਦ ਸਭ ਤੋਂ ਜ?ਿਆਦਾ ਹਨ।
ਭਾਰਤ ਵਿੱਚ ਕਰੋਨਾ ਦੇ 89,129 ਨਵੇਂ ਕੇਸ ਸਾਹਮਣੇ ਆਏ ਹਨ ਜੋ ਪਿਛਲੇ ਸਾਢੇ ਛੇ ਮਹੀਨਿਆਂ ਤੋਂ ਸਭ ਤੋਂ ਵੱਧ ਕੇਸ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਵੇਲੇ ਕਰੋਨਾ ਪ੍ਰਭਾਵਿਤਾਂ ਦੀ ਗਿਣਤੀ 1.23 ਕਰੋੜ ਹੋ ਗਈ ਹੈ। ਦੇਸ਼ ਭਰ ਵਿਚ ਕਰੋਨਾ ਨਾਲ ਇਕ ਦਿਨ ਵਿਚ 714 ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ 481 ਤੇ ਪੰਜਾਬ ਵਿਚ 57 ਮੌਤਾਂ ਸ਼ਾਮਲ ਹਨ।

Leave a Reply

Your email address will not be published. Required fields are marked *