ਪਟਿਆਲਾ

ਸੁਕਨਿਆ ਸਮਿਰਧੀ ਸਕੀਮ ਤਹਿਤ ਖਾਤੇ ਖੋਲ੍ਹੇ

ਪਟਿਆਲਾ 6 ਅਪ੍ਰੈਲ (ਮਧੂਸਾਰ ਬਿਊਰੋ) ਬਲਾਕ ਵਿਕਾਸ ਅਤੇ ਪ੍ਰੋਜੈਕਟ ਅਫਸਰ ਪਟਿਆਲਾ ਰੇਖਾ ਰਾਣੀ ਦੀ ਅਗਵਾਈ ਹੇਠ ਸਰਕਲ ਸਨੋਰੀ ਅੱਡਾ ਵਿਖੇ ਸੁਕਨਿਆ ਅਮਿਰਧਿ ਸਕੀਮ ਤਹਿਤ ਖਾਤੇ ਖੋਲ੍ਹੇ ਗਏ।

ਇਸ ਦੌਰਾਨ ਪੋਸਟ ਆਫਿਸ ਵਿਭਾਗ ਪਟਿਆਲਾ ਦੇ ਮੁਖੀ ਹਰਜਿੰਦਰ ਸਿੰਘ ਭੱਟੀ ਦੇ ਨਿਰਦੇਸ਼ ਤੇ ਮੋਨੂੰ ਗੋਇਲ ਅਤੇ ਗੁਰਦੀਪ ਸਿੰਘ ਨੇ ਆ ਕੇ ਲੋਕਾਂ ਨੂੰ ਜਣਕਾਰੀ ਦਿੱਤੀ ਅਤੇ ਖਾਤੇ ਖੋਲ੍ਹੇ। ਇਸ ਦੌਰਾਨ ਸਰਕਲ ਸੁਪਰਵਾਈਜ਼ਰ ਸ੍ਰੀ ਮਤੀ ਜਸਬੀਰ ਕੌਰ ਨੇ ਕਿਹਾ ਕਿ ਇਸ ਸਕੀਮ ਰਾਹੀਂ ਵਧੇਰੇ ਫਾਇਦਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਇਸ ਸਕੀਮ ਦਾ ਫਾਇਦਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਖਾਤੇ ਖੋਲ੍ਹੇ ਜਾ ਚੁਕੇ ਹਨ। ਇਸ ਦੌਰਾਨ ਵੱਡੀ ਗਿਣਤੀ ਚ ਆਂਗਣਵਾੜੀ ਵਰਕਰਾਂ ਵੀ ਮੌਜੂਦ ਸਨ।

Leave a Reply

Your email address will not be published. Required fields are marked *