ਆਈ.ਕੇ.ਜੇ. ਫਾਊਂਡੇਸ਼ਨ ਨੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੂੰ ਵੰਡੀਆਂ ਕਰੋਨਾ ਕਿੱਟਾਂ
ਮਹਾਂਮਾਰੀ ਦੌਰਾਨ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਕਰੋਨਾ ਯੋਧੇ ਬਣਕੇ ਨਿਭਾ ਰਹੇ ਨਿਰਵਿਘਨ ਸੇਵਾਵਾਂ : ਮੈਨੇਜਰ ਕਰਨੈਲ ਸਿੰਘ ਨਾਭਾ
ਮਨੁੱਖਤਾ ਦੀ ਸੇਵਾ ’ਚ ਸ਼ੋ੍ਰਮਣੀ ਕਮੇਟੀ ਦਾ ਵਿਲੱਖਣ ਯੋਗਦਾਨ : ਕੇ.ਕੇ. ਜੁਨੇਜਾ
ਪਟਿਆਲਾ 8 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਰੋਕਥਾਮ ਲਈ ਕਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੂੰ ਅੱਜ ਆਈ.ਕੇ.ਜੇ. ਫਾਊਂਡੇਸ਼ਨ ਵੱਲੋਂ ਕਰੋਨਾ ਕਿੱਟਾਂ ਵੰਡੀਆਂ ਗਈਆਂ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਕਰੋਨਾ ਕਿੱਟਾਂ ਦੀ ਵੰਡ ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਸਮਾਜ ਸੇਵਕ ਅਤੇ ਆਈ.ਕੇ.ਜੇ. ਫਾਊਂਡੇਸ਼ਨ ਦੇ ਚੀਫ ਪੈਟਰਨ ਕੇ.ਕੇ. ਜੁਨੇਜਾ ਨੇ ਕੀਤੀ।
ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਕਰੋਨਾ ਨਾਲ ਨਜਿੱਠਣ ਲਈ ਸ਼ੋ੍ਰਮਣੀ ਕਮੇਟੀ ਹਮੇਸ਼ਾ ਚਿੰਤਤ ਅਤੇ ਗੰਭੀਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿੰਡ-19 ਦੇ ਚੱਲਦਿਆਂ ਸਮੇਂ ਸਮੇਂ ’ਤੇ ਸ਼ੋ੍ਰਮਣੀ ਕਮੇਟੀ ਵੱਲੋਂ ਸਰਾਵਾਂ ’ਚ ਆਈਸੋਲੇਟ ਸੈਂਟਰ ਬਣਾ ਕੇ ਮਨੁੱਖਤਾ ਦੀ ਸੇਵਾ ’ਚ ਵੱਡਾ ਯੋਗਦਾਨ ਪਾਇਆ ਗਿਆ ਅਤੇ ਕਰੋਨਾ ਯੋਧੇ ਬਣਕੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਅੱਜ ਤੱਕ ਨਿਰਵਿਘਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਰੋਨਾ ਕਿੱਟ ਮੁਲਾਜ਼ਮਾਂ ਲਈ ਲਾਭਕਾਰੀ ਸਿੱਧ ਹੋਵੇਗੀ। ਇਸ ਦੌਰਾਨ ਸਮਾਜ ਸੇਵਕ ਕੇ.ਕੇ. ਜੁਨੇਜਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਲੰਮੇ ਸਮੇਂ ਤੋਂ ਕਰੋਨਾ ਮਹਾਂਮਾਰੀ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਇਸ ਕਰਕੇ ਫਾਊਂਡੇਸ਼ਨ ਨੇ ਮਨੁੱਖਤਾ ਦੀ ਸੇਵਾ ’ਚ ਯੋਗਦਾਨ ਪਾਉਣ ਵਾਲਿਆਂ ਨੂੰ ਕਰੋਨਾ ਕਿੱਟਾਂ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਖਾਤਮੇ ਲਈ ਫਾਊਂਡੇਸ਼ਨ ਵੱਲੋਂ ਕਰੋਨਾ ਕਿੱਟ ਤਿਆਰ ਕੀਤੀ ਗਈ ਤਾਂ ਕਿ ਹਰ ਵਿਅਕਤੀ ਦਾ ਇਮਊਨ ਸਿਸਟਮ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਰੋਨਾ ਕਿੱਟ ਮਨੁੱਖ ਦੇ ਅੰਦਰਲੇ ਅਤੇ ਬਾਹਰੀ ਪ੍ਰਭਾਵ ਨੂੰ ਮਜ਼ਬੂਤ ਰੱਖਣ ’ਚ ਸਹਾਈ ਸਿੱਧ ਹੋਵੇਗੀ। ਕੇ.ਕੇ. ਜੁਨੇਜਾ ਨੇ ਕਿਹਾ ਕਿ ਕਿੱਟ ਵਿਚ ਤੁਲਸੀ ਡਰੋਪ, ਕਫ਼ ਸਿਰਪ, ਬਲੱਡ ਨੂੰ ਪਿਊਰੀ ਫਾਈ ਕਰਨ ਅਤੇ ਦਰਦ ਨੂੰ ਭਜਾਉਣ ਲਈ ਸਪਰੇਅ ਆਦਿ ਸ਼ਾਮਲ ਹਨ। ਇਸ ਮੌਕੇ ਵੱਖ ਵੱਖ ਮੀਡੀਆ ਕਰਮੀਆ ਨੂੰ ਵੀ ਕਰੋਨਾ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਆਤਮ ਪ੍ਰਕਾਸ਼ ਸਿੰਘ, ਗੁਰਵਿੰਦਰ ਸਿੰਘ, ਭਾਈ ਅਜਮੇਰ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਹਾਜ਼ਰ ਸੀ।

