ਪੈਸੇਂਜਰ ਰੇਲ ਦੀਆਂ ਚਾਰ ਬੋਗੀਆਂ ਸੜ੍ਹ ਕੇ ਸੁਆਹ !
ਰੋਹਤਕ 8 ਅਪ੍ਰੈਲ (ਮਧੂਸਾਰ ਬਿਊਰੋ) ਕੋਵਿਡ-19 ਕਾਰਨ ਕਰੀਬ ਇਕ ਸਾਲ ਬਾਅਦ ਚੱਲੀ ਪੈਸੇਂਜਰ ਰੇਲ ਦੀ ਬੋਗੀ ’ਚ ਅਚਾਨਕ ਅੱਗ ਲੱਗਣ ਕਾਰਨ ਰੇਲਵੇ ਵਿਭਾਗ ’ਚ ਅਫੜਾ-ਦਫੜੀ ਮਚ ਗਈ। ਅੱਗ ਲੱਗਣ ਕਾਰਨ ਪੈਸੇਂਜਰ ਰੇਲ ਦੀਆਂ ਚਾਰ ਬੋਗੀਆਂ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ।
ਜਾਣਕਾਰੀ ਮੁਤਾਬਕ, ਏ.ਐੱਮ.ਯੂ. ਰੇਲ ਰੋਹਤਕ ਤੋਂ ਦਿੱਲੀ ਲਈ ਚਲਦੀ ਹੈ ਜੋ ਵੀਰਵਾਰ ਯਾਨੀ ਅੱਜ 4:10 ’ਤੇ ਚੱਲਣੀ ਸੀ ਪਰ ਕਰੀਬ 2 ਵਜੇ ਰੇਲ ਦੀਆਂ ਬੋਗੀਆਂ ’ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਰਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗਨੀਮਤ ਰਹੀ ਕਿ ਨੇੜੇ ਖੜ੍ਹੀਆਂ ਮਾਲ ਗੱਡੀਆਂ ਤਕ ਅੱਗ ਨਹੀਂ ਪਹੁੰਚੀ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਹਾਲਾਂਕਿ, ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ।

