ਹਰਿਆਣਾ ਸਰਕਾਰ ਆੜਤ ਤੇ ਮਜਦੂਰੀ ਦੇ ਭੁਗਤਾਨ ’ਤੇ ਆੜਤੀਆਂ ਨੂੰ ਮਿਲੇਗਾ ਵਿਆਜ – ਮੁੱਖ ਮੰਤਰੀ
ਡਿਪਟੀ ਕਮਿਸ਼ਨਰਾਂ ਨੁੰ ਖਰੀਦ ਵਿਵਸਥਾ ਸੂਗਮ ਬਨਾਉਣ ਦੇ ਨਿਰਦੇਸ਼
ਚੰਡੀਗੜ੍ਹ, 8 ਅਪ੍ਰੈਲ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫਸਲਾਂ ਦੀ ਸੂਗਮ ਅਤੇ ਸਮੇਂਬੱਧ ਖਰੀਦ ਯਕੀਨੀ ਕਰਨ ਤਹਿਤ ਰਾਜ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਆੜਤੀਆਂ ਨੂੰ ਪਿਛਲੇ ਖਰੀਦ ਸੀਜਨ ਦੀ ਆੜਤ ਤੇ ਮਜਦੂਰੀ ਦਾ ਭੁਗਤਾਨ ਦੇਰੀ ਨਾਲ ਹੋਇਆ ਹੈ, ਉਨ੍ਹਾਂ ਨੂੰ ਦੇਰੀ ਨਾਲ ਹੋਏ ਭੁਗਤਾਨ ‘ਤੇ ਵਿਆਜ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਵਿਆਜ ਦੇ ਭੁਗਤਾਨ ਦੀ ਪ੍ਰਕਿ੍ਰਆ ਅੱਜ ਤੋਂ ਸ਼ੁਰੂ ਹੋਵੇਗੀ। ਖਾਤਿਆਂ ਨੂੰ ਤਸਦੀਕ ਲਈ ਆੜਤੀਆਂ ਦੇ ਕੋਲ ਭੇਜਿਆ ਜਾ ਰਿਹਾ ਹੈ। ਇਸ ਸਮੂਚੀ ਪ੍ਰਕਿ੍ਰਆ ਦੇ ਲਈ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਜਰੂਰੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਇਹ ਗਲ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਦੇ ਨਾਲ ਰਬੀ ਖਰੀਦ ਪ੍ਰਕਿ੍ਰਆ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਹੀ। ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇ. ਪੀ. ਦਲਾਲ ਵੀ ਮੌਜੂਦ ਸਨ।

