ਥਰਮੋਕੋਲ ਫੈਕਟਰੀ ’ਚ ਧਮਾਕਾ, ਦੋ ਜ਼ਖ਼ਮੀ
ਪਟਿਆਲਾ 20 ਅਪ੍ਰੈਲ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਸਥਾਨਕ ਫੈਕਟਰੀ ਏਰੀਏ ਵਿਚ ਥਰਮੋਕੋਲ ਦੇ ਡੱਬੇ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ।
ਧਮਾਕੇ ਵਿਚ ਦੋ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਫੈਕਟਰੀ ਏਰੀਆ ਵਿਚ ਇਕ ਥਰਮੋਕੋਲ ਦੇ ਡੱਬੇ ਬਣਾਉਣ ਵਾਲੀ ਫੈਕਟਰੀ ਵਿਚ ਸਟੀਮ ਬਾਇਲਰ ਫਟਣ ਨਾਲ ਧਮਾਕਾ ਹੋਇਆ ਅਤੇ ਦੋ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਘਟਨਾ ਸਥਾਨ ’ਤੇ ਸਬੰਧਤ ਥਾਣੇ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਧਮਾਕੇ ਦੀ ਕਾਰਨਾਂ ਦਾ ਪਤਾ ਵੀ ਲਗਾਇਆ ਜਾ ਰਿਹਾ ਹੈ।

