ਪੰਜਾਬਪਟਿਆਲਾ

ਸੰਦੀਪ ਕੁਮਾਰ ਗਰਗ ਬਣੇ ਪਟਿਆਲਾ ਦੇ ਨਵੇਂ ਐਸਐਸਪੀ !

ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਹੋਣਗੇ ਡੀਆਈਜੀ ਪਟਿਆਲਾ ਰੇਂਜ

ਪਟਿਆਲਾ 7 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੁਲਿਸ ਵਿਭਾਗ ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਡੀਆਈਜੀ ਪਟਿਆਲਾ ਰੇਂਜ ਹੋਣਗੇ ਉਨ੍ਹਾਂ ਦੀ ਥਾਂ ਪਟਿਆਲਾ ਦੇ ਐਸਐਸਪੀ ਸੰਦੀਪ ਕੁਮਾਰ ਗਰਗ ਨੂੰ ਲਗਾਇਆ ਗਿਆ ਹੈ।

ਹੁਕਮਾਂ ਅਨੁਸਾਰ ਵਿਕਰਮਜੀਤ ਸਿੰਘ ਦੁੱਗਲ ਨੂੰ ਆਈ.ਜੀ.ਰੇਂਜ ਪਟਿਆਲਾ ਆਈਪੀਐਸ ਜਤਿੰਦਰ ਸਿੰਘ ਔਲਖ ਦੀ ਜਗਾ ਅਹੁਦਾ ਸੌਂਪਿਆ ਗਿਆ ਹੈ। ਜਾਣਕਾਰੀ ਅਨੁਸਾਰ ਆਈਪੀਐਸ ਅਧਿਕਾਰੀ ਐਸਐਸਪੀ ਸੰਦੀਪ ਕੁਮਾਰ ਗਰਗ ਐਸਐਸਪੀ ਜਲੰਧਰ ਰੂਰਲ ਸਨ, ਜਿਨਾਂ ਦਾ ਤਬਾਦਲਾ ਬਤੌਰ ਐਸਐਸਪੀ ਪਟਿਆਲਾ ਵਿਖੇ ਕੀਤਾ ਗਿਆ ਹੈ। ਤਬਾਦਲਿਆਂ ਅਨੁਸਾਰ ਆਈਪੀਐਸ ਜਤਿੰਦਰ ਸਿੰਘ ਔਲਖ ਨੂੰ ਆਈਜੀਪੀ ਪਰਸਨਲ ਪੰਜਾਬ ਲਗਾਇਆ ਗਿਆ ਹੈ, ਜੋ ਆਈਪੀਐਸ ਗੁਰਸ਼ਰਨ ਸਿੰਘ ਸੰਧੂ ਦੀ ਜਗਾ ਕੰਮ ਵੇਖਣਗੇ ਅਤੇ ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀਪੀ ਕਰਾਈਮ ਪੰਜਾਬ ਅਤੇ ਐਡੀਸ਼ਨ ਆਈਜੀਪੀ ਦਾ ਕੰਮਕਾਜ ਵੀ ਵੇਖਣਗੇ। ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਡੀਆਈਜੀ ਪਟਿਆਲਾ ਰੇਂਜ ਹੋਣਗੇ ਅਤੇ ਐਡੀ. ਡੀਆਈਜੀ, ਸੀਆਈ ਪੰਜਾਬ ਦਾ ਕੰਮਕਾਜ ਵੀ ਵੇਖਣਗੇ।

Leave a Reply

Your email address will not be published. Required fields are marked *