ਹਰਿਆਣਾ ’ਚ ਬਲੈਕ ਫੰਗਸ ਨੂੰ ਨੋਟੀਫਾਈਡ ਬਿਮਾਰੀ ਐਲਾਨਿਆ
ਚੰਡੀਗੜ੍ਹ, 15 ਮਈ (ਮਧੂਸਾਰ ਬਿਊਰੋ) ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਬਲੈਕ ਫੰਗਸ ਨੂੰ ਨੋੋਟੀਫਾਇਡ ਰੋੋਗ ਐਲਾਨ ਕੀਤਾ ਹੈ। ਇਸ ਤੋੋਂ ਬਾਅਦ ਇੰਨ੍ਹਾਂ ਮਾਮਲਿਆਂ ਦਾ ਪਤਾ ਚਲਣ ’ਤੇ ਡਾਕਟਰਾਂ ਨੂੰ ਸਬੰਧਤ ਸੀਐਮਓ ਨੂੰ ਰਿਪੋੋਰਟ ਦੇਣੀ ਹੋੋਵੇਗੀ।

ਸਿਹਤ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਲੈਕ ਫੰਗਸ ਰੋੋਗ ਨੂੰ ਹਰਿਆਣਾ ਵਿਚ ਨੋੋਟੀਫਾਇਡ ਕਰ ਦਿੱਤਾ ਗਿਆ ਹੈ। ਹੁਣ ਸੂਬੇ ਦੇ ਕਿਸੇ ਵੀ ਸਰਕਾਰੀ ਤੇ ਨਿੱਜੀ ਹਸਪਤਾਲ ਵਿਚ ਬਲੈਕ ਫੰਗਸ ਦੇ ਮਾਮਲੇ ਮਿਲਣ ’ਤੇ ਉਸ ਦੀ ਸੂਚਨਾ ਜਿਲਾ ਦੇ ਸੀਐਮਓ ਨੂੰ ਕਰਨੀ ਹੋੋਵੇਗੀ ਤਾਂ ਜੋ ਬਿਮਾਰੀ ਦੀ ਰੋੋਕਥਾਮ ਲਈ ਯੋੋਗ ਕਦਮ ਚੁੱਕੇ ਜਾ ਸਕਣ।
ਸ੍ਰੀ ਵਿਜ ਨੇ ਕਿਹਾ ਕਿ ਬਿਮਾਰੀ ਦੇ ਇਲਾਜ ਲਈ ਪੀਜੀਆਈਐਮਐਸ ਰੋੋਹਤਕ ਦੇ ਸੀਨੀਅਰ ਡਾਕਟਰ ਸੂਬੇ ਵਿਚ ਕੋੋਰੋੋਨਾ ਦਾ ਇਲਾਜ ਕਰ ਰਹੇ ਹਨ। ਸਾਰੇ ਡਾਕਟਰਾਂ ਨਾਲ ਵੀਡਿਓ ਕਾਨਫਰੈਂਸਿੰਗ ਕਰਨਗੇ ਅਤੇ ਉਨ੍ਹਾਂ ਨੂੰ ਬਲੈਕ ਫੰਗਸ ਦੇ ਇਲਾਜ ਸਬੰਧੀ ਜਾਣਕਾਰੀ ਦੇਣਗੇ।

