ਵਿਧਾਇਕ ਚੰਦੂਮਾਜਰਾ ਨੇ ਝੰਡਾ ਲਗਾਕੇ ਮਨਾਇਆ ਕਾਲਾ ਦਿਵਸ
ਕਿਸਾਨਾਂ ਦੇ ਸੰਘਰਸ਼ ਨੂੰ ਇਤਿਹਾਸ ਹਮੇਸ਼ਾਂ ਰੱਖੇਗਾ ਯਾਦ:ਵਿਧਾਇਕ ਚੰਦੂਮਾਜਰਾ
ਪਟਿਆਲਾ 26 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮਨਾਏ ਜਾ ਰਹੇ ਕਾਲਾ ਦਿਵਸ ਮਨਾਉਂਦਿਆਂ ਕਿਸਾਨਾਂ ਦੀ ਹਮਾਇਤ ਵਿਚ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਘਰ ਦੀ ਛੱਤ ’ਤੇ ਖੜੇ ਹੋ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਾਲਾ ਝੰਡਾ ਲਗਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਦਾ ਇਹ ਦਿਨ ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾਂ ਇਸ ਕਰਕੇ ਯਾਦ ਰਹੇਗਾ ਕਿਉਂਕਿ ਕਿਸਾਨ ਸੰਘਰਸ਼ ਨੂੰ ਅੱਜ ਛੇ ਮਹੀਨੇ ਪੂਰੇ ਹੋ ਗਏ ਹਨ,ਪਰੰਤੂ ਅੱਖਾਂ ਤੋਂ ਅੰਨ੍ਹੀਂ ਅਤੇ ਕੰਨ੍ਹਾਂ ਤੋਂ ਬੋਲੀ ਮੋਦੀ ਦੀ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ।ਉਨ੍ਹਾਂ ਕਿਹਾ ਕਿ ਲਗਾਇਆ ਗਿਆ ਕਾਲਾ ਝੰਡਾ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਾ ਰਹੇਗਾ।ਉਨ੍ਹਾਂ ਚਿੰਤਾ ਜਿਤਾਈ ਕੇ ਲੋਕਾਂ ਦੀ ਵੋਟ ਨਾਲ ਚੁਣੀ ਸਰਕਾਰ ਉਨ੍ਹਾਂ ਦੀ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ।ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਰਹੇ ਜਦੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਪੰਜਾਬ ਪਰਤ ਆਉਣਗੇ।

