ਸੰਸਥਾ ‘ਦੋਸਤ’ ਵਲੋਂ ਸਿਹਤ ਵਿਭਾਗ ਨੂੰ 30 ਪੀ.ਪੀ.ਈ. ਕਿਟਾਂ ਭੇਂਟ ਕੀਤੀਆਂ
ਪਟਿਆਲਾ 26 ਮਈ (ਮਧੂਸਾਰ ਬਿਊਰੋ) ਪਿਛਲੇ ਲੰਮੇ ਸਮੇਂ ਤੋਂ ਸਮਾਜਕ ਗਤੀਵਿਧੀਆਂ ਵਿੱਚ ਸਰਗਰਮ ਉੱਘੀ ਗੈਰ ਸਰਕਾਰੀ ਸੰਸਥਾਂ ਡਰੀਮਜ ਆਫ ਸੋਸਲ ਟਰੈਂਡਜ ( ਦੋਸਤ ) ਪਟਿਆਲਾ ਨੇ ਬਲਾਕ ਪਟਿਆਲਾ ਦਿਹਾਤੀ ਅਧੀਨ ਪੈਂਦੀਂ ਸਰਕਾਰੀ ਡਿਸਪੈਂਸਰੀ ਤਿ੍ਰਪੜੀ ਨੂੰ 30 ਪੀ.ਪੀ.ਈ. ਕਿਟਾਂ ਭੇਂਟ ਕੀਤੀਆਂ।
ਪ੍ਰਸਾਸਨ ਵੱਲੋਂ ਕੋਵਿਡ – 19 ਸੰਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਸਾਦੇ ਪਰ ਮਹੱਤਵਪੂਰਣ ਪ੍ਰੋਗਰਾਮ ਦੇ ਮੁੱਖ ਮਹਿਮਾਨ ਮਹਾਨ ਸਮਾਜ ਸੇਵਿਕਾ ਸਤਿੰਦਰਪਾਲ ਵਾਲੀਆ ਗਵਰਨਰ ਐਵਾਰਡੀ ਸ੍ਰਪਰਸਤ ਦੋਸਤ ਸੰਸਥਾਂ ਸਨ।
ਪ੍ਰਧਾਨਗੀ ਐਡਵੋਕੇਟ ਕੁਲਜੀਤ ਸਿੰਘ ਔਲੱਖ ਪ੍ਰਧਾਨ ਦੋਸਤ ਤੇ ਸਾਬਕਾ ਅਸਿਸਟੈਂਟ ਗਵਰਨਰ ਰੌਟਰੀ ਡਿਸਟਿ੍ਰਕਟ 3090 ਨੇ ਕੀਤੀ। ਜਨਰਲ ਸਕੱਤਰ ਦੋਸਤ ਜੇ.ਐਸ. ਥਿੰਦ ਸਾਬਕਾ ਕਰਨਲ ਨੇ ਜੀ ਆਇਆਂ ਕਿਹਾ ਜਦਕਿ ਦੋਸਤ ਸੰਸਥਾਂ ਦੇ ਸੰਸਥਾਪਕ ਸਮਾਜ ਸੇਵੀ ਦੋਸਤ ਭਗਵਾਨ ਦਾਸ ਗੁੱਪਤਾ ਪੈਟਰਨ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਧੰਨਵਾਦੀ ਸਬਦ ਕਹੇ। ਸਾਬਕਾ ਐਸ. ਪੀ. ਦੋਸਤ ਮਨਜੀਤ ਸਿੰਘ ਬਰਾੜ, ਇਸੰਪੈਕਟਰ ਪੁਸਪਾ ਦੇਵੀ ਇੰਚਾਰਜ ਟਰੈਫਿਕ ਐਜੂਕੇਸਨ ਸੈਲ ਪਟਿਆਲਾ,ਡਾ.ਵਿਕਾਸ ਗੋਇਲ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਤਿ੍ਰਪੜੀ ਡਿਸਪੈਂਸਰੀ,ਚਾਚਾ ਠਾਰੂ ਰਾਮ ਕਾਲੜਾ ਸਾਬਕਾ ਐਮ.ਸੀ., ਸੰਜੀਵ ਸਰਮਾ ਕਾਲੂ ਪ੍ਰਧਾਨ ਜਲ੍ਹਿਾਚ ਯੂਥ ਕਾਂਗਰਸ ਪਟਿਆਲਾ, ਸ੍ਰੀ ਬੋਬੀ ਕਾਊਸਲਰ ਅਤੇ ਨੈਸਨਲ ਐਵਾਰਡੀ ਲੇਖਕ ਹਰਸ ਕੁਮਾਰ ਹਰਸ ਨੇ ਵੀ ਆਪਣੇ ਵਿਚਾਰ ਰੱਖੇ। ਮੁੱਖ ਮਹਿਮਾਨ ਨੇ ਸੰਸਥਾ ਦੇ ਇਸ ਸਲਾਹੁਣਯੋਗ ਉਪਰਾਲੇ ਦੀ ਭਰਵੀਂ ਸਲਾਘਾ ਕਰਦਿਆਂ ਆਪਣੇ ਵਲੋਂ ਵੀ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਸੰਸਥਾ ਦੇ ਸੰਸਥਾਪਕ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁੱਪਤਾ ਨੇ ਦੋਸਤ ਵਲੋ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਇਹ ਸਮਾਜ ਸੇਵਾ ਆੳਣ ਵਾਲੇ ਸਮੇਂ ਵਿੱਚ ਵੀ ਨਿਰਵਿਘਨ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਸੰਜੇ ਬਾਸਲ ਮੈਡੀਕਲ ਅਫਸਰ, ਪੋਨੂੰ ਬੱਤਰਾ,ਸੁਭਾਸ ਸਰਮਾ,ਅਨੋਖ ਸਿੰਘ,ਆਸੀਸ ਕੁਮਾਰ ਸਮੂੰਹ ਸਟਾਫ ਤੇ ਮੈਂਬਰ ਵੀ ਹਾਜਰ ਸਨ।

