ਤਾਲਿਬਾਨ ਵੱਲੋਂ ਸਿੱਖ ਭਾਈਚਾਰੇ ਨੂੰ ਧਮਕੀ ਦੇਣੀ ਅਫਸੋਸਨਾਕ : ਬਾਬਾ ਬਲਬੀਰ ਸਿੰਘ
ਅੰਮਿ੍ਰਤਸਰ, 28 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤ ਦੇ ਗੁਆਢੀ ਦੇਸ਼ ਪਾਕਿਸਤਾਨ ਵਿਚ ਸਿਖ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।ਕਦੀ ਦੇਸ਼ ਤੇ ਰਾਜ ਕਰਨ ਵਾਲੇ ਅਤੇ ਕੌਮ ਦੀ ਅਗਵਾਈ ਕਰਨ ਵਾਲੇ ਨਿਹੰਗ ਸਿੰਘ ਫੌਜਾਂ ਦੀ ਮੁੱਖ ਜਥੇਬੰਦੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਨਾਲ ਪਾਕਿਸਤਾਨ ਅੰਦਰ ਵਿਵਹਾਰ ਸਤਿਕਾਰ ਵਾਲਾ ਨਹੀਂ ਸਗੋਂ ਭੈ ਪੈਦਾ ਕਰਨ ਵਾਲਾ, ਦੀਆਂ ਘਟਨਾਵਾਂ ਤੇ ਖਬਰਾਂ ਸਾਹਮਣੇ ਆ ਰਹੀਆਂ ਹਨ ਜੋ ਕਿਸੇ ਤਰਾਂ ਵੀ ਉਚਿਤ ਨਹੀਂ ਹੈ।
ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਤਾਲਿਬਾਨ ਵਲੋਂ ਪਹਿਲਾਂ ਵੀ ਕਈ ਸਿੱਖ ਵਪਾਰੀਆਂ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ ਹੈ।ਹੁਣ ਪਾਕਿਸਤਾਨ ਵਿੱਚ ਵੱਸਦੇ ਸਿੱਖਾਂ ਨੂੰ ਤਾਲਿਬਾਨ ਵੱਲੋ ਧਮਕੀਆਂ ਦਿੱਤੀਆਂ ਜਾ ਰਹੀਆਂ ਜੋ ਬਹੁਤ ਅਫਸੋਸ ਜਨਕ ਤੇ ਨਿੰਦਾ ਕਰਨ ਵਾਲੀਆਂ ਹਨ।ਇਸ ਤਰਾਂ ਦੇ ਮਾਹੌਲ ਵਿਚ ਤਰੱਕੀ ਖੁਸ਼ਹਾਲੀ, ਨਹੀਂ ਹੋ ਸਕਦੀ ਹੈ।ਪਾਕਿਸਤਾਨ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਇਸ ਦੇ ਸਰਲੀਕਰਨ ਲਈ ਪਹਿਲ ਦੇ ਅਧਾਰ ਤੇ ਕਦਮ ਚੁੱਕੇ।ਜਿਸ ਦੇਸ਼ ਵਿਚ ਸਿੱਖ ਸੁਰੱਖਿਅਤ ਨਹੀਂ ਉਹ ਦੇਸ਼ ਵੀ ਸੁਰੱਖਿਅਤ ਨਹੀਂ ਰਹਿ ਸਕਦਾ।ਇਸ ਲਈ ਪਾਕਿਸਤਾਨ ਸਰਕਾਰ ਨੂੰ ਧਮਕੀਆਂ ਵਾਲੇ ਮਾਹੌਲ ਦੀ ਰੋਕਥਾਮ ਲਈ ਮਜਬੂਤੀ ਵਾਲੇ ਸਦੀਵੀਂ ਕਦਮ ਚੁੱਕਣੇ ਚਾਹੀਦੇ ਹਨ।
ਬਾਬਾ ਬਲਬੀਰ ਸਿੰਘ ਨੇ ਕੈਲੀਫੋਰਨੀਆਂ ਦੇ ਸਾਹੋਜੇ ਸ਼ਹਿਰ ਵਿਚ ਰੇਲਯਾਰਡ ਦੇ ਇੱਕ ਮੁਲਾਜਮ ਵਲੋਂ ਕੀਤੀ ਅੰਨੇਵਾਹ ਗੋਲੀਬਾਰੀ ਦੀ ਨਿੰਦਾ ਕੀਤੀ ਹੈ ਅਤੇ ਨਾਲ ਇਸ ਵਿੱਚ ਸ੍ਰ. ਤਪਤੇਜਦੀਪ ਸਿੰਘ ਸਮੇਤ ਅੱਠ ਲੋਕਾਂ ਦੀ ਮੌਤ ਹੋ ਜਾਣ ਤੇ ਗਹਿਰਾ ਦੁਖ ਪ੍ਰਗਟ ਕੀਤਾ ਹੈ।

