ਪੰਜਾਬਪਟਿਆਲਾ

ਕਿਸਾਨੀ ਘੋਲ ਜਿੱਤਣ ਲਈ ਏਕੇ’ ਦੀ ਜ਼ਰੂਰਤ ਤਾਹੀਓਂ ਹੋ ਸਕਦੈ ਖੇਤੀ ਕਾਨੂੰਨ ਰੱਦ : ਦੀਪ ਸਿੱਧੂ

ਪਟਿਆਲਾ 1 ਜੂਨ (ਰਮਨਦੀਪ/ਮਧੂਸਾਰ ਬਿਊਰੋ) ਦਿੱਲੀ ਲਾਲ ਹਿੰਸਾ ਮਾਮਲੇ ’ਚ ਚਰਚਿਤ ਅਦਾਕਾਰ ਦੀਪ ਸਿੱਧੂ ਨੇ ਕਿਸਾਨੀ ਮਾਮਲੇ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਦੀਪ ਸਿੱਧੂ ਬਾਬਾ ਮਨਮੋਹਨ ਸਿੰਘ ਬਾਰਨ ਆਸ਼ਰਮ ਵਿਖੇ ਗੱਲਬਾਤ ਕਰ ਰਹੇ ਸਨ। ਇਸ ਦੋਰਾਨ ਦੀਪ ਸਿੰਧੂ ਨੂੰ ਬਾਬਾ ਬਾਰਨ ਵਾਲਿਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਬਾਬਾ ਬਖਸੀਸ ਸਿੰਘ ਵੀ ਮੌਜੂਦ ਸਨ।

ਇਸ ਦੋਰਾਨ ਦੀਪ ਸਿੱਧੂ ਨੇ ਕਿਹਾ ਕਿ ਕਿਸਾਨੀ ਘੋਲ ਨੂੰ ਜਿੱਤਣ ਲਈ ਸਾਨੂੰ ਏਕੇ ਦੀ ਜਰੂਰਤ ਹੈ। ਉਨਾ ਕਿਹਾ ਕਿ ਜੇਕਰ ਅਸੀ ਇਕੱਠੇ ਰਹੇ ਤਾਂ ਦਿੱਲੀ ਮੋਰਚਾ ਜਿੱਤ ਕਿ ਆਵਾਂਗੇ, ਦੀਪ ਸਿਧੂ ਨੇ ਇਹ ਵੀ ਕਿਹਾ ਕਿ ਕਿਸਾਨਾ ਦੇ ਹਜੂਮ ਨੂੰ ਲਾਲ ਕਿਲੇ ਤੱਕ ਪਹੁੰਚਾਉਣਾ ਕੇਂਦਰ ਸਰਕਾਰ ਦੀ ਸੋਚੀ ਸਮਝੀ ਚਾਲ ਸੀ। ਇਸ ਲਈ ਸੰਯੁਕਤਤ ਕਿਸਾਨ ਮੋਰਚੇ ਵੱਲੋਂ ਜੋ ਸਵਾਲ ਮੈਨੂੰ ਕੀਤੇ ਗਏ ਹਨ, ਜੇਕਰ ਅਸੀਂ ਇਕੱਠੇ ਹੋ ਕੇ ਉਹ ਸਵਾਲ ਕੇਂਦਰ ਸਰਕਾਰ ਨੂੰ ਕਰਦੇ ਤਾਂ ਪੁਲਿਸ ਕੇਸਾਂ ਵਿਚ ਭਾਰੀ ਮਦਦ ਮਿਲਣੀ ਸੀ ਅਤੇ ਜੋ ਕਈ ਕਿਸਾਨਾ ਨੂੰ ਬੇਕਸੂਰ ਤੌਰ ਤੇ ਅਦਾਲਤਾਂ ਵਿਚ ਜਾਣਾ ਪੈ ਰਿਹਾ ਹੈ, ਉਸ ਤੋਂ ਬਚਾਇਆ ਜਾ ਸਕਦਾ ਸੀ। ਦੀਪ ਸਿੱਧੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਕੇਸ ਵਿਚ ਕੇਰੀ ਕੋਈ ਮਦਦ ਨਹੀਂ ਕੀਤੀ ਅਤੇ ਨਾ ਹੀ ਅੱਜ ਤੱਕ ਕਿਸਾਨ ਆਗੂਆ ਨੇ ਮੇਰੇ ਨਾਲ ਕੋਈ ਰਾਬਤਾ ਕੀਤਾ ਹੈ ਜਾਂਫਿਰ ਮੈਨੂੰ ਕੋਈ ਕਿਸੇ ਤਰਾਂ ਦਾ ਵਿਸ਼ਵਾਸ ਦਿਵਾਇਆ ਹੈ।
ਸਿੱਧੂ ਨੇ ਕਿਹਾ ਕਿ ਮੈਂ ਖੁਦ ਕਿਸਾਨਾ ਤੱਕ ਪਹੁਚੰਣ ਦੀ ਕੋਸਿਸ ਕਰਾਂਗਾ। ਸਿੱਧੂ ਨੇ ਕਿਹਾ ਕਿ ਜੋ ਵਿਅਕਤੀ ਸਰਕਾਰ ਨਾਲ ਰਲਿਆ ਹੋਵੇ ਜਾਂ ਸਰਕਾਰ ਦਾ ਏਜੰਟ ਹੋਵੇ ਤਾਂ ਉਸ ਨੂੰ ਕਿਸੇ ਕੇਸ ਵਿਚ ਨਾਮਜਦ ਨਹੀਂ ਕੀਤਾ ਜਾਦਾਂ ਅਤੇ ਜੇਕਰ ਕੇਸ ਵਿਚ ਨਾਮਜਦ ਕਰ ਵੀ ਲਿਆ ਜਾਵੇ ਤਾਂ ਉਸ ਦੀ ਗਿ੍ਰਫਤਾਰੀ ਨਹੀਂ ਕੀਤੀ ਜਾਂਦੀ। ਇਸੀ ਤਰਾਂ ਜੇਕਰ ਮਜਬੂਰੀ ਵਸ ਸਰਕਾਰ ਨੂੰ ਗ਼ਿਫਤਾਰੀ ਕਰਨੀ ਵੀ ਪਏ ਤਾਂ ਅਜਿਹੇ ਵਿਅਕਤੀ ਨੂੰ ਜੇਲ ਵਿਚ ਨਹੀਂ ਹੋਟਲ ਜਾਂ ਗੈਸਟ ਹਾਊਸ ਵਿਚ ਰੱਖ ਕਿ ਸੇਵਾ ਕੀਤੀ ਜਾਂਦੀ ਹੈ, ਪਰ ਮੇਰੇ ਨਾਲ ਤਾਂ ਭਿਆਨਕ ਮੁਜਰਿਮਾ ਵਰਗਾ ਸਲੂਕ ਕੀਤਾ ਗਿਆ ਹੈ। ਦੀਪ ਸਿੱਧੂ ਨੇ ਕਿਹਾ ਕਿ ਸਾਨੂੰ ਕਿਸੇ ਦੇ ਪਿਛੇ ਲੱਗ ਕਿ ਗਲਤ ਭਰਮ ਭੁਲੇਖੇ ਨਹੀਂ ਪਾਲਣੇ ਚਾਹੀਦੇ ਸਗੋਂ ਅਸਲੀਅਤ ਨੂੰ ਪਹਿਚਾਣ ਕਿ ਹੀ ਕਿਸੇ ਮੁੱਦੇ ਤੇ ਬੋਲਣਾ ਚਾਹੀਦਾ ਹੈ। ਲੱਖਾ ਸਿਧਾਣਾ ਮਾਮਲੇ ਤੇ ਦੀਪ ਨੇ ਕਿਹਾਕਿ ਅਦਾਲਤ ਨੇ ਲੱਖੇ ਨੂੰ ਪੀੳ ਕਰਾਰ ਦੇ ਦਿੱਤਾ ਹੈ। ਇਸ ਲਈ ਸੰਯੁਕਤ ਮੋਰਚੇ ਵੱਲੋਂ ਸਰਕਾਰ ਤੇ ਦਬਾਅ ਬਣਾਅ ਕਿ ਲੱਖੇ ਦਾ ਕੇਸ ਰੱਦ ਕਰਾਢੁਣਾ ਚਾਹੀਦਾ ਹੈ ਨਹੀਂ ਤਾਂ ਕੇਂਦਰ ਸਰਕਾਰ ਲੱਖੇ ਨੂੰ ਨਵੀਂ ਮੁਸੀਬਤ ‘ਚ ਫਸਾ ਸਕਦੀ ਹੈ। ਇਸ ਮੋਕੇ ਦੀਪ ਸਿਧੂ ਨੇ ਨੌਜਵਾਨਾ ਅਤੇ ਕੁਝ ਲੋਕਾਂ ਨੂੰ ਸੰਬੋਧਨ ਵੀ ਕੀਤਾ।

Leave a Reply

Your email address will not be published. Required fields are marked *