ਦੇਸ਼-ਵਿਦੇਸ਼ਪੰਜਾਬ

ਖੇਤੀ ਕਾਨੂੰਨਾਂ ਦੀਆਂ ਕਾਪੀਆਂ 5 ਜੂਨ ਨੂੰ ਸਾੜੀਆਂ ਜਾਣਗੀਆਂ: ਉਗਰਾਹਾਂ

ਨਵੀਂ ਦਿੱਲੀ, 2 ਜੂਨ (ਮਧੂਸਾਰ ਬਿਊਰੋ) ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 5 ਜੂਨ ਨੂੰ ਖੇਤੀ ਕਾਨੂੰਨਾਂ ਦੇ ਆਰਡੀਨੈਂਸ ਦੇ ਰੂਪ ਵਿਚ ਆਇਆਂ ਇਕ ਸਾਲ ਹੋਣ ਦੇ ਰੋਸ ਵਜੋਂ ਭਾਜਪਾ ਆਗੂਆਂ ਦੇ ਘਰਾਂ, ਡਿਪਟੀ ਕਮਿਸਨਰਾਂ ਅਤੇ ਐੱਸਡੀਐੱਮ ਦਫਤਰਾਂ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਕਾਨੂੰਨ ਖ?ਿਲਾਫ ਕੜਾਕੇ ਦੀ ਠੰਢ, ਅਤਿ ਦੀ ਗਰਮੀ, ਮੀਂਹ, ਹਨੇਰੀ, ਤੂਫਾਨ ਅਤੇ ਕਰੋਨਾ ਮਹਾਮਾਰੀ ਦੇ ਬਾਵਜੂਦ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਅਤੇ ਇਸ ਨੂੰ ਰੱਦ ਕਰਵਾਉਣ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿਹੜੇ ਹਾਲਾਤ ਅੰਗਰੇਜ਼ਾਂ ਦੇ ਰਾਜ ਵਿੱਚ ਕਿਰਤੀ ਲੋਕਾਂ ਦੇ ਸਨ, ਉਹੋ ਹਾਲਾਤ ਅੱਜ ਦੇ ਦੌਰ ਵਿੱਚ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ ਨੇ ਭਾਰਤ ਦੇ ਲੋਕਾਂ ਦੀ ਲੁੱਟ ਤੇਜ਼ ਕਰਨ ਵਾਸਤੇ ਨਹਿਰਾਂ ਅਤੇ ਰੇਲ ਮਾਰਗਾਂ ਦਾ ਪ੍ਰਬੰਧ ਕੀਤਾ ਤਾਂ ਜੋ ਕੱਚਾ ਮਾਲ ਵੱਧ ਪੈਦਾ ਕਰਕੇ ਬੰਦਰਗਾਹਾਂ ਤੱਕ ਪਹੁੰਚਾ ਕੇ ਅੱਗੇ ਇੰਗਲੈਂਡ ਪਹੁੰਚਾਇਆ ਜਾ ਸਕੇ। ਉਸ ਸਮੇਂ ਕੱਚੇ ਮਾਲ ਨੂੰ ਪਕਾ ਕੇ ਭਾਰਤ ਦੇ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚ ਕੇ ਵੱਡੇ ਮੁਨਾਫ਼ੇ ਕਮਾਏ ਗਏ ਸਨ ਅਤੇ ਅੱਜ ਵੀ ਵੱਡੀਆਂ ਸਾਮਰਾਜੀ ਕੰਪਨੀਆਂ ਨੇ ਭਾਰਤ ਦੀ ਉਪਜਾਊ ਜਮੀਨ ’ਤੇ ਬਾਜ ਨਜਰ ਰੱਖੀ ਹੋਈ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਤਿੰਨੋਂ ਖੇਤੀ ਕਾਨੂੰਨ ਹਨ। ਇਕ ਹੋਰ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਉਹ ਪਿਛਲੇ ਦਿਨੀਂ ਪੰਜਾਬ ਸਰਕਾਰ ਖ?ਿਲਾਫ ਰੋਸ ਪ੍ਰਗਟ ਕਰ ਕੇ ਆਏ ਹਨ।

Leave a Reply

Your email address will not be published. Required fields are marked *