ਪਟਿਆਲਾ

ਬਿਲਡਿੰਗ ਦਾ ਲੈਂਟਰ ਡਿੱਗਣ ਨਾਲ, ਮਲਬੇ ਹੇਠ ਦੱਬੇ ਮਜ਼ਦੂਰ, ਤਿੰਨ ਜ਼ਖ਼ਮੀ

ਪਟਿਆਲਾ 3 ਜੂਨ (ਮਧੂਸਾਰ ਬਿਊਰੋ) ਸਨੌਰੀ ਗੇਟ ਨੇੜੇ ਉਸਾਰੀ ਸਟਾਫ ਇੱਕ ਉਸਾਰੀ ਅਧੀਨ ਬਿਲਡਿੰਗ ਦਾ ਪੂਰਾ ਲੈਂਟਰ ਡਿੱਗਣ ਕਾਰਨ ਲੇਬਰ ਅਤੇ ਆਲੇ ਦੁਆਲੇ ਦੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਜਦੋਂ ਇਹ ਬਿਲਡਿੰਗ ਡਿੱਗੀ ਤਾਂ ਉਸ ਸਮੇਂ ਘੱਟੋਘੱਟ 4 ਦਰਜਨ ਮਜਦੂਰ ਉੱਥੇ ਕੰਮ ਕਰ ਰਹੇ ਸਨ। ਕਈ ਮਜਦੂਰ ਮਲਬੇ ਥੱਲੇ ਦੱਬ ਗਏ। ਜਿਨ੍ਹਾਂ ਵਿਚੋਂ 3 ਮਜਦੂਰਾਂ ਨੂੰ ਗੰਭੀਰ ਸੱਟਾਂ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਇਸ ਬਿਲਡਿੰਗ ਹਾਦਸੇ ਦੀ ਡੂੰਘਾਈ ਨਾਲ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜਿਸ ਦੀ ਹਾਦਸੇ ਸਬੰਧੀ ਕੋਈ ਕੁਤਾਹੀ ਜਾਂ ਅਣਗਹਿਲੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਧਾਲੀਵਾਲ ਨੇ ਕਿਹਾ ਕਿ ਬਿਲਡਿੰਗ ਉਸਾਰੀ ਅਤੇ ਲੈਂਟਰ ਪਾਉਣ ਸਮੇਂ ਸੇਫਟੀ ਸਬੰਧੀ ਕੀਤੀ ਗਈ ਬੱਜਰ ਕੁਤਾਹੀ ਦੀ ਜਾਂਚ ਕਰਕੇ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਸਖਤ ਐਕਸ਼ਨ ਹੋਵੇ ਅਤੇ ਫੱਟੜ ਹੋਏ ਮਜਦੂਰਾਂ ਨੂੰ ਮੁਫਤ ਇਲਾਜ 55 ਲੱਖ ਰੁਪਏ ਮੁਆਵਜਾ ਅਤੇ ਉਹਨਾਂ ਦੇ ਮੁੜ ਕੰਮ ਦੇ ਯੋਗ ਹੋਣ ਤੱਕ ਉਹਨਾਂ ਨੂੰ ਘੱਟੋਘੱਟ ਉਜਰਤ ਦੇ ਬਰਾਬਰ ਦੀ ਰਾਸ਼ੀ ਹਰ ਮਹੀਨੇ ਦਿੱਤੀ ਜਾਵੇ। ਧਾਲੀਵਾਲ ਨੇ ਕਿਹਾ ਕਿ ਪ੍ਰਸ਼ਾਸ਼ਨ ਇਸ ਹਾਦਸੇ ਸਬੰਧੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਜਨਤਕ ਕਰੇ ਅਤੇ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਦੱਸੇ।

Leave a Reply

Your email address will not be published. Required fields are marked *