1984 ਦਾ ਹਮਲਾ ਸਿੱਖ ਕੌਮ ਦੀ ਮਾਨਸਿਕਤਾ ’ਚ ਨਾ ਭੁੱਲਣ ਵਾਲਾ ਨਸੂਰ : ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮਿ੍ਰਤਸਰ, 4 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਾਕਾ ਨੀਲਾ ਤਾਰਾ ਬਾਰੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੇ 1984 ਦਾ ਹਮਲਾ ਸਿੱਖ ਮਾਨਸਿਕਤਾ ‘ਚ ਕਦੀ ਵੀ ਨਾ ਮਨਫੀ ਹੋਣ ਵਾਲਾ ਹਮਲਾ ਸੀ।ਉਸ ਸਮੇਂ ਦੀ ਕੇਂਦਰ ਸਰਕਾਰ ਦਾ ਨਾ ਮੁਆਫ ਕਰਨਯੋਗ ਕਾਰਾ ਹੈ।ਸਿੱਖ ਕੌਮ ਦੇ ਕੇਂਦਰੀ ਅਸਥਾਨ ਤੇ ਇਹ ਹਮਲਾ ਸਿੱਖਾਂ ਨੂੰ ਦੁਮੇਲ ਬਨਾਉਣ ਦੀ ਚਾਹਤ ਨਾਲ ਕੀਤਾ ਗਿਆ ਪਰ ਸਿਖ ਆਪਣੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਭਲੀ ਭਾਂਤ ਕਰਨਾ ਜਾਣਦੇ ਹਨ।
ਸਿੱਖ ਇਤਿਹਾਸ ਵਿਚ ਆਪਣੇ ਦੇਸ਼ ਅੰਦਰ ਆਪਣੇ ਲੋਕਾਂ ਤੇ ਕੇਂਦਰ ਸਰਕਾਰ ਦੇ ਹੁਕਮਾਂ ਤੇ ਫੌਜ ਵਲੋਂ ਹਜ਼ਾਰਾਂ ਬੇਗੁਨਾਹਾਂ ਬੱਚੇ, ਬੱਚੀਆਂ, ਬਜ਼ੁਰਗਾਂ, ਨੌਜਵਾਨਾਂ ਨੂੰ ਗੋਲੇ ਗੋਲੀਆਂ ਨਾਲ ਮਾਰ ਮੁਕਾਉਣ, ਨੌਜਵਾਨਾਂ ਤੇ ਅੰਨਾ ਤਸ਼ਦੱਦ ਕਰਨਾ, ਹਮੇਸ਼ਾਂ ਦਰਜ ਤਾਂ ਰਹੇਗਾ ਹੀ ਪਰ ਸਿੱਖਾਂ ਨੂੰ ਹਰ ਆਏ ਸਾਲ ਇਹ ਦਿਹਾੜਾ ਰੜਕਦਾ ਰਹੇਗਾ।ਉਨ੍ਹਾਂ ਇਹ ਵੀ ਕਿਹਾ ਕਿ ਇਸ ਦਿਹਾੜੇ ਨੂੰ ਧਾਰਮਿਕ ਪੱਧਰ ਤੇ ਸਰਧਾਂਜਲੀ ਵਜੋਂ ਮਨਾਉਣ ਤੇ ਪਾਬੰਦੀਆਂ ਆਇਤ ਨਹੀਂ ਕਰਨੀਆਂ ਚਾਹੀਦੀਆਂ।
ਕਨੇਡਾ ‘ਚ ਵਜੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਬੁੱਢਾ ਦਲ ਵਲੋਂ ਹੋਵੇਗਾ ਸਨਮਾਨ
ਬਾਬਾ ਬਲਬੀਰ ਸਿੰਘ ਨੇ ਨਾਲ ਹੀ ਭਾਰਤੀ ਮੂਲ ਦੇ ਕਨੇਡਾ ਦੇ ਬਿ੍ਰਟਿਸ ਕਲੋਬਿਆ ਸੂਬੇ ਦੇ ਮਿਸ਼ਨ ਸ਼ਹਿਰ ਦੇ ਨਿਵਾਸੀ ਸ੍ਰ. ਮਹਿਤਾਬ ਸਿੰਘ ਤੂਰ, ਐਬਟਸਫੋਰਡ ਦੇ ਰਹਿਣ ਪ੍ਰਭਵੀਰ ਸਿੰਘ ਪੱਖ ਅਤੇ ਬੱਚੀ ਹਰਨੂਰ ਕੌਰ ਭੱਠਲ ਨੂੰ 12ਵੀਂ ਜਮਾਤ ਵਿਚ ਚੰਗੇ ਦਰਜੇ ਦੇ ਨੰਬਰ ਪ੍ਰਾਪਤ ਕਰਨ ਤੇ ਕ੍ਰਮਵਾਰ 50 ਹਜ਼ਾਰ, 33 ਹਜ਼ਾਰ ਅਤੇ 17 ਹਜ਼ਾਰ ਡਾਲਰ ਵਜੀਫਾ ਮਿਲਣ ਤੇ ਖੁਸ਼ੀ ਪ੍ਰਗਟਾਈ ਹੈ ਅਤੇ ਸਬੰਧਤ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਯਾਦ ਰਹੇ ਇਹ ਵਿਦਿਆਰਥੀ ਕ੍ਰਮਵਾਰ ਪੰਜਾਬ ਦੇ ਜਿਲਾ ਲੁਧਿਆਣਾ ਦੇ ਪਿੰਡ ਸਵੱਦੀ, ਜਲੰਧਰ ਦੇ ਪਿੰਡ ਦਿਆਲਪੁਰਾ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਪੰਜਾਬ ਆਉਣ ਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਬੁੱਢਾ ਦਲ ਪੰਜਵਾਂ ਤਖ਼ਤ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਵੇਗਾ।

