ਕੈਪਟਨ ਸਰਕਾਰ ਢੀਡ, ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪਰਿਵਾਰਾਂ ਨਾਲ ਕੀਤਾ ਧੋਖਾ
7 ਜੂਨ ਨੂੰ ਰਾਜ ਭਰ ਵਿੱਚ ਕਾਲਾ ਪੱਤਰ ਅਤੇ ਅਰਥੀਆਂ ਫੂਕ ਕੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ:
ਪਟਿਆਲਾ 5 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੈਪਟਨ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ 31 ਅਗਸਤ 2021 ਤੱਕ ਵਾਧਾ ਕਰਕੇ ਜਿਥੇ ਕਮਿਸ਼ਨ ਨੂੰ ਮਿਲਦੇ ਮਿਹਨਤਾਨਾਂ,ਭੱਤਿਆਂ ਦੀਆਂ ਸਹੂਲਤਾਂ ਵਿੱਚ ਚਾਰ ਮਹੀਨਿਆਂ ਦਾ ਹੋਰ ਵਾਧਾ ਕੀਤਾ ਹੈ,ਓਥੇ ਪੰਜਾਬ ਦੇ ਸਰਕਾਰੀ-ਅਰਧ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ 7 ਲੱਖ ਕਰੀਬ ਪ੍ਰੀਵਾਰਾਂ ਨਾਲ ਧੋਖਾ ਕਰਕੇ ਢੀਠਤਾਈ ਦੀ ਹੱਦ ਪਾਰ ਕਰ ਦਿੱਤੀ ਹੈ।
ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ,ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ,ਸੀਨੀ:ਮੀਤ ਪ੍ਧਾਨ ਜਸਵਿੰਦਰ ਪਾਲ ਉੱਘੀ,ਮੀਤ ਪ੍ਧਾਨ ਵੇਦ ਪ੍ਰਕਾਸ਼,ਮੁੱਖ ਜਥੇਬੰਦਕ ਸਕੱਤਰ,ਸੁਖਦੇਵ ਸਿੰਘ ਸੁਰਤਾਪੁਰੀ,ਜਨਰਲ ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਚੰਦਨ ਸਿੰਘ,ਚੰਡੀਗੜੁ ਦੇ ਕਿਸ਼ਨ ਪ੍ਰਸਾਦਿ ਨੇ ਸਖ਼ਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ 2017 ਦੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਤਾਂ ਪਹਿਲਾਂ ਹੀ ਮੁੱਕਰ ਚੁੱਕੀ ਹੈ,ਹੁਣ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਰ ਵਿੱਚ ਕੀਤੇ ਵਾਅਦਿਆਂ ਤੋਂ ਵੀ ਮੁਨਕਰ ਹੋ ਕੇ ਧੋਖੇਬਾਜ ਸਰਕਾਰ ਹੋਣ ਦੀਆਂ ਹੱਦਾਂ ਪਾਰ ਕਰ ਗਈ ਹੈ,ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ:ਮਨਪ੍ਰੀਤ ਸਿੰਘ ਬਾਦਲ ਵੱਲੋਂ ਸਦਨ ਨੂੰ ਸੰਬੋਧਨ ਕਰਦਿਆਂ ਵਿਸਵਾਸ਼ ਦੁਆਇਆ ਸੀ,ਕਿ ਤਨਖਾਹ ਕਮਿਸ਼ਨ ਦੀ ਰਿਪੋਰਟ 01 ਜੁਲਾਈ 2021 ਤੋਂ ਲਾਗੂ ਕਰਕੇ ਬਣਦੇ ਬਕਾਏ 2 ਕਿਸਤਾਂ ਵਿੱਚ ਦਿੱਤੇ ਜਾਣਗੇ,4 ਮਈ ਨੂੰ ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ 6ਵੇਂ ਤਨਖਾਹ ਕਮਿਸ਼ਨ ਵੱਲੋਂ ਅਪਣੀ ਰਿਪੋਰਟ ਮੁੱਖ ਮੰਤਰੀ ਪੰਜਾਬ ਨੂੰ 30 ਅਪ੍ਰੈਲ ਨੂੰ ਸੋਂਪ ਦਿੱਤੀ ਹੈ,ਜਿਸ ਵਿੱਚ ਪੰਜਾਬ ਦੇ ਮੁਲਾਜਮਾਂ ਦੀਆਂ ਤਨਖਾਹਾਂ 6950*2.59 ਗੁਣਨਖੰਡ ਨਾਲ ਘੱਟੋ-ਘੱਟ 18000/ਰੁਪੈ ਤੋਂ ਸੁਰੂ ਕਰਨ ਦੀ ਸਿਫਾਰਸ਼ ਕੀਤੀ ਹੈ,ਤਨਖਾਹਾਂ 20%ਵਾਧਾ ਕਰਨ ਦੀ ਗੱਲ ਵੀ ਕਹੀ ਗਈ,ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਿੱਤ ਵਿਭਾਗ ਨੂੰ ਭੇਜਕੇ ਡੂਘਾਈ ਨਾਲ ਵਿਚਾਰਨ ਉਪਰੰਤ ਅਗਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੇਸ਼ ਕਰਨ ਲਈ ਆਦੇਸ਼ ਕੀਤੇ ਗਏ ਹਨ,ਜਿਸ ਕਾਰਨ ਮੰਤਰੀ ਮੰਡਲ ਦੀ 2 ਜੂਨ ਨੂੰ ਹੋਣ ਵਾਲੀ ਮੀਟਿੰਗ ਵਿੱਚ ਰਿਪੋਰਟ ਪਾਸ ਕਰਨ ਦੀਆਂ ਖਬਰਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ,ਸਾਥੀ ਦਰਸ਼ਨ ਸਿੰਘ ਲੁਬਾਣਾ ਅਤੇ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪਿ੍ਰਵਾਰਾਂ ਨਾਲ ਧੋਖਾ ਕਰਕੇ ਅਪਣਾ ਵਿਸ਼ਵਾਸ਼ ਗਵਾ ਚੁੱਕੀ ਹੈ,ਕਿਓਕਿ ਇੱਕ ਪਾਸੇ ਤਨਖਾਹ ਕਮਿਸ਼ਨ ਦੀ ਮਿਆਦ 31 ਮਈ ਤੱਕ ਵਧਾਉਣ ਦਾ ਪੱਤਰ ਘੁੰਮ ਰਿਹਾ ਸੀ ਅਤੇ ਫਿਰ 4 ਮਈ ਨੂੰ ਜਾਰੀ ਸਰਕਾਰੀ ਪ੍ਰੈਸ ਬਿਆਨ ਰਾਹੀਂ ਰਿਪੋਰਟ ਤਨਖਾਹ ਕਮਿਸ਼ਨ ਵੱਲੋਂ 30 ਅਪ੍ਰੈਲ ਨੂੰ ਮਿਥੇ ਸਮੇਂ ਅਨੁਸਾਰ ਮੁੱਖ ਮੰਤਰੀ ਪੰਜਾਬ ਨੂੰ ਸੌਂਪਣ ਸਬੰਧੀ ਕਿਹਾ ਗਿਆ,ਹੁਣ ਮੁੱਖ ਸਕੱਤਰ ਪੰਜਾਬ ਵੱਲੋ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ 31 ਅਗਸਤ 2021 ਤੱਕ ਵਧਾਓਂਣ ਦਾ ਪੱਤਰ ਜਾਰੀ ਕਰਨ ਨਾਲ ਕੈਪਟਨ ਸਰਕਾਰ ਵੱਲੋਂ ਢੀਠਤਾਈ ਦੀਆਂ ਹੱਦਾਂ ਬੰਨ੍ਹੇ ਤੋੜਕੇ ਲੱਖਾਂ ਪਿ੍ਰਵਾਰਾਂ ਨਾਲ ਕੀਤਾ ਕੋਝਾ ਮਜਾਕ ਹੈ, ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਭਵਿੱਖ ਵਿੱਚ ਭੁਗਤਣਾ ਪਵੇਗਾ,ਸਾਥੀ ਦਰਸ਼ਨ ਲੁਬਾਣਾ ਅਤੇ ਰਣਜੀਤ ਰਾਣਵਾਂ ਨੇ ਕਿਹਾ ਕਿ ਸਾਂਝੇ ਫਰੰਟ ਵੱਲੋਂ ਉਲੀਕੇ ਐਕਸਨਾਂਂ ਦੀ ਕੜੀ ਵਜੋਂ ਪੰਜਾਬ ਦੇ ਚੌਥਾ ਦਰਜਾ ਮੁਲਾਜਮਾਂ ਵੱਲੋਂ 7 ਜੂਨ ਨੂੰ ਰਾਜ ਭਰ ਵਿੱਚ ਕੈਪਟਨ ਸਰਕਾਰ ਦੀਆਂ ਅਰਥੀਆਂ ਨਾਲ ਤਨਖਾਹ ਕਮਿਸ਼ਨ ਦੀ ਮਿਆਦ ਵਧਾਉਣ ਦੇ ਕਾਲੇ ਪੱਤਰ ਦੀਆਂ ਕਾਪੀਆਂ ਫੂਕ ਕੇ ਜਬਰਦਸਤ ਰੋਸ ਮੁਜ਼ਾਹਰੇ ਕੀਤੇ ਜਾਣਗੇ।

