ਪਟਿਆਲਾ

ਨਿਗਰਾਨ ਇੰਜੀਨੀਅਰ ਦੀ ਧੱਕੇਸ਼ਾਹੀ ਤੋਂ ਭੜਕੇ ਮੁਲਾਜਮਾਂ ਨੇ ਘੇਰਿਆ ਹਲਕਾ ਦਫਤਰ

ਪਟਿਆਲਾ 🙁 18 ਜੂਨ 2021 ) ਪੀ.ਡਬਨਿਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵੱਲੋਂ ਰਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਮੰਡੋਲੀ, ਵਿਪਨ ਪ੍ਰਸਾਦ, ਪਰਕਾਸ ਸਿੰਘ ਗੰਡਾ ਖੇੜੀ ਦੀ ਪ੍ਰਧਾਨਗੀ ਹੇਠ ਖਰਾਬ ਮੋਸਮ ਤੇ ਵਰਦੇ ਮੀਂਹ ਵਿੱਚ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਈਨ ਪਟਿਆਲਾ ਦੇ ਦਫਤਰ ਮੁਹਰੇ ਪੱਕਾ ਮੋਰਚਾ ਲਾਇਆ ਗਿਆ।

ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ੋਨ ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਸੀਨੀਅਰ ਮੀਤ ਪ੍ਰਧਾਨ ਹਰਬੀਰ ਸਿੰਘ ਸੁਨਾਮ, ਵਿੱਤ ਸਕੱਤਰ ਸੁਲੱਖਣ ਸਿੰਘ ਨੇ ਕਿਹਾ ਕਿ ਨਿਗਰਾਨ ਇੰਜੀਨੀਅਰ ਵੱਲੋਂ ਖਾਲੀ ਪਈਆਂ ਦਰਜਾ ਤਿੰਨ ਦੀਆਂ ਪੋਸਟਾਂ ਤੇ ਸੰਬੰਧਤ ਕਰਮਚਾਰੀਆ ਨੂੰ ਪ੍ਰਮੋਟ ਨਾ ਕਰਨ ਤੇ ਸਰਕਾਰ ਦੀਆਂ ਹਦਾਇਤਾਂ ਦੀ ਧੱਜੀਆਂ ਉਡਾ ਕੇ ਖਾਲੀ ਪਈਆਂ ਪੋਸਟਾਂ ਤੇ ਬਾਹਰਲੇ ਦਫਤਰਾਂ ਤੋਂ ਆਪਣੇ ਚਹੇਤੀਆਂ ਨੂੰ ਬੁਲਾ ਕੇ ਜੁਆਇਨ ਕਰਵਾਇਆ ਜਾ ਰਿਹਾ ਹੈ। ਮੰਗ ਪੱਤਰ ਵਿੱਚ ਦਰਜ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕ ਅਵਸਥਾ ਵਿੱਚ ਹਨ। ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਅੱਜ ਦੇ ਪੱਕੇ ਮੋਰਚੇ ਨੂੰ ਮੋਤੀ ਰਾਮ, ਜ਼ਸਪਾਲ ਸਿੰਘ ਸੰਭੂ, ਅੰਮਿ੍ਰਤਪਾਲ ਖਮਾਣੋ, ਦਰਬਾਰਾ ਸਿੰਘ, ਜਨਕ ਸਿੰਘ, ਜ਼ਸਪਾਲ ਸਿੰਘ, ਸੁੱਚਾ ਸਿੰਘ, ਰਣਵਿੰਦਰ ਸਿੰਘ,ਸਰੇਸ ਬਹਾਦਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਜਥੇਬੰਦੀ ਪੇਕਮਿਸ਼ਨ ਦੀ ਰਿਪੋਰਟ ਨੂੰ ਜਾਰੀ ਕਰਵਾਉਣ, ਕੱਚੇ ਕਾਮੇ ਪੱਕੇ ਕਰਵਾਉਣ, ਡੀ.ਏ. ਦੀ ਦੀਆਂ ਕਿਸ਼ਤਾਂ ਜਾਰੀ ਕਰਵਾਉਣ ਤੇ ਪੁਨਰ ਗਠਨ ਦੌਰਾਨ ਕੱਟੀਆਂ ਪੋਸਟਾਂ ਬਹਾਲ ਕਰਵਾਉਣ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਵਾਉਣ ਲਈ, ਨਿਜੀਕਰਨ ਤੇ ਠੇਕੇਦਾਰੀ ਸਿਸਟਮ ਬੰਦ ਕਰਨ ਸਬੰਧੀ ਤੇ ਵੱਖਵੱਖ ਮਹਿਕਮੇ *ਚ ਖਾਲੀ ਪੋਸਟਾਂ ਤੇ ਪੱਕੀ ਭਰਤੀ ਕਰਵਾਉਣ ਸਬੰਧੀ ਸਰਕਾਰ ਨਾਲ ਲੜ ਰਹੀ ਹੈ। ਉੱਥੇ ਇਸ ਨਿਗਰਾਨ ਇੰਜੀਨੀਅਰ ਵਲੋਂ ਇਸ ਸੰਘਰਸ਼ ਨੂੰ ਕਰੋਨਾ ਮਹਾਮਾਰੀ ਦੇ ਦੌਰਾਨ ਕਰਮਚਾਰੀਆਂ ਨੂੰ ਦਫਤਰ ਮੁਹਰੇ ਧਰਨਾ ਲਾਉਣ ਲਈ ਤੇ ਕਰੋਨਾ ਦੀ ਲਪੇਟ ਵਿੱਚ ਲਿਆਉਣ ਲਈ ਮਜਬੂਰ ਕਰ ਰਹੇ ਹਨ। ਇਸ ਸੰਘਰਸ਼ ਦੇ ਦੌਰਾਨ ਕਿਸੇ ਵੀ ਕਰਮਚਾਰੀ ਦੀ ਸਿਹਤ ਖਰਾਬ ਹੁੰਦੀ ਹੈ ਜਾਂ ਮਹਾਮਾਰੀ ਦੀ ਲਪੇਟ ਵਿੱਚ ਆਉਂਦਾ ਹੈ ਤਾਂ ਉਸ ਦੀ ਜਿੰਮੇਵਾਰੀ ਇਸ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਈਨ ਪਟਿਆਲਾ ਦੀ ਹੋਵੇਗੀ। ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸੰਬੰਧਤ ਕਰਮਚਾਰੀਆਂ ਦੀਆਂ ਦਰਜਾ ਤਿੰਨ ਦੀਆਂ ਪ੍ਰਮੋਸ਼ਨਾਂ ਨਹੀਂ ਹੁੰਦੀਆਂ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਸ ਦਫਤਰ ਵਿੱਚ ਬਾਹਰੋ ਆਏ ਕਰਮਚਾਰੀਆਂ ਨੂੰ ਵਾਪਸ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਤੇ ਸਮੇਂਸਮੇਂ ਤੇ ਲੋੜ ਮੁਤਾਬਿਕ ਵੱਧ ਸਾਥੀਆਂ ਦਾ ਇਕੱਠ ਕਰਕੇ ਨਿਗਰਾਨ ਇੰਜੀਨੀਅਰ ਨੂੰ ਹੱਕੀ ਤੇ ਜਾਇਜ ਮੰਗਾਂ ਮੰਨਵਾਉਣ ਲਈ ਲੋੜੀਂਦੇ ਸੰਘਰਸ਼ ਕੀਤੇ ਜਾਣਗੇ।

Leave a Reply

Your email address will not be published. Required fields are marked *