ਡਿਪਟੀ ਕਮਿਸ਼ਨਰ ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਵਫਦ
ਮਰਨ ਵਰਤ ਤੇ ਬੇਠੈ ਨੌਜਵਾਨ ਦੀ ਜਾਨ ਬਚਾੳਣ ਦੀ ਕੀਤੀ ਅਪੀਲ
ਪਟਿਆਲਾ, 28 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦੇ ਲੀਲਾ ਭਵਨ ਸਥਿਤ ਬੀ ਐਸ ਅਨ ਐਲ ਦੇ ਟਾਵਰ ਬੇਠੇ ਬੇਰੁਗਜਾਰ ਅਧਿਆਪਕ ਦੇ ਹੱਕ ‘ਚ ਅੱਜ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦਾ ਵਫਦ ਸੀਨੀਅਰ ਆਗ ਕੁੰਦਨ ਗੋਗੀਆ ਦੀ ਅਗਵਾਈ ਹੇਠ ਡਿਪਟੀ ਕਮਿਸਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੂੰ ਮਿਲਿਆ। ਇਸ ਦੋਰਾਨ ਉਨਾ ਮੰਗ ਕੀਤੀ ਕਿ ਇਸ ਬੇਰੁਗਜਾਰ ਅਧਿਆਪਕ ਦੀ ਜਾਨ ਬਚਾਉਣ ਦੇ ਹਰ ਉਪਰਾਲੇ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਟਾਵਰ ਉੁਪਰ ਪਿਛਲੇ 3 ਮਹੀਨਿਆਂ ਤੋਂ ਵੀ ਵੱਧ ਸਮੇ ਤੋ ਈ ਟੀ ਟੀ ਬੇਰੁਜਗਾਰ ਨੌਜਵਾਨ ਬੈਠਾ ਹੈ। ਉਸ ਦੀ ਹਾਲਤ ਦਿਨੋ ਦਿਨ ਖਤਰੇ ਤੋਂ ਬਾਹਰ ਹੁੰਦੀ ਜਾ ਰਹੀ ਹੈ। ਉਸ ਨੂੰ ਹੇਠਾਂ ਉਤਾਰਨ ਲਈ ਨਾ ਤਾਂ ਜਿਲਾ ਪ੍ਰਸ਼ਾਸਨ ਅਤੇ ਨੇ ਹੀ ਸਰਕਾਰ ਜਾਂ ਸਬੰਧਤ ਵਿਭਾਗ ਕੋਈ ਕਦਮ ਚੁੱਕ ਰਿਹਾ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕੇ ਕੋਈ ਨਾ ਕੋਈ ਹੀਲਾ ਵਸੀਲਾ ਵਰਤ ਕੇ ਉਸ ਨੌਜਵਾਨ ਦੀ ਜਾਨ ਬਚਾਉਣ ਦਾ ਉਪਰਾਲਾ ਕੀਤਾ ਜਾਵੇ। ਬੇਰੁਗਜਾਰ ਅਧਿਆਪਕਾਂ ਦੇ ਹੱਕ ‘ਚ ਆਪ ਦੇ ਵਫਦ ਨੇ ਅਪੀਲ ਕੀਤੀ ਕਿ ਇਨ੍ਹਾਂ ਦੀਆਂ ਮੰਗਾਂ ਸਬੰਧੀ ਵਿਭਾਗ ਨਾਲ ਸੰਪਰਕ ਕਰਕੇ ਕੋਈ ਹੱਲ ਵੀ ਕੱਢਿਆ ਜਾਵੇ। ਪਰ ਸਭ ਤੋਂ ਜਰੂਰੀ ਹੈ ਕੇ ਹੁਣ ਇਸ ਨੌਜਵਾਨ ਦੀ ਜਾਨ ਬਚਾਉਣਾ। ਇਸ ਦੋਰਾਨ ਆਪ ਦੇ ਵਫਦ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕਰਨ ਦੀ ਕੋਸਿਸ ਕਰਨਗੇ। ਇਸ ਦੌਰਾਨ ਕੁੰਦਨ ਗੋਗੀਆ ਸੂਬਾ ਜੁਆਇੰਟ ਸਕੱਤਰ ਟਰੇਡ ਵਿੰਗ ਤੋਂ ਇਲਾਵਾ ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਰਾਜਿੰਦਰ ਮੋਹਨ, ਜਸਵਿੰਦਰ ਸਿੰਘ ਰਿੰਪਾ, ਸੁਸ਼ੀਲ ਮਿੱਡਾ, ਰਾਜਬੀਰ ਸਿੰਘ (ਚਾਰੋਂ ਬਲਾਕ ਪ੍ਰਧਾਨ)ਰਮਨਦੀਪ ਸਿੰਘ ਅਨਿਲ ਮਹਿਰਾ ਰਾਮਦਾਸ ਸਿੰਘ ਅਾਿਦ ਹਾਜਰ ਸਨ।

