ਪੰਜਾਬਪਟਿਆਲਾ

ਕੋਟਕਪੂਰਾ ਗੋਲੀਕਾਂਡ ਮਾਮਲਾ : ਐਸ.ਆਈ.ਟੀ. ਅੱਗੇ ਪੇਸ਼ ਹੋਏ ਰਣਜੀਤ ਸਿੰਘ ਢੱਡਰੀਆਂ !

ਪਟਿਆਲਾ, 5 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਅੱਜ ਇਥੇ ਪਟਿਆਲਾ ਦੇ ਸਰਕਟ ਹਾਊਸ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਵੀਂ ਬਣੀ ਐੱਸ. ਆਈ.ਟੀ. ਸਾਹਮਣੇ ਬਤੌਰ ਗਵਾਹ ਪੇਸ਼ ਹੋਏ। ਇਸ ਦੋਰਾਨ ਨਵੀਂ ਬਣੀ ਐਸਆਈਟੀ ਦੇ ਮੈਂਬਰ ਏਡੀਜੀਪੀ ਐਡਮਿੰਨ ਐਲਕੇ ਯਾਂਦਵ, ਆਈਜੀ ਰਾਕੇਸ ਅਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ ਸ੍ਹ ਸੁਰਜੀਤ ਸਿੰਘ ਇਸ ਐਸਆਈਟੀ ਵਿਚ ਮੌਜੂਦ ਰਹੇ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਇਸ ਦੋਰਾਨ ਭਾਈ ਢੱਡਰੀਆਂਵਾਲਿਆਂ ਤੋਂ ਸਾਰੇ ਘਟਨਾਕ੍ਰਮ ਬਾਰੇ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਵੀ ਐੱਸ. ਆਈ. ਟੀ. ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਨੂੰ 2 ਜੁਲਾਈ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਦਿਨ ਭਾਈ ਪੰਥਪ੍ਰੀਤ ਸਿੰਘ ਤਾਂ ਜਾਂਚ ਵਿਚ ਸ਼ਾਮਲ
ਹੋਏ ਪਰ ਭਾਈ ਢੱਡਰੀਆਂਵਾਲੇ ਕਿਸੇ ਕਾਰਣ ਸਿੱਟ ਕੋਲ ਨਹੀਂ ਆ ਸਕੇ ਸਨ, ਜਿਸ ਕਾਰਣ ਉਹ ਅੱਜ ਪਟਿਆਲਾ ਦੇ ਸਰਕਟ ਹਾਊਸ ਵਿਚ ਐੱਸ. ਆਈ. ਟੀ. ਕੋਲ ਬਤੌਰ ਗਵਾਹ ਪੇਸ਼ ਹੋਏ ਅਤੇ ਆਪਣੇ ਬਿਆਨ ਦਰਜ ਕਰਵਾਏ।
ਦਰਅਸਲ ਜਿਸ ਦਿਨ ਕੋਟਕਪੂਰਾ ਪੁਲਸ ਗੋਲੀ ਕਾਂਡ ਵਾਪਰਿਆ ਸੀ, ਉਸ ਦਿਨ ਸੰਤ ਸਮਾਜ ਦੇ ਲੋਕ ਵੀ ਉਥੇ ਲੱਗੇ ਧਰਨੇ ਵਿਚ ਸ਼ਾਮਲ ਸਨ। ਜਿਸ ਦੇ ਚੱਲਦੇ ਨਵ-ਗਠਿਤ ਐੱਸ. ਆਈ.ਟੀ. ਵਲੋਂ ਸੰਤ ਸਮਾਜ ਕੋਲੋਂ ਵੀ ਬਤੌਰ ਗਵਾਹ ਵਜੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੀ ਦਿਨੀਂ ਸੰਤ ਸਮਾਜ ਦੇ ਭਾਈ ਪੰਥਪ੍ਰੀਤ ਸਿੰਘ ਸਣੇ 23 ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਗਏ ਸਨ। ਦੱਸ ਦੇਈਏ ਕਿ ਫਰੀਦਕੋਟ ਵਿੱਚ ਸਿੱਖ ਪ੍ਰਚਾਰਕ ਪੰਥਪ੍ਰੀਤ ਕੋਲੋਂ ਵੀ ਪੁਛ ਗਿੱਛ ਕਰ ਚੁੱਕੀ ਹੈ। ਢੱਡਰੀਆਂ ਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਕੋਟਕਪੁਰਾ ਗੋਲੀ ਕਾਂਡ ਤੋਂ ਬਾਅਦ ਚੌਕ ਵਿੱਚ ਲੱਗੇ ਸਿੱਖਾਂ ਦੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਸਨ। ਢੱਡਰੀਆਂ ਵਾਲਾ ਕੁੱਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਪਰਤੇ ਹਨ। ਕੈਪਟਨ ਸਰਕਾਰ ਵੱਲੋਂ ਬਣਾਈ ਨਵੀਂ ਵਿਸ਼ੇਸ਼ ਜਾਂਚ ਟੀਮ ਪੜਤਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਟ ਜਲਦ ਤੋਂ ਜਲਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣਾ ਚਾਹੁੰਦੀ ਹੈ।

Leave a Reply

Your email address will not be published. Required fields are marked *