ਪੀ.ਟੀ.ਆਈ. ਅਧਿਆਪਕਾਂ ਤੇ ਪੁਲਿਸ ਮੁਲਾਜਮਾਂ ਵੱਲੋਂ ਸੰਗਰੂਰ ਵਿਖੇ ਕੀਤੇ ਲਾਠੀਚਾਰਜ ਦੀ ਨਿੰਦਾ-ਜਥੇਬੰਦੀ
ਪਟਿਆਲਾ 10 ਜੁਲਾਈ (ਜਸਲੀਨ ਕੌਰ/ਮਧੂਸਾਰ ਬਿਊਰੋ) ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਰਿਸਨ ਸਿੰਘ ਦੁਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀ. ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਾਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਮਿੰਦਰ ਭਾਰਤੀ ਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਸਾਹਮਣੇ ਰੈਗੂਲਰ ਭਰਤੀ ਲਈ ਸੰਘਰਸ ਕਰ ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰ ਰਹੇ ਪੀ.ਟੀ.ਆਈ. ਅਧਿਆਪਕਾਂ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮ ਤੇ ਪੁਲਿਸ ਮੁਲਾਜਮਾਂ ਵੱਲੋਂ ਕੀਤੇ ਲਾਠੀਚਾਰਜ ਦੀ ਜਥੇਬੰਦੀ ਘੋਰ ਨਿੰਦਾ ਕਰਦੀ ਹੈ।
ਇਸ ਕਰੂਰਤਾ ਭਰੇ ਲਾਠੀਚਾਰਜ ‘ਚ ਔਰਤ ਅਧਿਆਪਕਾਂ ਨੂੰ ਵੀ ਬਖਸ ਿਆ ਨਹੀਂ ਗਿਆ।ਜਦੋਂ ਕਿ ਵਿਰੋਧੀ ਧਿਰ ਹੁੰਦੇ ਹੋਏ ਇਹ ਪਾਰਟੀ ਮੁਲਾਜਮਾਂ ਦੀ ਰੈਗੂਲਰ ਭਰਤੀ ਦੇ ਹੱਕ ਵਿੱਚ ਬੋਲਦੀ ਰਹੀ ਹੈ।ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋਹਰੇ ਮਾਪਦੰਡਾਂ ਤੇ ਚਿਹਰੇ ਦੀ ਘੋਰ ਨਿੰਦਾ ਕਰਦੀ ਹੈ।ਆਗੂਆਂ ਨੇ ਪੰਜਾਬ ਸਰਕਾਰ ਦੀ ਇਸ ਗੱਲੋਂ ਵੀ ਨਿੰਦਾ ਕੀਤੀ ਕੇ ਹਰ ਕੀਤੀ ਜਾਣ ਵਾਲੀ ਭਰਤੀ ਚਾਹੇ ਓਹ ਈਟੀਟੀ ਅਧਿਆਪਕਾਂ ਦੀ ਹੋਵੇ, ਪੁਲਿਸ ਭਰਤੀ, ਫਾਰਮਾਸਿਸਟ ਤੇ ਮੈਡੀਕਲ ਅਫ਼ਸਰਾਂ ਦੀ ਭਰਤੀ ਹੋਵੇ ਅਤੇ ਭਾਵੇਂ ਲਾਅ ਅਫਸਰਾਂ ਦੀ ਭਰਤੀ ਹੋਵੇ, ਸਭ ਭਰਤੀਆਂ ਵਿੱਚ ਪੰਜਾਬ ਸਰਕਾਰ ਰਾਖਵੇਂਕਰਨ ਦਾ ਘਾਣ ਕਰ ਰਹੀ ਹੈ।ਜਿਸ ਦੇ ਖ ਿਲਾਫ ਜਲਦੀ ਹੀ ਤਿੱਖਾ ਸੰਘਰਸ ਸੁਰੂ ਕੀਤਾ ਜਾਵੇਗਾ।

