ਪੰਜਾਬਪਟਿਆਲਾ

ਮੁਲਾਜ਼ਮ ਮੋਤੀ ਮਹਿਲ ਦਾ 13 ਜੁਲਾਈ ਨੂੰ ਕਰਨਗੇ ਘਿਰਾਓ

ਪਟਿਆਲਾ 7 ਜੁਲਾਈ (ਮਧੂਸਾਰ ਬਿਊਰੋ) ਜਲ ਸਪਲਾਈ ਤਾਲਮੇਲ ਸੰਘਰਸ ਕਮੇਟੀ ਦੇ ਸੱਦੇ ਤੇ ਅੱਜ ਪੀ ਡਬਲਿਊ ਡੀ ਫੀਲਡ ਤੇ ਵਰਕਸਾਪ ਵਰਕਰਜ ਯੁਨੀਅਨ ਜੋਨ ਪਟਿਆਲਾ ਵਲੋਂ ਜੋਨ ਪ੍ਰਧਾਨ ਜਸਵੀਰ ਸਿੰਘ ਖੋਖਰ ਦੀ ਅਗਵਾਈ ਚ ਜਲ ਸਪਲਾਈ ਤੇ ਸੈਨੀਟੇਸਨ ਹਲਕਾ ਪਟਿਆਲਾ ਅੱਗੇ ਰੋਸ ਰੈਲੀ ਕਰਨ ਉਪਰੰਤ ਦਫਤਰ ਦੇ ਅੰਦਰ ਦੀ ਰੋਸ ਮਾਰਚ ਕਰਕੇ ਸਰਕਾਰ ਖਲਿਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਝੂਠੇ ਲਾਰੇ ਲਾਉਣ ਵਾਲੀ ਪੰਜਾਬ ਸਰਕਾਰ ਦੀ ਅਰਥੀ ਨਾਭਾ ਰੋਡ ਤੇ ਸਾੜੀ।

ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਦਰਸਨ ਬੇਲੂਮਾਜਰਾ, ਜੋਨ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਚੇਅਰਮੈਨ ਦਰਸਨ ਸਿੰਘ ਰੋਗਲਾ, ਰਾਜਿੰਦਰ ਸਿੰਘ ਧਾਲੀਵਾਲ, ਹਰਦੇਵ ਸਿੰਘ ਸਮਾਣਾ,ਪਵਨ ਕੁਮਾਰ, ਪ੍ਰਕਾਸ ਸਿੰਘ, ਹਰਬੀਰ ਸਿੰਘ ਸੁਨਾਮ ਆਦਿ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸਨ, ਸਿੰਚਾਈ ਵਿਭਾਗ, ਭਵਨ ਤੇ ਮਾਰਗ, ਸੀਵਰੇਜ ਬੋਰਡ, ਲੋਕਲ ਬਾਡੀ, ਪੁੱਡਾ ਦੇ ਦਰਜਾ 3 ਅਤੇ ਦਰਜਾ 4  ਫੀਲਡ ਮੁਲਾਜਮਾਂ ਨੂੰ 2006 ਚ ਪੰਜਵੇਂ ਪੇ ਕਮਿਸਨ ਨੇ ਯੋਗਤਾ ਦੇ ਆਧਾਰ ਤੇ 29 ਕੇਟਾਗਿਰੀਆ ਦੇ ਬਰਾਬਰ ਜਾਂ ਵੱਧ ਤਨਖਾਹ ਸਕੇਲ ਦਿੱਤੇ ਸਨ ਪ੍ਰੰਤੂ ਬਾਦਲ ਸਰਕਾਰ ਵਲੋਂ ਸਾਲ 2011 ਚ ਮੰਤਰੀਆਂ ਦੀ ਬਣਾਈ ਸਬ ਕਮੇਟੀ ਵਲੋਂ ਉਕਤ ਦਰਜਾ 3 ਦੀਆਂ 29 ਦੇ ਕੇਟਾਗਿਰੀਆ ਦੇ ਤਨਖਾਹ ਸਕੇਲ ਗਰੇਡ ਪੇ 1900 ਤੋਂ ਵਧਾਕੇ 3200 ਕਰ ਦਿੱਤੇ ਤੇ ਦਰਜਾ 4 ਦੀਆਂ ਕੁਝ ਕੇਟਾਗਿਰੀਆਂ ਦੇ 1400 ਤੋਂ ਗਰੇਡ ਪੇ 1800 ਕਰ ਦਿੱਤੇ ਪ੍ਰੰਤੂ ਉਕਤ ਵਿਭਾਗਾਂ ਚ ਕੰਮ ਕਰਦੇ ਵਰਕ ਮੁਨਸੀ, ਸਟੋਰ ਕੀਪਰ, ਮੇਟ, ਫਿਟਰ ਪਲੰਬਰ ਅਤੇ ਮਕੈਨਿਕ ਆਦਿ ਦੇ ਗਰੇਡ ਪੇ 1900 ਚ ਕੋਈ ਵਾਧਾ ਨਹੀਂ ਕੀਤਾ।
ਜੂਨੀਅਰ ਟੈਕਨੀਸੀਅਨ ਜਿਸ ਦੀ ਯੋਗਤਾ ਮੈਟਿ੍ਰਕ+ਆਈ ਟੀ ਆਈ ਹੈ ਨੂੰ ਸਿਰਫ 2400 ਗਰੇਡ ਪੇ ਦਿੱਤਾ ਜਦੋਂ ਕਿ ਘੱਟ ਯੋਗਤਾ ਸਿਰਫ ਮੈਟਿ੍ਰਕ ਵਾਲਿਆਂ ਨੂੰ 3200 ਗਰੇਡ ਪੇ ਦਿੱਤਾ ਗਿਆ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ 1800 ਦੀ ਬਜਾਏ 1650 ਗਰੇਡ-ਪੇ ਦਿੱਤਾ ਗਿਆ  ਇਸ ਅਨਾਮਲੀ ਨੂੰ ਦੂਰ ਕਰਨ ਲਈ ਛੇਵੇਂ ਪੇ ਕਮਿਸਨ ਦੇ ਮੁਖੀ ਜੈ ਸਿੰਘ ਗਿੱਲ ਨੂੰ  ਤਾਲਮੇਲ ਸੰਘਰਸ ਕਮੇਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ ਜਿਨ੍ਹਾਂ ਨੇ ਉਕਤ ਅਨਾਮਲੀ ਦੂਰ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਛੇਵੇਂ ਪੇ-ਕਮਿਸਨ ਵੱਲੋਂ ਉਕਤ ਅਨਾਮਲੀ ਦੂਰ ਨਹੀਂ ਕੀਤੀ ਜਿਸ ਕਾਰਨ ਫੀਲਡ ਮੁਲਾਜਮਾਂ ਚ ਗੁੱਸੇ ਦੀ ਲਹਿਰ ਦੌੜ ਗਈ ਹੈ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦੀ ਬਣਾਈ ਸਬ ਕਮੇਟੀ ਨੇ ਤਾਲਮੇਲ ਸੰਘਰਸ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਅਨਾਮਲੀ ਦੂਰ ਨਾ ਕੀਤੀ ਤੇ ਸਮੁੱਚੇ ਕਚੇ ਕਾਮਿਆਂ ਨੂੰ ਪੱਕੇ ਨਾ ਕੀਤਾ ਤਾਂ 13 ਜੁਲਾਈ ਨੂੰ ਫੀਲਡ ਮੁਲਾਜਮਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਤੇ 20 ਜੁਲਾਈ ਨੂੰ ਸਮੁੱਚੇ ਪੰਜਾਬ ਅੰਦਰ ਪਾਣੀ ਦੀ ਸਪਲਾਈ ਠੱਪ ਕੀਤੀ ਜਾਵੇਗੀ। ਰੋਸ ਰੈਲੀ ਵਿੱਚ ਕੁਲਦੀਪ ਸਿੰਘ ਘੱਗਾ, ਰਣਧੀਰ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ,ਨਾਥ ਸਿੰਘ, ਰਣਵਿੰਦਰ ਸਿੰਘ ਤੇ ਮਨਜੀਤ ਸਿੰਘ ਦਿਆਲਪੁਰਾ ਆਦਿ ਨੇ ਸ਼ਿਰਕਤ ਕੀਤੀ।     

Leave a Reply

Your email address will not be published. Required fields are marked *