ਪੰਜਾਬਪਟਿਆਲਾ

ਪੰਚਾਇਤੀ ਜ਼ਮੀਨ ’ਚ ਪੈਲੇਸ ਦੀ ਉਸਾਰੀ ਨੂੰ ਲੈ ਕੇ ਵਿਵਾਦ, ਪੰਜ ਪਿੰਡਾਂ ਨੇ ਸੌਂਪਿਆ ਮੈਮੋਰੰਡਮ

ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ: ਜਥੇ. ਭੁੱਲਰ

ਪਟਿਆਲਾ 7 ਜੁਲਾਈ (ਮਧੂਸਾਰ ਬਿਊਰੋ) ਆਕੜੀ ਪਿੰਡ ਵਿਖੇ ਚੱਲ ਰਹੇ ਗੁਰਦੁਆਰਾ ਸਾਹਿਬ ਅਤੇ ਸਕੂਲ ਦੇ ਨੇੜੇ ਪੰਚਾਇਤ ਵੱਲੋਂ ਬਣਾਏ ਜਾ ਰਹੇ ਪੈਲੇਸ ਦੀ ਉਸਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ, ਸਮੂਹ ਪੰਥਕ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਆਕੜੀ, ਸੇਹਰਾ, ਸੇਹਰੀ, ਤਖਤੂ ਮਾਜਰਾ, ਪਬਰਾ ਪਿੰਡ ਦੇ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹ ਪੰਥਕ ਜਥੇਬੰਦੀਆਂ ਜਿਲ਼ਾ ਪਟਿਆਲਾ ਜਥੇਬੰਦੀ ਵੱਲੋਂ ਜਿਲ਼ਾ ਦਿਹਾਤੀ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ, ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇ. ਮੋਹਣ ਸਿੰਘ ਕਰਤਾਰਪੁਰ ਅਤੇ ਹਰਦੀਪ ਸਿੰਘ ਸਹਿਜਪੁਰਾ ਦੀ ਅਗਵਾਈ ਹੇਠ ਡੀ.ਸੀ. ਸਾਹਿਬ ਪਟਿਆਲਾ ਨੂੰ ਮੈਮੋਰੰਡਮ ਦਿੱਤਾ ਗਿਆ।

ਗੱਲਬਾਤ ਕਰਦਿਆਂ ਜਥੇ. ਭੁੱਲਰ ਨੇ ਕਿਹਾ ਕਿ ਜਿਥੇ ਇਸ ਪੈਲੇਸ ਦੀ ਉਸਾਰੀ ਨਾਲ ਸਕੂਲੀ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਤੇ ਮਾੜਾ ਅਸਰ ਪਵੇਗਾ ਉਥੇ ਹੀ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁੱਤ ਬੇਅਦਬੀ ਹੋਵੇਗੀ, ਕਿਉਂਕਿ ਪੈਲੇਸ ਵਿੱਚ ਮੀਟ-ਸ਼ਰਾਬ ਅਤੇ ਡੀ.ਜੇ. ਚੱਲਣਗੇ ਉਸ ਨਾਲ ਗੁਰਦੁਆਰਾ ਸਾਹਿਬ ਦੇ ਮਾਹੌਲ ਵਿੱਚ ਬਹੁੱਤ ਖਰਾਬੀ ਹੋਵੇਗੀ। ਜਥੇ. ਭੁੱਲਰ ਨੇ ਮੈਮੋਰੰਡਮ ਦੇਣ ਉਪਰੰਤ ਇਹ ਵੀ ਕਿਹਾ ਕਿ ਜੇਕਰ ਪੈਲੇਸ ਦੀ ਉਸਾਰੀ ਨੂੰ ਜਲਦ ਨਾ ਰੋਕਿਆ ਗਿਆ ਤਾਂ ਸਮੂਹ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਵੱਡੇ ਪੱਧਰ ਤੇ ਕਰਨਗੀਆਂ ਅਤੇ ਇਸਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਹੋਵੇਗੀ, ਅਤੇ ਉਨ੍ਹਾਂ ਕਿਹਾ ਕਿ ਅੱਜ ਹੀ ਪੈਲੇਸ ਦਾ ਕੰਮ ਤੁਰੰਤ ਬੰਦ ਕਰਕੇ ਮਹੌਲ ਨੂੰ ਖਰਾਬ ਹੋਣ ਤੋਂ ਰੋਕਿਆ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਰੋਕੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਨਾਲ ਪ੍ਰਸ਼ਾਸਨ, ਪਿੰਡ ਦੇ ਸਰਪੰਚ, ਪੰਚਾਇਤ ਅਤੇ ਲੀਡਰਾਂ ਨੇ ਮਿਲ ਕੇ ਬਹੁੱਤ ਹੀ ਜਿਆਦਾ ਧੱਕਾ ਕੀਤਾ ਹੈ, ਇਸਨੂੰ 9 ਲੱਖ ਰੁਪਏ ਦੇ ਹਿਸਾਬ ਨਾਲ ਵੀ ਪੈਸੇ ਨਹੀਂ ਦਿੱਤੇ ਗਏ, ਜਦੋਂ ਉਕਤ ਗੁਰਪ੍ਰੀਤ ਸਿੰਘ ਨੂੰ ਪੈਸੇ ਨਾ ਮਿਲੇ ਤਾਂ ਉਹ ਟੈਨਸ਼ਨ ਵਿੱਚ ਚਲਾ ਗਿਆ ਅਤੇ ਉਸਦੀ ਮੌਤ ਹੋ ਗਈ, ਉਨ੍ਹਾਂ ਕਿ ਪ੍ਰਸ਼ਾਸਨ ਪਾਸੋਂ ਇਹੀ ਮੰਗ ਹੈ ਕਿ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਆਕੜਾ, ਆਕੜੀ, ਸੇਹਰਾ, ਸੇਹਰੀ, ਪਬਰਾ ਤੇ ਭਾਜਪਾ ਸਰਕਾਰ ਦੇ ਸਮੇਂ ਹੋਏ ਵਿਵਾਦ ਕਾਰਨ ਬੰਦ ਹੋਇਆ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਾਜੈਕਟ ਵਿਚ ਜਾਅਲੀ ਕਿਰਾਏਦਾਰ ਬਣਾ ਕੇ ਸਰਕਾਰ ਦੇ ਪੈਸੇ ਨੂੰ ਹਜ਼ਮ ਕਰਨ ਦਾ ਇਰਾਦਾ ਹੈ। ਸਰਕਾਰ ਨੇ ਆਈਟੀ ਪ੍ਰਾਜੈਕਟ ਤਹਿਤ ਸ਼ਾਮਲਾਟ ਜ਼ਮੀਨ ਖੋਹ ਲਈ ਹੈ, ਜਦੋਂ ਕਿ ਪਿੰਡ ਦੇ ਲੋਕ ਸ਼ਾਮਲਾਟ ਲੈ ਗਏ ਹਨ। ਨਿਯਮਾਂ ਅਨੁਸਾਰ ਹਰ ਸਾਲ ਇਕ ਨਵਾਂ ਪਟਾ ਨਾਮਾ ਜ਼ਮੀਨ ਠੇਕੇ ’ਤੇ ਲੈਣ ਲਈ ਬਣਾਇਆ ਜਾਂਦਾ ਹੈ ਅਤੇ ਕਿਰਾਏਦਾਰ ਹਰ ਸਾਲ ਬਦਲਾਅ ਕਰਦੇ ਹਨ। ਕੁਝ ਨੇਤਾਵਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਮਨਪਸੰਦ ਕਿਰਾਏਦਾਰਾਂ ਨੂੰ ਮੁਆਵਜ਼ੇ ਦੇ ਹੱਕਦਾਰ ਬਣਾਇਆ ਹੈ, ਜਦੋਂ ਜ਼ਮੀਨ ਦੇ ਅਸਲ ਮਾਲਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਦੀ ਉੱਚ ਅਧਿਕਾਰੀ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਨਾਲ ਸਤਪਾਲ ਸਿੰਘ ਗਰੇਵਾਲ, ਸਾਧਾ ਸਿੰਘ ਪਾਤੜਾਂ, ਸੂਰਤ ਸਿੰਘ ਵਿਰਕ, ਬਲਵਿੰਦਰ ਸਿੰਘ ਚੀਮਾ, ਸੁਖਾ ਸਿੰਘ, ਜਸਵਿੰਦਰ ਸਿੰਘ ਸੋਨੀ ਆਕੜੀ, ਗੁਰਪਿਆਰ ਸਿੰਘ ਪ੍ਰਧਾਨ, ਦਰਸ਼ਨ ਸਿੰਘ, ਲਾਭ ਸਿੰਘ, ਗੁਰਤੇਜ ਸਿੰਘ, ਰਣਬੀਰ ਸਿੰਘ, ਗੁਰਧਿਆਨ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ, ਜਗਮੋਹਨ ਸਿੰਘ, ਸੁਰਿੰਦਰ ਸਿੰਘ ਸੇਹਰੀ, ਪਰਮਜੀਤ ਸਿੰਘ ਸੇਹਰੀ, ਮੰਦੀਪ ਸੇਹਰੀ, ਗੁਰਚਰਨ ਸਿੰਘ ਸੇਹਰਾ, ਹਰਜੀਤ ਸਿੰਘ, ਅਵਤਾਰ ਸਿੰਘ ਪਬਰਾ, ਪਲਵਿੰਦਰ ਸਿੰਘ ਤਖਤੂਮਾਜਰਾ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਤੋਂ ਇਲਾਵਾ ਡੇਢ ਸੋ ਤੋਂ ਵੱਧ ਆਗੂ ਅਤੇ ਵਰਕਰਜ਼ ਹਾਜਰ ਸਨ।

Leave a Reply

Your email address will not be published. Required fields are marked *