ਪੰਜਾਬਪਟਿਆਲਾ

ਜਲ ਸਰੋਤ ਵਿਭਾਗ ਦੇ ਸੈਕੜੇ ਮੁਲਾਜਮਾਂ ਨੇ ਨਾਭਾ ਰੋਡ ਅਤੇ ਰਾਮਗੜ੍ਹ ਰਜਬਾਹੇ ਉੱਪਰ ਰੋਸ ਮਾਰਚ ਕੱਢਿਆ

ਪਟਿਆਲਾ, 9 ਜੁਲਾਈ (ਮਧੂਸਾਰ ਬਿਊਰੋ) ਜਲ ਸਰੋਤ ਵਿਭਾਗ ਦੇ ਉਪ ਮੰਡਲ ਅਫਸਰ ਆਕਾਸ਼ ਅਗਰਵਾਲ, ਜੂਨੀਅਰ ਇੰਜਨੀਅਰ ਗੁਰਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ ਮੋਹਿਤ ਬਾਂਸਲ ਅਤੇ ਬਾਕੀ ਟੀਮ ਉੱਪਰ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿਚ ਅੱਜ ਸੈਕੜੇ ਮੁਲਾਜਮਾਂ ਨੇ ਨਾਭਾ ਰੋਡ ਅਤੇ ਰਾਮਗੜ੍ਹ ਰਜਬਾਹੇ ਉੱਪਰ ਰੋਸ ਮਾਰਚ ਕੱਢਿਆ। ਇਸ ਮੋਕੇ ਜਾਣਕਾਰੀ ਦਿੰਦਿਆਂ ਜਲ ਸਰੋਤ ਵਿਭਾਗ ਦੇ ਅਧਿਾਰੀਆਂ ਨੇ ਦੱਸਿਆ ਕਿ 2 ਜੁਲਾਈ ਦੀ ਰਾਤ ਨੂੰ ਰਾਮਗੜ੍ਹ ਰਜਬਾਹੇ ਵਿਚ ਹੋ ਰਹੀ ਪਾਣੀ ਦੀ ਚੋਰੀ ਰੋਕਣ ਲਈ ਰੁਟੀਨ ਗਸ਼ਤ ਕਰਨ ਟੀਮ ਗਈ ਸੀ। ਇਹ ਚੋਰੀ ਟੇਲ ਤੇ ਪਾਣੀ ਨਾ ਪਹੁੰਚਣ ਦਾ ਪ੍ਰਮੁੱਖ ਕਾਰਨ ਹੈ। ਇਸ ਗਸ਼ਤ ਦੌਰਾਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਉੱਪਰ ਕੁਝ ਸਰਾਰਤੀ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਉਪ ਮੰਡਲ ਅਫਸਰ ਸ੍ਰੀ ਆਕਾਸ਼ ਅਗਰਵਾਲ ਅਤੇ ਜੇ ਈ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਦੂਸਰੇ ਕਰਮਚਾਰੀਆਂ ਨੂੰ ਵੀ ਕਾਫੀ ਸੱਟਾਂ ਵੱਜੀਆਂ ।

ਉਕਤ ਘਟਨਾ ਤੋਂ ਬਾਅਦ ਨਾਭਾ ਪੁਲਿਸ ਦੁਆਰਾ ਦੋਸ਼ੀ ਸਮਸ਼ੇਰ ਸਿੰਘ ਉਰਫ਼ ਬੱਗਾ ਨੂੰ ਧਾਰਾ 307, 353, 186, 332, 333, 379, 430 ਅਤੇ 434 ਤਹਿਤ ਗਿ੍ਰਫਤਾਰ ਕਰਕੇ ਤਿੰਨ ਦਿਨ ਦੀ ਰਿਮਾਂਡ ਉੱਪਰ ਲੈ ਲਿਆ ਗਿਆ ਹੈ, ਪ੍ਰੰਤੂ ਇਸ ਹਮਲੇ ਵਿੱਚ ਸ਼ਾਮਲ ਉਸ ਦੇ ਸਾਥੀਆਂ ਨੂੰ ਪੁਲਿਸ ਵਲੋ ਅਜੇ ਤੱਕ ਗਿ੍ਰਫਤਾਰ ਨਹੀਂ ਕੀਤਾ ਗਿਆ, ਜਿਸ ਕਰਕੇ ਜਥੇਬੰਦੀ ਵਿਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਦੇ ਮੱਦੇਨਜਰ ਅੱਜ ਪਟਿਆਲਾ ਨਾਭਾ ਰੋਡ ਅਤੇ ਰਾਮਗੜ੍ਹ ਰਜਬਾਹੇ ਉੱਪਰ ਡਿਪਲੋਮਾ ਇੰਜੀਨੀਅਰ ਐਸੋਸੀਏਸਨ ਦੀ ਅਗਵਾਈ ਵਿੱਚ ਰੋਸ ਮਾਰਚ/ਫਲੈਗ ਮਾਰਚ ਕਢਿਆ ਗਿਆ। ਇਸ ਰੋਸ ਮਾਰਚ/ਫਲੈਗ ਮਾਰਚ ਵਿੱਚ ਏਰੀਏ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਚੋਰੀ ਨਾ ਕਰਨ ਅਤੇ ਵਿਭਾਗ ਦੇ ਮੁਲਾਜਮਾਂ ਨਾਲ ਦੁਰਵਿਵਹਾਰ ਨਾ ਕਰਨ ਲਈ ਜਾਗਰੁਕ ਕੀਤਾ ਗਿਆ। ਇਸ ਧਰਨੇ ਵਿੱਚ ਡਿਪਲੋਮਾ ਇੰਜੀਨੀਅਰ ਐਸੋਸੀਏਸਨ ਦਾ ਸਾਥ ਮਹਿਕਮੇ ਦੇ ਉਪ ਮੰਡਲ ਅਫਸਰ, ਕਾਰਜਕਾਰੀ ਇੰਜੀਨੀਅਰ, ਰਿਟਾਇਰਡ ਉਪ ਮੰਡਲ ਅਫਸਰ, ਰੇਵਨਿਊ ਯੂਨੀਅਨ ਜਲ ਸਰੋਤ ਵਿਭਾਗ, ਡਰਾਈਵਰ ਯੂਨੀਅਨ ਜਲ ਸਰੋਤ ਵਿਭਾਗ, ਪੰਜਾਬ ਸਟੇਟ ਕਰਮਚਾਰੀ ਦਲ ਅਤੇ ਐਸ ਸੀ. ਬੀ ਸੀ. ਅੰਪਲੋਇਜ ਐਂਡ ਲੋਕ ਏਕਤਾ ਫਰੰਟ ਨੇ ਦਿੱਤਾ। ਇਸ ਮੋਕੇ ਕਮਲਜੀਤ ਸਿੰਘ ਪ੍ਰਧਾਨ ਡਿਪਲੋਮਾ ਇੰਜੀਨੀਅਰਿੰਗ ਐਸੋਸੀਏਸਨ ਪਟਿਆਲਾ, ਨਾਰੰਗ ਸਿੰਘ ਪ੍ਰਧਾਨ ਪੰਜਾਬ
ਸਟੇਟ ਕਰਮਚਾਰੀ ਦਲ ਪੰਜਾਬ ਜਲ ਸ੍ਰੋਤ ਵਿਭਾਗ ਜਲ੍ਹਿਾ ਪਟਿਆਲਾ, ਜਸਵੀਰ ਸਿੰਘ ਪੈਸੀਆ ਪ੍ਰਧਾਨ ਐਸੀ/ਬੀ,ਸੀ, ਇਪਲਾਈਜ ਅਤੇ ਲੋਕ ਏਕਤਾ ਫਰੰਟ ਪੰਜਾਬ ਜਲ ਸਰੋਤ ਵਿਭਾਗ ਪਟਿਆਲਾ ਦੇ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *