ਅਕਾਲੀ ਦਲ ਵੱਲੋਂ ਮੇਅਰ ’ਤੇ ਲਗਾਏ ਦੋਸ਼ਾਂ ’ਤੇ ਸੀਨੀਅਰ ਟਕਸਾਲੀ ਲੀਡਰਾਂ ਨੇ ਲਗਾਈ ਮੋਹਰ:ਅਕਾਸ ਬੌਕਸਰ
-ਮਿਉਨੀਸੀਪਲ ਕਾਰਪੋਰੇਸ਼ਨ ਦਾ ਨਾਮ ਬਦਲ ਕੇ ਮਿਉਨੀਸੀਪਲ ਕਰਪਸ਼ਨ ਰੱਖ ਦੇਣਾ ਚਾਹੀਦਾ ਹੈ
ਪਟਿਆਲਾ, 31 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਰਾਘੋ ਮਾਜਰਾ ਸਰਕਲ ਦੇ ਪ੍ਰਧਾਨ ਅਕਾਸ ਬੋਕਸਰ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਨਗਰ ਨਿਗਮ ਦੇ ਮੇਅਰ ਦੇ ਖਿਲਾਫ ਜਿਹੜੇ ਦੋਸ਼ ਲਗਾਏ ਗਏ ਸਨ ਭਾਵੇਂ ਕਿ ਉਨ੍ਹਾਂ ਨੂੰ ਉਸ ਸਮੇਂ ਵਿਰੋਧੀ ਧਿਰ ਦੇ ਦੋਸ਼ ਕਹਿ ਕੇ ਨਕਾਰ ਦਿੱਤਾ ਗਿਆ ਸੀ, ਪਰ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਸੀਨੀਅਰ ਟਕਸਾਲੀ ਕਾਂਗਰਸੀ ਲੀਡਰਾਂ ਨੇ ਵੀ ਉਨ੍ਹਾਂ ’ਤੇ ਮੋਹਰ ਲਗਾ ਦਿੱਤੀ। ਹੈਰਾਨ ਕਰਨ ਵਾਲੀ ਗੱਲ ਹੈ ਕਿ ਖੁਦ ਕਾਂਗਰੀਆਂ ਵੱਲੋਂ ਸ਼ਹਿਰ ਵਿਚ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ਦੀ ਸ਼ਿਕਾਇਤ ਵਿਜੀਲੈਂਸ ਤੱਕ ਨੂੰ ਦੇ ਦਿੱਤੀ ਗਈ।
ਅਕਾਸ ਬੌਕਸਰ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਕਿ ਜਨਤਕ ਪੈਸੇ ਦੀ ਨਾਜਾਇਜ਼ ਵਰਤੋਂ ਹੋ ਰਹੀ ਹੈ ਅਤੇ ਹੁਣ ਤਾਂ ਕਾਂਗਰਸੀ ਵੀ ਕਹਿਣ ਲੱਗ ਪਏ ਹਨ। ਅਕਾਸ ਬੌਕਸਰ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਆਗੂ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਅਤੇ ਦੂਜੇ ਆਗੂ ਨੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੁਰਾ ਚਿੱਠਾ ਹੀ ਖੋਲ ਦਿੱਤਾ। ਜਦੋਂ ਕਿ ਸ਼ਿਕਾਇਤਕਰਨ ਵਾਲਾ ਇੱਕ ਕੌਂਸਲਰ ਹੈ ਅਤੇ ਦੂਜਾ ਪਨਸਪ ਦਾ ਸੀਨੀਅਰ ਵਾਈਸ ਚੇਅਰਮੈਨ ਹੈ। ਜੇਕਰ ਆਹੁਦੇਦਾਰ ਅਤੇ ਕਿਸੀ ਸਮਰੱਥਾ ਵਿਚ ਬੈਠੇ ਆਗੂਆਂ ਵਿਚ ਇੰਨਾ ਰੋਸ਼ ਹੈ ਤਾਂ ਫੇਰ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ। ਉਨ੍ਹਾਂ ਕਿਹਾ ਨਗਰ ਕਰਪਸ਼ਨ ਦਾ ਹੱਬ ਬਣੀ ਹੋਈ ਹੈ। ਹਾਲਾਤ ਇਹ ਹਨ ਕਿ ਮਿਉਨੀਸੀਪਲ ਕਾਰਪੋਰੇਸਨ ਦਾ ਨਾਮ ਬਦਲ ਕੇ ‘ਮਿਉਨੀਸੀਪਲ ਕਰਪਸ਼ਨ’ ਰੱਖ ਦੇਣਾ ਚਾਹੀਦਾ ਹੈ। ਉਨ੍ਰਾਂ ਕਿਹਾ ਕਿ ਸ਼ਹਿਰ ਵਿਚ ਨਾਜਾਇਜ ਬਿਲਡਿੰਗਾਂ ਅਤੇ ਨਾਜਾਇਜ਼ ਕਲੋਨੀਆਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਕੋਈ ਪੁਛਣ ਵਾਲਾ ਨਹੀਂ। ਲੋਕਾਂ ਦੇ ਸਰੇਆਮ ਪਲਾਟਾਂ ’ਤੇ ਕਬਜਾ ਕੀਤਾ ਜਾ ਰਿਹਾ ਹੈ। ਅਕਾਸ ਬੋਕਸਰ ਨੇ ਕਿਹਾ ਕਿ ਸੀ.ਆਈ.ਏ.ਸਟਾਫ ਦੇ ਬਾਹਰ ਦੁਕਾਨਾ ਨੂੰ ਨਿਗਮ ਕਮਿਸ਼ਨਰ ਨੇ ਮੀਡੀਆ ਦੇ ਸਾਹਮਣੇ ਆਪ ਢਹਾਉਣ ਦੇ ਆਰਡਰ ਦਿੱਤੇ ਸਨ ਅਤੇ ਉਨ੍ਹਾਂ ਵਿਚ ਇੱਕ ਕੌਂਸਲਰ ਖੁਦ ਹੀ ਦੁਕਾਨ ਕਰਕੇ ਬਹਿ ਗਿਆ ਤਾਂ ਉਹ ਗਿਰਾਈਆਂ ਨਾ ਜਾ ਸਕਣ ਅਤੇ ਉਹ ਗਿਰਾਈਆਂ ਵੀ ਨਹੀਂ ਗਈਆਂ। ਅਕਾਸ ਬੌਕਸਰ ਨੇ ਕਿਹਾ ਕਿ ਹਾਲਾਤਾਂ ਦਾ ਅੰਦਾਜਾ ਇਸ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਹੁਣ ਆਮ ਲੋਕਾਂ ਦੇ ਨਾਲ ਕਾਂਗਰਸੀ ਆਗੂ ਵੀ ਜਨਤਕ ਤੌਰ ’ਤੇ ਬੋਲਣ ਲਈ ਮਜ਼ਬਰ ਹਨ। ਇਸ ਮੌਕੇ ਸੀਨੀਅਰ ਯੂਥ ਆਗੂ ਬਿੰਦਰ ਸਿੰਘ ਨਿੱਕੂ, ਯੂਥ ਆਗੂ ਦੀਪ ਰਾਜਪੂਤ, ਅਮਨ ਸ਼ਰਮਾ, ਅਮਨ ਮੌਦਗਿਲ, ਟੋਨੀ ਸ਼ਰਮਾ, ਦਵਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।

