ਪੰਜਾਬਪਟਿਆਲਾ

ਅਵਾਰਾ ਪਸ਼ੂਆਂ ਨਾਲ ਮਿ੍ਰਤਕ ਵਿਅਕਤੀਆਂ ਦੇ ਪ੍ਰਵਿਾਰਾਂ ਨੂੰ ਮੁਆਵਜਾ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਆਪ ਵੱਲੋਂ ਧਰਨਾ

-ਨਿਗਮ ਕਮਿਸ਼ਨਰ ਵੱਲੋਂ ਸਰਕਾਰ ਪੱਧਰ ਤੱਕ ਰਾਬਤਾ ਕਾਇਮ ਕਰਨ ਦਾ ਭਰੋਸਾ

ਪਟਿਆਲਾ, 2 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਹਿਰ ਸਮੇਤ ਆਸ ਪਾਸ ਦੇ ਇਲਾਕਿਆਂ ਵਿਚ ਅਵਾਰਾ ਪਸੂਆਂ ਵੱਲੋਂ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਉਚਿਤ ਮੁਆਵਜਾ ਅਤੇ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਨੂੰ ਲੈ ਕੇ ਅੱਜ ਇਥੇ ਨਗਰ ਨਿਗਮ ਪਟਿਆਲਾ ਵਿਖੇ ਆਮ ਆਦਮੀ ਪਾਰਟੀ ਸਹਿਰੀ ਦੇ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।

ਸ ਦੌਰਾਨ ਆਪ ਆਗੂਆਂ ਨੇ ਕਿਹਾਕਿ ਪਿਛਲੇ ਲੰਬੇ ਸਮੇਂ ਤੋਂ ਸਹਿਰ ਅਤੇ ਆਸ ਪਾਸ ਇਲਾਕਿਆਂ ਵਿਚ ਅਵਾਰਾ ਪਸੂ ਘੁਮ ਰਹੇਹਨ, ਪਰ ਨਿਗਮ ਉਨਾ ਨੂੰ ਫੜਨ ਲਈ ਕੋਈ ਕਾਰਵਾਈ ਨਹੀ ਕਰ ਰਿਹਾ। ਇਨਾ ਅਵਾਰਾ ਪਸੂਆਂ ਕਰਕੇ ਰੋਜਾਨਾ ਕਈ ਜਾਨੀ ਨੁਕਸਾਨ ਹੋੇ ਰਹੇ ਹਨ। ਉਨਾ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੂੰ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗਊਵੰਸ਼ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਉਦਾਹਰਣ ਦੇ ਤੌਰ ਉਨਾ ਦੱਸਿਆ ਕਿ ਪਿਛਲੇ ਦਿਨੀਂ ਰਘਬੀਰ ਸਿੰਘ ਹੈਪੀ ਵਾਸੀ ਸਨੋਰੀ ਅੱਡਾ ਪਟਿਆਲਾ ਜੋ ਕੇ 24 ਜੁਲਾਈ ਨੂੰ ਰਾਤ ਕਰੀਬ 9 ਵਜੇ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ। ਇਸ ਦੀ ਸੜਕ ਤੇ ਖੜੇ ਅਵਾਰਾ ਸਾਢ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਰਘਬੀਰ ਸਿੰਘ ਗੰਭੀਰ ਰੂਪ ਚ ਜਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਹ ਰਘਬੀਰ ਸਿੰਘ ਗਰੀਬ ਘਰ ਨਾਲ ਸਬੰਧਤ ਸੀ, ਇਸ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ
ਮਿਰਤਕ ਰਘਬੀਰ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਅਤੇ ਪਰਿਵਾਰ ਦੇ 1 ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਇਹਨਾਂ ਅਵਾਰਾ ਗਊਵੰਸ਼ਾਂ ਨੂੰ ਮਨਜੂਰਸ਼ੁਦਾ ਗਊਸ਼ਾਲਾ ਵਿੱਚ ਪਹੁੰਚਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਜਾਨੀ ਮਾਲੀ ਨੁਕਸਾਨ ਤੋਂ
ਬਚਾਇਆ ਜਾ ਸਕੇ। ਆਪ ਆਗੁਆਂ ਨੈ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਅਣਗਿਣਤ ਕੇਸ ਅਜਿਹੇ ਹਨ?ਜਿਨਾ ਦਾ ਨੁਕਸਾਨ ਅਵਾਰਾ ਪਸੂਆ ਨਾਲ ਹੋਇਆ ਹੈ। ਇਨਾ ਸਾਰੇ ਕੇਸਾਂ ਨੂੰ ਵਿਚਾਰਿਆ ਜਾਵੇ। ਇਸ ਦੋਰਾਨ ਕਮਿਸਨਰ ਨਗਰ ਨਿਗਮ ਨੇ ਮੰਗ ਪੱਤਰ ਫੜ ਕਿ ਵਿਸਵਾਸ ਦਿਵਾਇਆ ਕਿ ਉਹ ਇਨਾ ਮੰਗਾ ਨੂੰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਿਸੇ ਸਿੱਟੇ ਤੇ ਪੁੱਜਣਗੇ। ਇਸ ਦੋਰਾਨ ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ,ਜਗਤਾਰ ਸਿੰਘ ਤਾਰੀ ਸੀਨੀਅਰ ਆਗੂ,ਰਜਿੰਦਰ ਮੋਹਨ ,ਸੁਸ਼ੀਲ ਮਿੱਡਾ,ਜਸਵਿੰਦਰ ਸਿੰਘ ਰਿੰਪਾ,ਰਾਜਵੀਰ ਸਿੰਘ ( ਚਾਰੋਂ ਬਲਾਕ ਪ੍ਰਧਾਨ )ਯੂਥ ਆਗੂ ਸਾਗਰ ਧਾਲੀਵਾਲ, ਗਗਨ ਧਾਲੀਵਾਲ ਸੁਪ੍ਰੀਤ ਸਿੰਘ ਰਿਸਵ,ਨੰਦ ਕਿਸ਼ੋਰ ਜੋਨੀ, ਕਰਮਜੀਤ ਸਿੰਘ ਤਲਵਾੜ,ਮੈਡਮ ਰੂਬੀ ,ਸਿਮਰਨ,ਰਮਨਦੀਪ ਸਿੰਘ, ਰਾਮਦਾਸ ਸਿੰਘ, ਘੁੰਮਣ ਸਿੰਘ, ਸੁਰਜਨ ਸਿੰਘ,ਰਿਸ਼ੀ ਕਪੂਰ ਵੀ ਮੌਜੂਦ ਰਹੇ।

Leave a Reply

Your email address will not be published. Required fields are marked *