ਪੰਜਾਬਪਟਿਆਲਾ

ਅਣ—ਰਿਵਾਇਜਡ ਤੇ ਘੱਟ ਰਿਵਾਜਾਇਜਡ ਸਾਂਝਾ ਫਰੰਟ ਪੰਜਾਬ ਤੇ ਯੂ.ਟੀ. ਵੱਲੋਂ 28 ਅਗਸਤ ਨੂੰ ਵਿਸ਼ਾਲ ਰੈਲੀ ਮੋਹਾਲੀ ਵਿਖੇ ਹੋਵੇਗੀ—ਲਸੋਈ।

ਜਲ ਸਪਲਾਈ ਤੇ ਸੈਨੀਟੇਸ਼ਨ (ਮ:) ਇੰਪਲਾਈਜ ਯੂਨੀਅਨ ਨੇ ਮੀਟਿੰਗ ਵਿੱਚ ਕੀਤੀ ਵਿਸ਼ੇਸ਼ ਚਰਚਾ।

ਪਟਿਆਲਾ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਲ ਸਪਲਾਈ ਤੇ ਸੈਨੀਟੇਸ਼ਨ (ਮ:) ਇੰਪਲਾਈਜ ਯੂਨੀਅਨ ਪੰਜਾਬ ਜਿਲ੍ਹਾ ਪਟਿਆਲਾ ਦੀ ਮੀਟਿੰਗ ਯੂਨੀਅਨ ਦਫਤਰ ਪਟਿਆਲਾ ਵਿਖੇ ਜਿਲ੍ਹਾ ਪ੍ਰਧਾਨ ਰਾਜਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਮੁਕੇਸ਼ ਕੰਡਾ ਅਤੇ ਸੂਬਾ ਆਗੂ ਧਰਮਪਾਲ ਸਿੰਘ ਲੋਟ, ਸੁਖਵੀਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਪ੍ਰਧਾਨ ਲਸੋਈ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 2011 ਵਿੱਚ ਜਿਹੜੀਆਂ ਕੈਟਾਗਿਰੀਆਂ  ਨੂੰ ਸਬ ਕਮੇਟੀ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਉਨਾਂ ਸਾਰੀਆਂ ਜੱਥੇਬੰਦੀਆਂ ਵੱਲੋਂ ਇੱਕ ਅਣ ਰਿਵਾਇਜਡ ਤੇ ਪਾਰਸ਼ਲੀ ਰਿਵਾਇਜਡ ਫਰੰਟ ਪੰਜਾਬ ਤੇ ਯੂ.ਟੀ. ਬਣਾਇਆ ਗਿਆ ਹੈ ਜਿਸ ਵਿੰਚ ਪੰਜਾਬ ਦੀਆਂ 22—23 ਜੱਥੇਬੰਦੀਆਂ ਦੇ ਕਨਵੀਨਰਾਂ ਨੇ ਭਾਗ ਲਿਆ ਤੇ ਫੈਸਲਾ ਕੀਤਾ ਕਿ ਅਗਰ ਸਰਕਾਰ ਵੱਲੋਂ ਸਾਡੇ ਨਾਲ ਹੋਈ ਬੇਇਨਸਾਫੀ ਨੂੰ ਦੂਰ ਨਾ ਕੀਤਾ ਗਿਆ ਪੇਅ ਪੈਰਟੀ ਬਹਾਲ ਨਾ ਕੀਤੀ ਤਾਂ ਮਿਤੀ 28 ਅਗਸਤ ਨੂੰ ਮੋਹਾਲੀ ਫੇਸ—8 ਵਿਖੇ ਵਿਸ਼ਾਲ ਰੈਲੀ ਪੰਜਾਬ ਪੱਧਰ ਤੇ ਕੀਤੀ ਜਾਵੇਗੀ ਜਿਸ ਵਿੱਚ ਹਜਾਰਾਂ ਕਰਮਚਾਰੀ ਭਾਗ ਲੈਣਗੇ। ਪਟਿਆਲਾ ਵੱਲੋਂ ਸਾਰੀਆਂ ਬਰਾਂਚਾਂ ਦੀ ਪੂਰੀ ਮੈਂਬਰਸ਼ਿਪ ਕਾਫਲੇ ਦੇ ਰੂਪ ਵਿਚ ਰੈਲੀ ਵਿੱਚ ਸ਼ਾਮਿਲ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਮੁੱਖ ਆਗੂਆਂ ਤੋਂ ਇਲਾਵਾ ਗੁਰਚਰਨ ਸਿੰਘ ਸਨੌਰ, ਰੁਲਦਾ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ ਸਿਰਸਵਾਲ, ਗੁਰਜੰਟ ਸਿੰਘ ਘਨੌਰ, ਨਿਰਮਲ ਸਿੰਘ ਨਾਭਾ, ਅਨਿਲ ਕੁਮਾਰ, ਕਰਮਜੀਤ ਸਿੰਘ, ਸੰਜੇ ਅਰੋੜਾ, ਰਾਜ ਕੁਮਾਰ, ਗੋਪਾਲ ਚੰਦ, ਰਾਮ ਗੋਪਾਲ, ਸੁਰਿੰਦਰ ਸਿੰਘ, ਰਾਜਿੰਦਰ ਕੁਮਾਰ, ਭੁਪਿੰਦਰ ਬਰਾੜ, ਜਸਵੀਰ ਪੰਜੋਲਾ, ਤਰਸੇਮ ਲਾਲ ਆਦਿ ਆਗੂ ਹਾਜਰ ਹੋਏ।

Leave a Reply

Your email address will not be published. Required fields are marked *